ਡੀਮਾਰਟ ਨੇ ਢਾਈ ਸਾਲ ''ਚ ਦਿੱਤਾ 290 ਫੀਸਦੀ ਰਿਟਰਨ, ਰਾਧਾਕ੍ਰਿਸ਼ਨ ਬਣੇ ਛੇਵੇਂ ਅਮੀਰ ਕਾਰੋਬਾਰੀ

02/11/2020 5:14:58 PM

ਨਵੀਂ ਦਿੱਲੀ—ਸਿਰਫ ਢਾਈ ਸਾਲ 'ਚ ਇਸ ਕੰਪਨੀ ਦੇ ਸ਼ੇਅਰ ਨੇ 29 ਫੀਸਦੀ ਦਾ ਰਿਟਰਨ ਦਿੱਤਾ ਅਤੇ ਦੇਸ਼ ਦੀ ਅੱਠਵੀਂ ਸਭ ਤੋਂ ਵੱਡੀ ਕੰਪਨੀ ਬਣ ਗਈ। ਸੁਪਰਮਾਰਕਿਟ ਚੇਨ ਡੀਮਾਰਟ ਦੇ ਨਾਂ ਨਾਲ ਕਾਰੋਬਾਰ ਕਰਨ ਵਾਲੀ ਕੰਪਨੀ ਐਵੇਨਿਊ ਸੁਪਰਮਾਰਟ ਦਾ ਬਾਜ਼ਾਰ ਪੂੰਜੀਕਰਨ ਸੋਮਵਾਰ ਨੂੰ 1.50 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਇਸ ਨੇ ਨੈਸਲੇ ਅਤੇ ਬਜਾਜ ਫਿਨਸਰਵ ਵਰਗੀਆਂ ਮਸ਼ਹੂਰ ਕੰਪਨੀਆਂ ਨੂੰ ਪਛਾੜ ਦਿੱਤਾ ਹੈ। ਇਹ ਕੰਪਨੀ 21 ਮਾਰਚ 2017 ਨੂੰ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਹੋਈ ਸੀ ਅਤੇ ਉਸ ਸਮੇਂ ਇਸ ਦਾ ਐੱਮਕੈਪ 39,988 ਕਰੋੜ ਰੁਪਏ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦੇ ਸ਼ੇਅਰ 'ਚ 290 ਫੀਸਦੀ ਦਾ ਵਾਧਾ ਦਰਜ ਕੀਤਾ ਜਾ ਚੁੱਕਾ ਹੈ।
ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਸ਼ੇਅਰ
ਬੀਤੀ ਪੰਜ ਫਰਵਰੀ ਨੂੰ ਕੰਪਨੀ ਨੇ ਆਪਣੇ ਸ਼ੇਅਰ ਸੰਸਥਾਗਤ ਨਿਵੇਸ਼ਕਾਂ ਨੂੰ ਵੇਚਣ ਦੀ ਘੋਸ਼ਣਾ ਕੀਤੀ ਸੀ, ਜਿਸ ਦੇ ਬਾਅਦ ਸੋਮਵਾਰ ਨੂੰ ਇਸ ਦਾ ਸ਼ੇਅਰ 8.6 ਫੀਸਦੀ ਉਛਲ ਕੇ 2,484.15 ਰੁਪਏ 'ਤੇ ਪਹੁੰਚ ਗਿਆ, ਜੋ ਇਸ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ।

PunjabKesari
ਇਸ ਸਾਲ ਸ਼ੇਅਰ 35 ਫੀਸਦੀ ਉਛਲੇ
ਇਸ ਸਾਲ ਹੁਣ ਤੱਕ ਕੰਪਨੀ ਦਾ ਸ਼ੇਅਰ 35 ਫੀਸਦੀ ਉਛਲ ਚੁੱਕਾ ਹੈ। ਜੇਕਰ ਕਿਸੇ ਨਿਵੇਸ਼ਕ ਨੇ ਮਾਰਚ 2017 'ਚ ਕੰਪਨੀ ਦਾ ਆਈ.ਪੀ.ਓ. ਆਉਣ ਦੇ ਦੌਰਾਨ ਇਸ ਦਾ 1 ਲੱਖ ਕਰੋੜ ਰੁਪਏ ਦਾ ਸ਼ੇਅਰ ਖਰੀਦਿਆ ਹੁੰਦਾ ਤਾਂ ਸੋਮਵਾਰ ਨੂੰ ਉਸ ਦੀ ਵੈਲਿਊ 8.31 ਲੱਖ ਕਰੋੜ ਹੁੰਦੀ।
ਦੇਸ਼ ਦੇ ਛੇਵੇਂ ਸਭ ਤੋਂ ਅਮੀਰ ਸ਼ਖਸ
ਸ਼ੇਅਰਾਂ 'ਚ ਇਸ ਉਛਾਲ ਦੇ ਬਾਅਦ ਕੰਪਨੀ ਦੇ ਫਾਊਂਡਰ ਰਾਧਾਕ੍ਰਿਸ਼ਨ ਦਮਾਨੀ 43,300 ਕਰੋੜ ਰੁਪਏ (11.9 ਅਰਬ ਡਾਲਰ) ਦੀ ਸੰਪਤੀ ਦੇ ਨਾਲ ਭਾਰਤ ਦੇ ਛੇਵੇਂ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ ਅਤੇ ਉਨ੍ਹਾਂ ਨੇ ਸੰਪਤੀ ਦੇ ਮਾਮਲੇ 'ਚ ਗੌਤਮ ਅਡਾਨੀ (75,600 ਕਰੋੜ ਰੁਪਏ) ਅਤੇ ਏਅਰਟੈੱਲ ਦੇ ਸੁਨੀਲ ਮਿੱਤਲ (67,200 ਕਰੋੜ ਰੁਪਏ) ਨੂੰ ਪਛਾੜ ਦਿੱਤਾ ਹੈ।
ਵਿਪਰੋ, ਓ.ਐੱਨ.ਜੀ.ਸੀ. ਵੀ ਪਿੱਛੇ
ਵਰਤਮਾਨ 'ਚ ਕੰਪਨੀ ਦਾ ਬਾਜ਼ਾਰ ਪੂੰਜੀਕਰਨ ਵਿਪਰੋ, ਓ.ਐੱਨ.ਜੀ.ਸੀ., ਅਲਟ੍ਰਾਟੈੱਕ ਸੀਮੈਂਟ ਅਤੇ ਐੱਚ.ਡੀ.ਐੱਫ.ਸੀ. ਲਾਈਫ ਇੰਸ਼ੋਰੈਂਸ ਤੋਂ ਵੀ ਜ਼ਿਆਦਾ ਹੈ।


Aarti dhillon

Content Editor

Related News