DDA ਹਾਊਂਸਿੰਗ ਸਕੀਮ ਦਾ ਡ੍ਰਾਅ ਦਿਵਾਲੀ ਤੋਂ ਪਹਿਲਾਂ
Wednesday, Sep 20, 2017 - 01:38 PM (IST)

ਨਵੀਂ ਦਿੱਲੀ— ਡੀ. ਡੀ. ਏ. ਹਾਊਂਸਿੰਗ ਸਕੀਮ ਨੂੰ ਭਾਵੇਂ ਇਸ ਵਾਰ ਚੰਗਾ ਰਿਸਪਾਨਸ ਨਹੀਂ ਮਿਲਿਆ ਪਰ ਘੱਟ ਅਰਜ਼ੀਆਂ ਕਾਰਨ ਲੋਕਾਂ ਨੂੰ ਆਪਣੇ ਘਰਾਂ ਲਈ ਲੰਬੀ ਉਡੀਕ ਨਹੀਂ ਕਰਨੀ ਪਏਗੀ। ਡੀ. ਡੀ. ਏ. ਅਕਤੂਬਰ ਦੇ ਮੱਧ ਸਮੇਂ ਤੱਕ ਹੀ ਡ੍ਰਾਅ ਦੀਆਂ ਤਿਆਰੀਆਂ ਕਰ ਰਹੀ ਹੈ। ਅਜੇ ਤੱਕ ਅਰਜ਼ੀ ਤੋਂ ਬਾਅਦ ਡ੍ਰਾਅ ਲਈ ਦੋ ਤੋਂ ਤਿੰਨ ਮਹੀਨਿਆਂ ਦਾ ਸਮਾਂ ਡੀ. ਡੀ. ਏ. ਲਿਆ ਸਕਦੀ ਸੀ।
ਹਾਊਂਸਿੰਗ ਸਕੀਮ 'ਚ ਵੱਖ-ਵੱਖ ਕੈਟੇਗਿਰੀ ਦੇ 12,072 ਮਕਾਨਾਂ ਲਈ ਡੀ. ਡੀ. ਏ ਨੂੰ 41 ਹਜ਼ਾਰ ਅਰਜ਼ੀਆਂ ਮਿਲੀਆਂ ਹਨ। ਇਨ੍ਹਾਂ 'ਚੋਂ ਐੱਲ. ਆਈ. ਜੀ. 1,1197 ਫਲੈਟਾਂ ਲਈ ਕਰੀਬ 17,000 ਅਰਜ਼ੀਆਂ ਡੀ. ਡੀ. ਏ. ਨੂੰ ਮਿਲੀਆਂ ਹਨ। ਪਰ ਸਭ ਤੋਂ ਜ਼ਿਆਦਾ ਟੱਕਰ ਐੱਚ. ਆਈ. ਜੀ. ਅਤੇ ਐੱਮ. ਆਈ. ਜੀ. ਫਲੈਟਾਂ ਦੇ ਲਈ ਹਨ। ਇਨ੍ਹਾਂ ਕੈਟੇਗਿਰੀ ਦੇ 491 ਫਲੈਟਾਂ ਲਈ 24,000 ਅਰਜ਼ੀਆਂ ਮਿਲੀਆਂ ਹਨ। ਡੀ. ਡੀ. ਏ. ਮੁਤਾਬਕ ਫਲੈਟਾਂ ਲਈ ਲੋਕਾਂ ਨੂੰ ਲੰਬੀ ਉਡੀਕ ਨਹੀਂ ਕਰਨੀ ਪਏਗੀ। ਘੱਟ ਗਿਣਤੀ 'ਚ ਅਰਜ਼ੀਆਂ ਕਾਰਨ ਇਸ ਵਾਰ ਕੰਪਿਊਟਰ 'ਤੇ ਫੀਡ ਅਤੇ ਡ੍ਰਾਅ ਲਈ ਹੋਰ ਤਿਆਰੀਆਂ ਛੇਤੀ ਪੂਰੀਆਂ ਕਰ ਲਈਆਂ ਜਾਣਗੀਆਂ। ਅਕਤੂਬਰ ਦੇ ਮੱਧ ਤੱਕ ਡ੍ਰਾਅ ਦੀਆਂ ਤਿਆਰੀਆਂ ਕੀਤੀ ਜਾ ਰਹੀਆਂ ਹਨ ਤਾਂ ਜੋ ਦਿਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਲੋਕਾਂ ਨੂੰ ਅਲਾਟਮੈਂਟ ਲੈਟਰ ਜਾਰੀ ਕਰਨ ਦਾ ਕੰਮ ਸ਼ੁਰੂ ਹੋ ਸਕੇ। ਵਰਣਨਯੋਗ ਹੈ ਕਿ ਇਸ ਵਾਰ ਅਰਜ਼ੀ ਦੀ ਆਖਰੀ ਤਾਰੀਕ ਨੂੰ ਘੱਟ ਅਰਜ਼ੀਆਂ ਦੇ ਕਾਰਨ 11 ਅਗਸਤ ਨੂੰ ਵਧਾ ਕੇ 11 ਸਤੰਬਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਡ੍ਰਾਅ ਦੇ ਲੇਟ ਹੋਣ ਦੀ ਸੰਭਾਵਨਾ ਵੀ ਬਣ ਗਈ ਸੀ। ਹੁਣ ਤੱਕ ਡੀ. ਡੀ. ਏ. ਨਵੰਬਰ ਦੇ ਮੱਧ ਤੱਕ ਡ੍ਰਾਅ ਦੀ ਗੱਲ ਕਰ ਰਿਹਾ ਸੀ। ਪਰ ਹੁਣ ਡੀ. ਡੀ. ਏ. ਡ੍ਰਾਅ ਨੂੰ ਅਕਤੂਬਰ 'ਚ ਹੀ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਡੀ. ਡੀ. ਏ. ਮੁਤਾਬਕ ਫਲੈਟਸ ਦੀ ਰਿਪੇਅਰਿੰਗ ਆਦਿ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।