ਡੈਬਿਟ ਜਾਂ ਕ੍ਰੈਡਿਟ ਕਾਰਡ ਹੈਕ ਹੋਇਆ ਹੈ ਤਾਂ ਤੁਰੰਤ ਕਰੋ ਇਹ ਕੰਮ, ਨਹੀਂ ਤਾਂ ਹੋਵੇਗਾ ਵੱਡਾ ਨੁਕਸਾਨ

03/17/2020 6:26:36 PM

ਗੈਜੇਟ ਡੈਸਕ– ਜਿਥੇ ਇਕ ਪਾਸੇ ਤਕਨੀਕ ’ਚ ਵਿਕਾਸ ਹੋਇਆ ਹੈ ਤਾਂ ਦੂਜੇ ਪਾਸੇ ਇਸ ਨਾਲ ਜੁੜੇ ਆਨਲਾਈਨ ਧੋਖਾਧੜੀ ਦੇ ਮਾਮਲੇ ਵੀ ਤੇਜ਼ੀ ਨਾਲ ਵਧੇ ਹਨ। ਆਏ ਦਿਨ ਲੋਕਾਂ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਹੈਕ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਨਾਲ ਹੀ ਸਾਈਬਰ ਠੱਗ ਲੋਕਾਂ ਦੀ ਜਾਣਕਾਰੀ ਦਾ ਗਲਤ ਇਸਤੇਮਾਲ ਕਰਕੇ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਦਿੰਦੇ ਹਨ। ਜੇਕਰ ਅਜਿਹੇ ’ਚ ਤੁਹਾਡੇ ਨਾਲ ਵੀ ਆਨਲਾਈ ਧੋਖਾਧੜੀ ਹੋਈ ਹੈ ਤਾਂ ਘਬਰਾਓ ਨਾਂ। ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਦੇਣ ਜਾ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਹੋਣ ਵਾਲੇ ਨੁਕਸਾਨ ਤੋਂ ਬਚ ਜਾਓਗੇ। ਆਓਜਾਣਦੇ ਹਾਂ ਇਨ੍ਹਾਂ ਖਾਸ ਟਿਪਸ ਬਾਰੇ ਵਿਸਤਾਰ ਨਾਲ...

ਧੋਖਾਧੜੀ ਦੀ ਜਾਣਕਾਰੀ ਤੁਰੰਤ ਬੈਂਕ ਨੂੰ ਦਿਓ
ਜੇਕਰ ਤੁਹਾਡੇ ਕਾਰਡ ਰਾਹੀਂ ਗੈਰਕਨੂੰਨੀ ਢੰਗ ਨਾਲ ਪੈਸੇ ਕਢਵਾਏ ਗਏ ਹਨ ਤਾਂ ਇਸ ਦੀ ਜਾਣਕਾਰੀ ਤੁਹਾਨੂੰ ਆਪਣੇ ਬੈਂਕ ਦੀ ਨਜ਼ਦੀਕੀ ਬ੍ਰਾਂਚ ’ਚ ਤੁਰੰਤ ਦੇਣੀ ਚਾਹੀਦੀ ਹੈ। ਨਾਲ ਹੀ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਨੂੰ ਤੁਰੰਤ ਬਲਾਕ ਕਰਾਓ। ਇਸ ਤੋਂ ਇਲਾਵਾ ਤੁਸੀਂ ਕਾਰਡ ਕਲੋਨ ਹੋਣ ਦੀ ਜਾਣਕਾਰੀ ਬੈਂਕ ਦੇ ਕਸਟਮਰ ਕੇਅਰ ਨੰਬਰ ’ਤੇ ਕਾਲ ਕਰਕੇ ਦੇ ਸਕਦੇ ਹੋ। ਇਸ ਦਾ ਫਾਇਦਾ ਇਹ ਹੋਵੇਗਾ ਕਿ ਬੈਂਕ ਤੁਹਾਡੀ ਸ਼ਿਕਾਇਤ ’ਤੇ ਤੇਜ਼ੀ ਨਾਲ ਐਕਸ਼ਨ ਲਵੇਗਾ। 

ਡੈਬਿਟ ਜਾਂ ਕ੍ਰੈਡਿਟ ਕਾਰਡ ਨੂੰ ਤੁਰੰਤ ਕਰੋ ਬਲਾਕ
ਜਿਵੇਂ ਹੀ ਤੁਹਾਡੇ ਕਾਰਡ ’ਚੋਂ ਗੈਰਕਾਨੂੰਨੀ ਢੰਗ ਨਾਲ ਪੈਸੇ ਕਢਵਾਏ ਜਾਂਦੇ ਹਨ ਤਾਂ ਤੁਰੰਤ ਕਾਰਡ ਨੂੰ ਬਲਾਕ ਕਰ ਦਿਓ। ਇਸ ਨਾਲ ਤੁਹਾਡੇ ਬਾਕੀ ਬਚੇ ਹੋਏ ਪੈਸੇ ਬਚ ਜਾਣਗੇ। ਇਸ ਤੋਂ ਇਲਾਵਾ ਤੁਸੀਂ ਆਪਣੇ ਪੈਸੇ ਨੂੰ ਦੂਜੇ ਅਕਾਊਂਟ ’ਚ ਟ੍ਰਾਂਸਫਰ ਕਰ ਸਕਦੇ ਹੋ ਪਰ ਇਹ ਕੰਮ ਤੁਹਾਨੂੰ ਤੇਜ਼ੀ ਨਾਲ ਕਰਨਾ ਹੋਵੇਗਾ। 

PunjabKesari

ਈ-ਮੇਲ ਰਾਹੀਂ ਵੀ ਦੇ ਸਕਦੇ ਹੋ ਜਾਣਕਾਰੀ
ਕਾਰਡ ਬਲਾਕ ਕਰਾਉਣ ਤੋਂ ਬਾਅਦ ਤੁਸੀਂ ਪੈਸੇ ਦੀ ਨਿਕਾਸੀ ਬਾਰੇ ਜਾਣਕਾਰੀ ਈ-ਮੇਲ ਰਾਹੀਂ ਵੀ ਬੈਂਕ ਨੂੰ ਦੇ ਸਕਦੇ ਹੋ। ਇਸ ਈ-ਮੇਲ ’ਚ ਤੁਹਾਨੂੰ ਨਿਕਾਸੀ ਦੀ ਸਟੇਟਮੈਂਟ ਜਾਂ ਫਿਰ ਮੈਸੇਜ ਨੂੰ ਸਕਰੀਨਸ਼ਾਟ ਦੇ ਰੂਪ ’ਚ ਅਟੈਚ ਕਰਨਾ ਹੋਵੇਗਾ। 

PunjabKesari

ਨੁਕਸਾਨ ਦੀ ਪੂਰਤੀ ਲਈ ਅਰਜ਼ੀ ਦਿਓ
ਤੁਹਾਡੇ ਖਾਤੇ ’ਚੋਂ ਗੈਰਕਾਨੂੰਨੀ ਢੰਗ ਨਾਲ ਪੈਸੇ ਕੱਢੇ ਜਾਂਦੇ ਹਨ ਤਾਂ ਤੁਸੀਂ ਬੈਂਕ ’ਚ ਲਿਖਤ ਰੂਪ ’ਚ ਇਸ ਦੀ ਸ਼ਿਕਾਇਤ ਕਰਕੇ ਨੁਕਸਾਨ ਦੀ ਪੂਰਤੀ ਲਈ ਅਰਜ਼ੀ ਦੇ ਸਕਦੋ ਹੋ। ਧਿਆਨ ਰਹੇ ਕਿ ਨੁਕਸਾਨ ਦੀ ਪੂਰਤੀ ਲਈ ਤੁਹਾਨੂੰ ਤਿੰਨ ਦਿਨਾਂ ਦੇ ਅੰਦਰ ਹੀ ਅਰਜ਼ੀ ਦੇਣੀ ਹੋਵੇਗੀ, ਨਹੀਂ ਤਾਂ ਇਸ ਪ੍ਰਕਿਰਿਆ ’ਚ ਪੂਰੇ 120 ਦਿਨਾਂ ਦਾ ਸਮਾਂ ਲਗਦਾ ਹੈ।


Related News