ਵਿਕਾਸਸ਼ੀਲ ਦੇਸ਼ਾਂ ਨੂੰ ਸੰਕਟ ਤੋਂ ਉਭਾਰਨ ਲਈ ਪ੍ਰਮੁੱਖ ਅਰਥਵਿਵਸਥਾਵਾਂ ਤੋਂ ਮਦਦ ਦੀ ਲੋੜ : ਐਂਟੋਨੀਓ ਗੁਤਾਰੇਸ
Saturday, Oct 15, 2022 - 11:07 AM (IST)
ਸੰਯੁਕਤ ਰਾਸ਼ਟਰ (ਏ. ਪੀ.) – ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੀਨੀਓ ਗੁਤਾਰੇਸ ਨੇ ਦੁਨੀਆ ਦੀਆਂ 20 ਪ੍ਰਮੁੱਖ ਅਰਥਵਿਵਸਥਾਵਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਮੁਖੀਆਂ ਨੂੰ ਚਿੱਠੀ ਲਿਖ ਕੇ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਕਰਨ ਅਤੇ ਗਲੋਬਲ ਆਰਥਿਕ ਰਿਵਾਈਵਲ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਵੀਰਵਾਰ ਨੂੰ ਲਿਖਿਆ ਹੈ ਕਿ ਕੋਵਿਡ-19 ਮਹਾਮਾਰੀ, ਯੂਕ੍ਰੇਨ ਜੰਗ ਅਤੇ ਜਲਵਾਯੂ ਸਬੰਧੀ ਚੁਣੌਤੀਆਂ ਵਧਣ ਨਾਲ ਅਰਥਵਿਵਸਥਾਵਾਂ ਦੇ ਸਾਹਮਣੇ ਕਈ ਚੁਣੌਤੀਆਂ ਪੈਦਾ ਹੋਈਆਂ ਹਨ।
ਸੰਯੁਕਤ ਰਾਸ਼ਟਰ ਮੁਖੀ ਨੇ ਇੰਡੋਨੇਸ਼ੀਆ ਦੇ ਬਾਲੀ ’ਚ ਅਗਲੇ ਮਹੀਨੇ ਹੋਣ ਵਾਲੇ ਜੀ-2- ਦੇਸ਼ਾਂ ਦੇ ਸਿਖਰ ਸੰਮੇਲਨ ਤੋਂ ਪਹਿਲਾਂ ਇਹ ਪੱਤਰ ਲਿਖਿਆ ਹੈ। ਪੱਤਰ ਅਜਿਹੇ ਸਮੇਂ ਲਿਖਿਆ ਗਿਆ ਹੈ ਕਿ ਜਦੋ ਲੋਕਾਂ ਦੀ ਰਹਿਣ-ਸਹਿਣ ਦੀ ਲਾਗਤ ਵਧ ਰਹੀ ਹੈ, ਵਿੱਤੀ ਸਥਿਤੀ ਤੰਗ ਹੋ ਰਹੀ ਹੈ ਅਤ ਦੇਸ਼ਾਂ ’ਤੇ ਕਰਜ਼ੇ ਦਾ ਬੋਝ ਵਧਦਾ ਜਾ ਰਿਹਾ ਹੈ। ਉਨ੍ਹਾਂ ਨੇ ਲਿਖਿਆ ਕਿ ਇਨ੍ਹਾਂ ਸਮੱਸਿਆਵਾਂ ਕਾਰਨ ਵਿਕਾਸਸ਼ੀਲ ਦੇਸ਼ਾਂ ’ਤੇ ਸੰਕਟ ਵਧਿਆ ਹੈ।