ਛੇ ਮਹੀਨੇ ਤੋਂ ਘੱਟ ਰਹੀ ਹੈ ਡੈਬਿਟ ਕਾਰਡ ਯੂਜ਼ਰਸ ਦੀ ਗਿਣਤੀ

01/09/2020 11:12:43 AM

ਬੇਂਗਲੁਰੂ—ਡੈਬਿਟ ਕਾਰਡ ਰੱਖਣ ਵਾਲਿਆਂ ਦੀ ਗਿਣਤੀ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਡਿੱਗ ਰਹੀ ਹੈ। ਰਿਜ਼ਰਵ ਬੈਂਕ ਤੋਂ ਮਿਲੇ ਡਾਟਾ ਮੁਤਾਬਕ ਦੇਸ਼ 'ਚ ਡੈਬਿਟ ਕਾਰਡਸ ਦੀ ਗਿਣਤੀ ਅਕਤੂਬਰ 2018 ਦੇ 99.8 ਕਰੋੜ ਤੋਂ 11 ਫੀਸਦੀ ਡਿੱਗ ਕੇ ਅਪ੍ਰੈਲ 2019 'ਚ 88.47 ਕਰੋੜ 'ਤੇ ਆ ਗਈ। ਇਹ ਗਿਰਾਵਟ ਅਜਿਹੇ ਸਮੇਂ ਆਈ ਹੈ ਜਦੋਂ ਸਰਕਾਰ ਡਿਜੀਟਲ ਪੇਮੈਂਟ ਨੂੰ ਵਾਧਾ ਦੇਣ ਲਈ ਬੈਂਕਾਂ 'ਤੇ ਪੁਆਇੰਟ ਆਫ ਸੇਲਸ ਜਾਂ ਕਾਰਡ ਟਰਮੀਨਲ ਦੀ ਗਿਣਤੀ ਵਧਾਉਣ 'ਤੇ ਜ਼ੋਰ ਦੇ ਰਹੀ ਹੈ।
ਬੈਂਕਰਸ ਮੁਤਾਬਕ ਹੈ ਕਿ ਸੈਂਟਰਲ ਬੈਂਕ ਦੇ ਆਦੇਸ਼ 'ਤੇ ਮੈਗਨੇਟਿਕ ਸਟ੍ਰਿੱਪ ਵਾਲੇ ਕਾਰਡਸ ਨੂੰ ਚਿਪ ਨਾਲ ਬਦਲਣ ਦੀ ਵਜ੍ਹਾ ਨਾਲ ਅਜਿਹਾ ਹੋਇਆ ਹੈ। ਇਕ ਸੀਨੀਅਰ ਬੈਂਕਰ ਨੇ ਦੱਸਿਆ ਕਿ ਡੈਬਿਟ ਕਾਰਡਸ ਦਾ ਇਕ ਵੱਡਾ ਹਿੱਸਾ ਮੈਗਨੇਟਿਕ ਸਟ੍ਰਿੱਪ ਵਾਲੇ ਕਾਰਡਸ ਦਾ ਹੈ, ਜਿਨ੍ਹਾਂ ਚਿਪ ਜਾਂ ਪਿਨ ਨਾਲ ਬਦਲਣਾ ਹੈ। ਹਾਲਾਂਕਿ ਕਈ ਕਾਰਡਸ ਬਦਲੇ ਜਾ ਚੁੱਕੇ ਹਨ ਪਰ ਇਕ ਵੱਡਾ ਹਿੱਸਾ ਤਮਾਮ ਕਾਰਨ ਨਾਲ ਅਜੇ ਤੱਕ ਕਸਟਮਰਸ ਦੇ ਕੋਲ ਨਹੀਂ ਪਹੁੰਚ ਪਾਇਆ ਹੈ। ਇਸ ਵਜ੍ਹਾ ਨਾਲ ਇਹ ਗਿਰਾਵਟ ਆਈ ਹੋਵੇਗੀ। ਬੈਂਕਰਸ ਨੇ ਦੱਸਿਆ ਕਿ ਸਭ ਤੋਂ ਵੱਡੀ ਚੁਣੌਤੀ ਪਬਲਿਕ ਸੈਕਟਰ ਦੇ ਬੈਂਕ ਦੇ ਲਈ ਹੈ, ਜੋ ਪਿੰਡ ਦੇ ਕਸਟਮਰਸ ਨਾਲ ਡੀਲ ਕਰਦੇ ਹਨ, ਜਿਲ 'ਚ ਡੈਬਿਟ ਕਾਰਡ ਦੀ ਸਮਝ ਘੱਟ ਹੈ। ਉਹ ਕਾਰਡ ਦੀ ਰੋਜ਼ਾਨਾ ਵਰਤੋਂ ਨਹੀਂ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਪਤਾ ਨਹੀਂ ਹੋਵੇਗਾ ਕਿ ਉਨ੍ਹਾਂ ਦਾ ਕਾਰਡ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਚੱਲਦੇ ਉਹ ਨਵਾਂ ਕਾਰਡ ਲੈਣ ਬੈਂਕ ਨਹੀਂ ਗਏ ਹੋਣਗੇ। ਇਹ ਵੀ ਡੈਬਿਟ ਕਾਰਡਸ ਦੀ ਗਿਣਤੀ 'ਚ ਗਿਰਾਵਟ ਦੀ ਇਕ ਵਜ੍ਹਾ ਹੋ ਸਕਦੀ ਹੈ। ਇਕ ਦੂਜੇ ਟਾਪ ਬੈਂਕਰ ਨੇ ਦੱਸਿਆ ਕਿ ਇਕ ਕਾਰਨ ਇਹ ਵੀ ਹੈ ਕਿ ਕੁਝ ਜਨ-ਧਨ ਅਕਾਊਂਟ ਇਨਐਕਟਿਵ ਹੋ ਗਏ ਹਨ ਅਤੇ ਕੁਝ ਦੇ ਕਾਰਡ ਐਕਸਪਾਇਰ ਹੋ ਗਏ ਹੋਣ।


Aarti dhillon

Content Editor

Related News