ਅਪ੍ਰੈਲ-ਜੂਨ ’ਚ ਭਾਰਤੀ ਅਰਥਵਿਵਸਥਾ ’ਚ ਦੋ ਅੰਕੀ ਗਿਰਾਵਟ ਦਾ ਅਨੁਮਾਨ : DBS

07/08/2020 12:14:17 AM

ਮੁੰਬਈ–ਦੇਸ਼ ਦੀ ਅਰਥਵਿਵਸਥਾ ’ਚ ਅਪ੍ਰੈਲ-ਜੂਨ ਤਿਮਾਰੀ ’ਚ 10 ਫੀਸਦੀ ਅਤੇ ਇਸ ਤੋਂ ਵੱਧ ਦੀ ਗਿਰਾਵਟ ਦਾ ਅਨੁਮਾਨ ਹੈ। ਇਕ ਰਿਪੋਰਟ ਮੁਤਾਬਕ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਕਾਰਣ ਆਰਥਿਕ ਗਤੀਵਿਧੀਆਂ ’ਤੇ ਲੱਗੀ ਰੋਕ ਕਾਰਣ ਅਰਥਵਿਵਸਥਾ ’ਚ ਵੱਡੀ ਗਿਰਾਵਟ ਆਉਣ ਦਾ ਅਨੁਮਾਨ ਹੈ। ਜਨਵਰੀ-ਮਾਰਚ ਤਿਮਾਹੀ ’ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ 3.1 ਫੀਸਦੀ ਰਹੀ ਸੀ।

ਸਿੰਗਾਪੁਰ ਦੇ ਬੈਂਕਿੰਗ ਸਮੂਹ ਡੀ. ਬੀ. ਐੱਸ. ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਡੀ ਅੰਦਰੂਨੀ ਜੀ. ਡੀ. ਪੀ. ਦੀ ਗਣਨਾ ਮਾਡਲ ਰਾਹੀਂ ਤੁਰੰਤ ਆਧਾਰ ’ਤੇ ਮੌਜੂਦਾ ਹੋਰ ਅੱਗੇ ਦੀਆਂ ਤਿਮਾਹੀਆਂ ਦੇ ਜੀ. ਡੀ. ਪੀ. ਅੰਕੜਿਆਂ ਦਾ ਅਨੁਮਾਨ ਲਗਾਇਆ ਜਾਂਦਾ ਹੈ। ਇਸ ਮੁਲਾਂਕਣ ਤੋਂ ਪੁਸ਼ਟੀ ਹੁੰਦੀ ਹੈ ਕਿ 2020 ਦੀ ਦੂਜੀ ਯਾਨੀ ਅਪ੍ਰੈਲ-ਜੂਨ ਤਿਮਾਹੀ ’ਚ ਜੀ. ਡੀ. ਪੀ. ’ਚ ਦੋ ਅੰਕੀ (ਡਬਲ ਡਿਜ਼ਿਟ) ਗਿਰਾਵਟ ਆਵੇਗੀ। ਇਸ ਤੋਂ ਬਾਅਦ ਤੀਜੀ ਤਿਮਾਹੀ ਜੁਲਾਈ-ਸਤੰਬਰ ’ਚ ਅਰਥਵਿਵਸਥਾ ’ਚ ਮਾਮੂਲੀ ਸੁਧਾਰ ਦਰਜ ਹੋਵੇਗਾ। ਡੀ. ਬੀ. ਐੱਸ. ਸਮੂਹ ਰਿਸਰਚ ਦੀ ਅਰਥਸ਼ਾਸਤਰੀ ਰਾਧਿਕਾ ਰਾਵ ਨੇ ਕਿਹਾ ਕਿ ਅਰਥਵਿਵਸਥਾ ’ਚ ਅਚਾਨਕ ਇੰਨੀ ਵੱਡੀ ਗਿਰਾਵਟ ਦਾ ਕਾਰਣ ਇਹ ਮਹਾਮਾਰੀ ਹੈ। ਮਹਾਮਾਰੀ ਕਾਰਣ ਉਤਪਾਦਨ ’ਚ ਜੋ ਗਿਰਾਵਟ ਆਈ ਹੈ, ਉਸ ਦੀ ਬਾਕੀ ਸਾਲ ਦੌਰਾਨ ਭਰਪਾਈ ਮੁਸ਼ਕਲ ਹੈ।


Karan Kumar

Content Editor

Related News