ਹੜਤਾਲ ਕਾਰਨ ਦਿੱਲੀ ਸਰਾਫਾ ਬਾਜ਼ਾਰ ਬੰਦ

Tuesday, Jan 23, 2018 - 02:29 PM (IST)

ਨਵੀਂ ਦਿੱਲੀ— ਦਿੱਲੀ 'ਚ ਦੁਕਾਨਾਂ ਦੀ ਸੀਲਿੰਗ ਖਿਲਾਫ ਵਪਾਰੀਆਂ ਦੀ ਹੜਤਾਲ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ ਬੰਦ ਰਿਹਾ। ਸਰਬ ਭਾਰਤੀ ਵਪਾਰੀ ਮਹਾਸੰਘ (ਕੈਟ) ਨੇ ਸੀਲਿੰਗ ਖਿਲਾਫ ਰਾਸ਼ਟਰੀ ਰਾਜਧਾਨੀ 'ਚ ਮੰਗਲਵਾਰ ਨੂੰ ਵਪਾਰ ਬੰਦ ਦਾ ਐਲਾਨ ਕੀਤਾ ਸੀ। ਕਾਰੋਬਾਰੀਆਂ ਨੇ ਦੱਸਿਆ ਕਿ ਸਰਾਫਾ ਬਾਜ਼ਾਰ 'ਚ ਸਾਰੀਆਂ ਦੁਕਾਨਾਂ ਬੰਦ ਰਹੀਆਂ। ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਤੋਂ ਬਾਜ਼ਾਰ 'ਚ ਕਾਰੋਬਾਰ ਹੋਵੇਗਾ।


ਦੱਸਣਯੋਗ ਹੈ ਕਿ ਉੱਚ ਅਦਾਲਤ ਦੀ ਨਿਗਰਾਨੀ ਕਮੇਟੀ ਦੇ ਹੁਕਮ 'ਤੇ ਹੋ ਰਹੀ ਸੀਲਿੰਗ ਖਿਲਾਫ ਪੂਰੀ ਦਿੱਲੀ 'ਚ ਵਪਾਰਕ ਅਦਾਰੇ ਬੰਦ ਹਨ। ਰਾਜਧਾਨੀ ਦੇ ਦੋ ਹਜ਼ਾਰ ਤੋਂ ਜ਼ਿਆਦਾ ਵਪਾਰਕ ਸੰਗਠਨਾਂ ਦੇ ਸੱਤ ਲੱਖ ਤੋਂ ਵਧ ਵਪਾਰੀਆਂ ਨੇ ਅੱਜ ਕਾਰੋਬਾਰ ਬੰਦ ਰੱਖਿਆ ਹੈ।


Related News