2022 ਤੱਕ 18,000 ਕਰਮਚਾਰੀਆਂ ਦੀ ਛਾਂਟੀ ਕਰੇਗਾ ਡਾਏਚੇ ਬੈਂਕ
Monday, Jul 08, 2019 - 11:39 PM (IST)

ਫਰੈਂਕਫਰਟ -ਘਾਟੇ 'ਚ ਚੱਲ ਰਿਹਾ ਡਾਏਚੇ ਬੈਂਕ ਗਲੋਬਲ ਇਕਵਿਟੀਜ਼ ਸੇਲਜ਼ ਐਂਡ ਟਰੇਡਿੰਗ ਬਿਜ਼ਨੈੱਸ ਤੋਂ ਬਾਹਰ ਨਿਕਲੇਗਾ। ਰੀਸਟਰਕਚਰਿੰਗ ਤਹਿਤ 2022 ਤੱਕ 18,000 ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ। ਮੌਜੂਦਾ ਕਰਮਚਾਰੀਆਂ ਦੀ ਗਿਣਤੀ 74,000 ਹੈ। ਘਾਟੇ 'ਚੋਂ ਨਿਕਲਣ ਲਈ ਡਾਏਚੇ ਬੈਂਕ ਦੀ ਰੀਸਟਰਕਚਰਿੰਗ ਦੀ ਯੋਜਨਾ ਹੈ। ਬੈਂਕ ਵਲੋਂ ਆਧਿਕਾਰਿਕ ਐਲਾਨ ਕੀਤੇ ਜਾਣ ਤੋਂ ਪਹਿਲਾਂ 20,000 ਕਰਮਚਾਰੀਆਂ ਦੀ ਛਾਂਟੀ ਦੀ ਮੁਸ਼ਕਲ ਸੀ।
ਰੀਸਟਰਕਚਰਿੰਗ ਦੇ ਖਰਚ ਦੀ ਵਜ੍ਹਾ ਨਾਲ ਬੈਂਕ ਨੂੰ ਜੂਨ ਤਿਮਾਹੀ 'ਚ 3.1 ਅਰਬ ਡਾਲਰ ਦੇ ਨੁਕਸਾਨ ਦਾ ਖਦਸ਼ਾ ਹੈ। ਬੈਂਕ 25 ਜੁਲਾਈ ਨੂੰ ਵਿੱਤੀ ਨਤੀਜੇ ਐਲਾਨ ਕਰੇਗਾ। ਜਰਮਨੀ ਦੇ 149 ਸਾਲ ਪੁਰਾਣੇ ਡਾਏਚੇ ਬੈਂਕ ਦੀ ਹਾਲਤ ਪਿਛਲੇ ਕੁਝ ਸਾਲਾਂ 'ਚ ਘਪਲਿਆਂ ਅਤੇ ਹੋਰ ਵਜ੍ਹਾ ਕਾਰਣ ਵਿਗੜਦੀ ਗਈ। ਉਸ ਨੇ ਮੁਕਾਬਲੇਬਾਜ਼ ਕਾਮਰਸ ਬੈਂਕ ਨਾਲ ਮਰਜਰ ਦੀ ਯੋਜਨਾ 'ਤੇ ਵੀ ਵਿਚਾਰ ਕੀਤਾ ਸੀ ਪਰ ਇਹ ਗੱਲਬਾਤ ਅਸਫਲ ਰਹੀ। ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦੇ ਮਾਮਲੇ 'ਚ ਡਾਏਚੇ ਬੈਂਕ ਨੇ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨਾਲ ਜਨਵਰੀ 2017 'ਚ 7.2 ਅਰਬ ਡਾਲਰ ਦੀ ਸੈਟਲਮੈਂਟ ਕੀਤੀ ਸੀ। ਮਨੀ ਲਾਂਡਰਿੰਗ ਦੇ ਦੋਸ਼ 'ਚ ਵੀ ਡਾਏਚੇ ਬੈਂਕ 'ਤੇ ਜੁਰਮਾਨਾ ਲੱਗਾ ਸੀ।