Go First ਨੂੰ DGCA ਦਾ ਨੋਟਿਸ, ਪੁੱਛਿਆ- 3 ਤੇ 4 ਮਈ ਨੂੰ ਕਿਉਂ ਰੱਦ ਕੀਤੀਆਂ ਗਈਆਂ ਉਡਾਣਾਂ?
Tuesday, May 02, 2023 - 08:15 PM (IST)
ਨੈਸ਼ਨਲ ਡੈਸਕ : ਹਵਾਬਾਜ਼ੀ ਖੇਤਰ ਦੇ ਰੈਗੂਲੇਟਰ ਡੀਜੀਸੀਏ ਨੇ ਕਫਾਇਤੀ ਏਅਰਲਾਈਨ ਪ੍ਰਦਾਤਾ Go First ਨੂੰ 3-4 ਮਈ ਨੂੰ ਆਪਣੀਆਂ ਉਡਾਣਾਂ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਦੇ ਸਬੰਧ 'ਚ ਨੋਟਿਸ ਭੇਜਿਆ ਹੈ। ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ (DGCA) ਨੇ ਮੰਗਲਵਾਰ ਨੂੰ Go First, ਜਿਸ ਨੇ ਵਿੱਤੀ ਸੰਕਟ ਦੇ ਕਾਰਨ ਉਡਾਣਾਂ ਚਲਾਉਣ ਵਿੱਚ ਅਸਮਰੱਥ ਹੋਣ ਦਾ ਦਾਅਵਾ ਕੀਤਾ ਸੀ, ਨੂੰ ਬਿਨਾਂ ਅਗਾਊਂ ਸੂਚਨਾ ਦੇ ਅਗਲੇ 2 ਦਿਨਾਂ ਲਈ ਉਡਾਣਾਂ ਰੱਦ ਕਰਨ ਦੇ ਆਪਣੇ ਫ਼ੈਸਲੇ ਦਾ ਜਵਾਬ ਦੇਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨਾਲ ਠੱਗੀ, ETPB ਅਧਿਕਾਰੀਆਂ ਨੇ ਕਰੰਸੀ ਐਕਸਚੇਂਜ 'ਚ ਕੀਤਾ ਘਪਲਾ
ਡਾਇਰੈਕਟੋਰੇਟ ਨੇ ਕਿਹਾ, “Go First ਪ੍ਰਵਾਨਿਤ ਸਮਾਂ-ਸਾਰਣੀ ਦਾ ਪਾਲਣ ਕਰਨ ਵਿੱਚ ਅਸਫ਼ਲ ਰਿਹਾ ਹੈ, ਜਿਸ ਨਾਲ ਯਾਤਰੀਆਂ ਨੂੰ ਅਸੁਵਿਧਾ ਹੋਵੇਗੀ। ਇਹ ਫਲਾਈਟ ਸ਼ਡਿਊਲ ਦੀ ਮਨਜ਼ੂਰੀ ਲਈ ਰੱਖੀ ਗਈ ਸ਼ਰਤ ਦੀ ਉਲੰਘਣਾ ਹੈ।'' ਇਸ ਮਾਮਲੇ 'ਚ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਭੇਜਣ ਦੇ ਨਾਲ-ਨਾਲ ਡੀਜੀਸੀਏ ਨੇ 24 ਘੰਟਿਆਂ 'ਚ ਜਵਾਬ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਰੈਗੂਲੇਟਰ ਨੇ Go First ਨੂੰ ਇਹ ਵੀ ਪੁੱਛਿਆ ਹੈ ਕਿ 2 ਦਿਨਾਂ ਤੋਂ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਦੂਰ ਕਰਨ ਲਈ ਕੀ ਕਦਮ ਚੁੱਕੇ ਗਏ ਹਨ।
ਇਹ ਵੀ ਪੜ੍ਹੋ : ਅਮਰੀਕਾ 'ਚ ਜਹਾਜ਼ ਹਾਦਸਾਗ੍ਰਸਤ, ਲਾਸ ਏਂਜਲਸ ਇਲਾਕੇ 'ਚ ਧੁੰਦ ਕਾਰਨ ਵਾਪਰੀ ਘਟਨਾ
Go First ਨੇ ਇੰਜਣ ਦੀ ਸਪਲਾਈ ਦੀ ਸਮੱਸਿਆ ਤੋਂ ਆਪਣੇ ਅੱਧੇ ਜਹਾਜ਼ਾਂ ਨੂੰ ਖੜ੍ਹੇ ਹੋ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਉਹ 3-4 ਮਈ ਨੂੰ ਉਡਾਣਾਂ ਨੂੰ ਰੱਦ ਰੱਖੇਗੀ। ਇਸ ਤੋਂ ਇਲਾਵਾ ਕੰਪਨੀ ਨੇ ਸਵੈ-ਇੱਛਾ ਨਾਲ ਦੀਵਾਲੀਆਪਨ ਹੱਲ ਪ੍ਰਕਿਰਿਆ ਲਈ NCLT ਅੱਗੇ ਅਰਜ਼ੀ ਵੀ ਦਾਇਰ ਕੀਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।