ਹੀਰੋ ਮੋਟੋਕਾਰਪ ਦੇ ਸੁਤੰਤਰ ਡਾਇਰੈਕਟਰ ਬਣੇ ਸਾਬਕਾ ਹਵਾਈ ਫੌਜ ਮੁਖੀ ਧਨੋਆ
Friday, Oct 02, 2020 - 12:09 PM (IST)
ਨਵੀਂ ਦਿੱਲੀ (ਭਾਸ਼ਾ) – ਦੇਸ਼ ਦੀ ਸਭ ਤੋਂ ਵੱਡੀ ਦੋ ਪਹੀਆ ਕੰਪਨੀ ਹੀਰੋ ਮੋਟੋਕਾਰਪ ਨੇ ਸਾਬਕਾ ਹਵਾਈ ਫੌਜ ਮੁਖੀ ਬੀ. ਐੱਸ. ਧਨੋਆ ਨੂੰ ਕੰਪਨੀ ਦੇ ਬੋਰਡ ਆਫ ਡਾਇਰੈਕਟਰਸ ’ਚ ਗੈਰ-ਕਾਰਜਕਾਰੀ ਅਤੇ ਸੁਤੰਤਰ ਡਾਇਰੈਕਟਰ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਕੀਤੀ ਗਈ ਹੈ। ਧਨੋਆ 1 ਜਨਵਰੀ 2017 ਤੋਂ 30 ਸਤੰਬਰ 2019 ਤੱਕ ਹਵਾਈ ਫੌਜ ਦੇ ਮੁਖੀ ਸਨ।
ਇਹ ਵੀ ਦੇਖੋ: ਇਸ ਸਾਲ ਮਹਿੰਗਾ ਅੰਡਾ ਤੇ ਚਿਕਨ ਖਾਣ ਲਈ ਰਹੋ ਤਿਆਰ , ਜਾਣੋ ਕਿਉਂ
ਹੀਰੋ ਮੋਟੋਕਾਰਪ ਨੇ ਕਿਹਾ ਕਿ ਇਸ ਤੋਂ ਇਲਾਵਾ ਸੰਜੇ ਭਾਨ ਨੂੰ ਸੰਸਾਰਕ ਕਾਰੋਬਾਰ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਭਾਨ ਦੀ ਨਿਯੁਕਤੀ ਕੌਮਾਂਤਰੀ ਬਾਜ਼ਾਰ ’ਚ ਤੇਜ਼ੀ ਨਾਲ ਵਿਸਤਾਰ ਅਤੇ ਏਕੀਕਰਣ ਲਈ ਕੀਤੀ ਗਈ ਹੈ। ਭਾਨ ਇਸ ਤੋਂ ਪਹਿਲਾਂ ਤਿੰਨ ਦਹਾਕੇ ਤੋਂ ਵੱਧ ਤੋਂ ਕੰਪਨੀ ’ਚ ਵਿਕਰੀ, ਵਿਕਰੀ ਤੋਂ ਬਾਅਦ ਸੇਵਾ, ਮਾਰਕੀਟਿੰਗ ਅਤੇ ਸਪੇਅਰ ਪਾਰਟਸ ਕਾਰੋਬਾਰ ਖੇਤਰਾਂ ’ਚ ਕੰਮ ਕਰ ਚੁੱਕੇ ਹਨ। ਕੰਪਨੀ ਨੇ ਇਸ ਤੋਂ ਇਲਾਵਾ ਕੁਝ ਹੋਰ ਬਦਲਾਅ ਵੀ ਕੀਤੇ ਹਨ। ਕੰਪਨੀ ਦੇ ਰਣਨੀਤੀ, ਕੌਮਾਂਤਰੀ ਕਾਰੋਬਾਰ ਅਤੇ ਇਮਰਜਿੰਗ ਮੋਬਿਲਿਟੀ ਕਾਰੋਬਾਰ ਇਕਾਈ (ਈ. ਐੱਮ. ਬੀ. ਯੂ.) ਦੇ ਸਾਬਕਾ ਮੁਖੀ ਰਜਤ ਭਾਰਗਵ ਨੂੰ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਦਫਤਰ ’ਚ ਨਵੀਂ ਪੋਸਟ ’ਤੇ ਚੀਫ ਆਫ ਸਟਾਫ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਲੋ ਲੀ ਮੈਸਨ ਨੂੰ ਰਣਨੀਤੀ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ। ਹੁਣ ਤੱਕ ਉਹ ਸੰਸਾਰਿਕ ਉਤਪਾਦ ਯੋਜਨਾ ਮੁਖੀ ਸਨ। ਇਸ ਤੋਂ ਇਲਾਵਾ ਤਿੰਨਾਂ ਪਲਾਂਟਾਂ ਅਤੇ ਕੌਮਾਂਤਰੀ ਸਪੇਅਰ ਪਾਰਟਸ ਕੇਂਦਰ ਦੇ ਮੁਖੀ ਰਵੀ ਪਿਸੀਪਤੀ ਨੂੰ ਪਲਾਂਟ ਆਪ੍ਰੇਟਿੰਗ ਮੁਖੀ ਨਿਯੁਕਤ ਕੀਤਾ ਗਿਆ ਹੈ। ਗੁਰੂਗ੍ਰਾਮ ਪਲਾਂਟ ਦੇ ਮੁਖੀ ਮਹੇਸ਼ ਕਾਇਕਿਨੀ ਨੂੰ ਮੁੱਖ ਗੁਣਵੱਤਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਦੇਖੋ: ਤਾਲਾਬੰਦੀ ਦੌਰਾਨ ਰੱਦ ਹੋਈਆਂ ਉਡਾਣਾਂ ਦੇ ਪੈਸੇ ਵਾਪਸ ਕਰਨ ਸਬੰਧੀ SC ਨੇ ਲਿਆ ਅਹਿਮ ਫ਼ੈਸਲਾ