‘ਕੋਰੋਨਾ ਕੇਸਾਂ ’ਚ ਆਈ ਗਿਰਾਵਟ ਤਾਂ ਮੰਦਾ ਪੈ ਗਿਆ ਦਵਾਈ ਦਾ ਕਾਰੋਬਾਰ’

Sunday, Jul 11, 2021 - 10:04 AM (IST)

ਨਵੀਂ ਦਿੱਲੀ (ਇੰਟ.) – ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਕੋਰੋਨਾ ਦੇ ਮਾਮਲਿਆਂ ’ਚ ਭਾਰੀ ਗਿਰਾਵਟ ਆ ਗਈ ਹੈ। ਇਸ ਦਾ ਅਸਰ ਦਵਾਈ ਦੇ ਬਾਜ਼ਾਰ ’ਤੇ ਵੀ ਦੇਖਿਆ ਜਾ ਰਿਹਾ ਹੈ। ਮਾਰਕੀਟ ’ਚ ਦਵਾਈਆਂ ਦੀ ਕਿੱਲਤ ਤਾਂ ਦੂਰ, ਕੋਵਿਡ ਦੀਆਂ ਦਵਾਈਅ ਾਂ ਦੀ ਮੰਗ ਵੀ ਨਾਰਮਲ ਨਹੀਂ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਦਵਾਈਆਂ ਦੀ ਵਿਕਰੀ ਕਾਫੀ ਘੱਟ ਹੋ ਗਈ ਹੈ।

ਦਿੱਲੀ ਡਰੱਗ ਡੀਲਰਸ ਟ੍ਰੇਡ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਚੁੱਘ ਨੇ ਦੱਸਿਆ ਕਿ ਹੁਣ ਕੋਵਿਡ ਸਬੰਧੀ ਦਵਾਈਆਂ ਦੀ ਮੰਗ ਨਾਂਹ ਦੇ ਬਰਾਬਰ ਹੈ। ਮਾਰਕੀਟ ’ਚ ਆਕਸੀਜਨ ਮਾਸਕ, ਸੈਨੇਟਾਈਜ਼ਰ, ਥਰਮਾਮੀਟਰ, ਫਲੋ ਮੀਟਰ, ਆਕਸੀ ਮੀਟਰ, ਕੰਸਨਟ੍ਰੇਟਰ ਵੀ ਲੋੜੀਂਦੀ ਮਾਤਰਾ ’ਚ ਉਪਲਬਧ ਹਨ। ਹੁਣ ਡੈਲਟਾ ਪਲੱਸ ਅਤੇ ਕੋਵਿਡ ਦੇ ਹੋਰ ਵੇਰੀਐਂਟ ਦਾ ਖਤਰਾ ਦੱਸਿਆ ਜਾ ਰਿਹਾ ਹੈ। ਜੇ ਲੋਕ ਸਖਤੀ ਨਾਲ ਕੋਵਿਡ ਗਾਈਡਲਾਈਨਜ਼ ਦੀ ਪਾਲਣਾ ਕਰਨਗੇ, ਹਮੇਸ਼ਾ ਮਾਸਕ ਲਗਾਉਣਗੇ, ਸੋਸ਼ਲ ਡਿਸਟੈਂਸ ਰੱਖਣਗੇ, ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਹੀਂ ਨਿਕਲਣਗੇ ਤਾਂ ਮਹਾਮਾਰੀ ਮੁੜ ਨਹੀਂ ਵਧੇਗੀ।

ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੇਸ ਵਧਣੇ ਸ਼ੁਰੂ ਹੋਏ ਅਤੇ ਦਵਾਈਅ ਾਂ ਦੀ ਮੰਗ ’ਚ ਵਾਧਾ ਹੋਇਆ ਤਾਂ ਕੈਮਿਸਟ ਵੀ ਤਿਆਰ ਹਨ। ਸਰਕਾਰ ਵੀ ਕੋਰੋਨਾ ਪ੍ਰੋਟੋਕਾਲ ਨੂੰ ਸਖਤੀ ਨਾਲ ਫਾਲੋ ਕਰਵਾ ਰਹੀ ਹੈ। ਇਹੀ ਕਾਰਨ ਹੈ ਕਿ ਲਕਸ਼ਮੀ ਨਗਰ, ਸਦਰ ਬਾਜ਼ਾਰ ਦੀ ਰੂੰ ਮੰਡੀ, ਨਾਂਗਲੋਈ ਦੇ ਦੋ ਬਾਜ਼ਾਰ, ਲਾਜਪਤ ਨਗਰ ਸੈਂਟਰਲ ਮਾਰਕੀਟ, ਗਾਂਧੀ ਨਗਰ ਅਤੇ ਮਦਨਗੀਰ ਸੈਂਟਰਲ ਮਾਰਕੀਟ ’ਚ ਡੀ. ਡੀ. ਐੱਮ. ਏ. ਦੇ ਨਿਰਦੇਸ਼ ’ਤੇ ਐਕਸ਼ਨ ਲਿਆ ਗਿਆ। ਵਪਾਰੀ, ਕਰਮਚਾਰੀ ਅਤੇ ਗਾਹਕਾਂ ਤੱਕ ਸੰਦੇਸ਼ ਜ਼ਰੂਰੀ ਪਹੁੰਚਾਉਣਾ ਚਾਹੀਦਾ ਹੈ ਕਿ ਮਹਾਮਾਰੀ ਹਾਲੇ ਗਈ ਨਹੀਂ ਹੈ।

40 ਫੀਸਦੀ ਤੋਂ ਘੱਟ ਹੋਈ ਦਵਾਈਆਂ ਦੀ ਵਿਕਰੀ

ਆਲ ਇੰਡੀਆ ਕੈਮਿਸਟ ਐਂਡ ਡਿਸਟ੍ਰੀਬਿਊਟਰ ਫੈੱਡਰੇਸ਼ਨ ਦੇ ਪ੍ਰਧਾਨ ਕੈਲਾਸ਼ ਗੁਪਤਾ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ’ਚ ਦਵਾਈਆਂ ਦੀ ਵਿਕਰੀ 40 ਫੀਸਦੀ ਤੋਂ ਵੀ ਘੱਟ ਹੋ ਗਈ ਹੈ। ਇਸ ਨਾਲ ਕੈਮਿਸਟ ਦਾ ਨੁਕਸਾਨ ਵਧਣਾ ਤੈਅਹੈ। ਹਾਲੇ ਦਵਾਈਆਂ ਦੀ ਮੰਗ ਨਹੀਂ ਹੈ। ਕੋਰੋਨਾ ਦੀ ਲਹਿਰ ’ਚ ਜਿਨ੍ਹਾਂ ਲੋਕਾਂ ਨੇ ਘਰਾਂ ’ਚ ਐਮਰਜੈਂਸੀ ਵਜੋਂ ਦਵਾਈਅ ਾਂ ਦਾ ਸਟਾਕ ਕਰ ਲਿਆ ਸੀ, ਉਹ ਹੁਣ ਦਵਾਈਆਂ ਨੂੰ ਮੋੜ ਰਹੇ ਹਨ। ਹੁਣ ਉਨ੍ਹਾਂ ਦਵਾਈਆਂ ਨੂੰ ਮੋੜ ਰਹੇ ਹਨ। ਹੁਣ ਉਨ੍ਹਾਂ ਦਵਾਈਆਂ ਨੂੰ ਕੰਪਨੀਆਂ ਵੀ ਵਾਪਸ ਲੈਣ ਨੂੰ ਤਿਆਰ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਐਕਸਪਾਇਰੀ ਮਿਤੀ ਕਰੀਬ ਹੈ।


Harinder Kaur

Content Editor

Related News