ਨੀਤੀ ਆਯੋਗ ''ਨਵਾਂ ਭਾਰਤ 2022'' ਲਈ ਛੇਤੀ ਲਿਆਏਗਾ ਵਿਕਾਸ ਏਜੰਡਾ : ਰਾਜੀਵ ਕੁਮਾਰ
Tuesday, May 01, 2018 - 12:32 AM (IST)

ਨਵੀਂ ਦਿੱਲੀ (ਭਾਸ਼ਾ)-ਨੀਤੀ ਆਯੋਗ ਦੇ ਉਪ-ਪ੍ਰਧਾਨ ਰਾਜੀਵ ਕੁਮਾਰ ਨੇ ਕਿਹਾ ਕਿ ਆਯੋਗ 'ਨਵਾਂ ਭਾਰਤ 2022' ਲਈ ਛੇਤੀ ਹੀ ਵਿਕਾਸ ਏਜੰਡਾ ਲਿਆਏਗਾ। ਇਸ 'ਚ ਆਰਥਿਕ ਵਾਧੇ ਨੂੰ ਰਫ਼ਤਾਰ ਦੇਣ ਲਈ ਰਣਨੀਤੀ ਹੋਵੇਗੀ। ਕੁਮਾਰ ਨੇ ਕਿਹਾ ਕਿ ਨੀਤੀ ਆਯੋਗ ਨਵਾਂ ਭਾਰਤ 2022 ਲਈ ਵਿਕਾਸ ਏਜੰਡਾ ਦਸਤਾਵੇਜ਼ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ 15 ਸਾਲ ਦੇ ਦ੍ਰਿਸ਼ਟੀਕੋਣ ਪੱਤਰ 'ਤੇ ਕੰਮ ਕਰਨਾ ਸ਼ੁਰੂ ਕਰੇਗਾ। ਕੁਮਾਰ ਨੇ ਕਿਹਾ, ''ਇਕ ਵਾਰ ਦਸਤਾਵੇਜ਼ਾਂ ਦੇ ਪੂਰੇ ਹੋਣ ਤੋਂ ਬਾਅਦ ਅਤੇ ਉਨ੍ਹਾਂ ਨੂੰ ਜਨਤਕ ਕਰਨ ਮਗਰੋਂ 2030 ਤੱਕ ਲਈ 15 ਸਾਲ ਦਾ ਦ੍ਰਿਸ਼ਟੀਕੋਣ ਪੱਤਰ ਤਿਆਰ ਕਰਨ ਦਾ ਕੰਮ ਸ਼ੁਰੂ ਹੋਵੇਗਾ।'' ਨੀਤੀ ਆਯੋਗ ਨੇ ਪਹਿਲਾਂ 3 ਦਸਤਾਵੇਜ਼ ਲਿਆਉਣ ਦੀ ਯੋਜਨਾ ਬਣਾਈ ਸੀ। ਇਸ ਦੇ ਤਹਿਤ ਇਹ 3 ਸਾਲ ਦਾ ਕਾਰਜ ਏਜੰਡਾ, 7 ਸਾਲ ਦੀ ਮਧ ਮਿਆਦ ਦੀ ਰਣਨੀਤੀ ਦਸਤਾਵੇਜ਼ ਅਤੇ 15 ਸਾਲ ਦਾ ਦ੍ਰਿਸ਼ਟੀਕੋਣ ਪੱਤਰ ਬਣਾਉਣ ਦੀ ਗੱਲ ਕਹੀ ਗਈ ਸੀ।