ਡੇਵਿਡ ਲੀ ਹੁਵਾਵੇਈ ਇੰਡੀਆ ਦੇ ਨਵੇਂ CEO ਨਿਯੁਕਤ

04/21/2020 6:51:25 PM

ਨਵੀਂ ਦਿੱਲੀ—ਹੁਵਾਵੇਈ ਟੈਲੀਕਮਿਊਨੀਕੇਸ਼ਨ ਇੰਡੀਆ ਨੇ ਡੇਵਿਡ ਲੀ ਨੂੰ ਆਪਣਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਹੈ। ਉਹ ਜੇ ਚੈਨ ਦਾ ਸਥਾਨ ਲੈਣਗੇ। ਚੇਨ ਨੂੰ ਕੰਪਨੀ ਦੇ ਏਸ਼ੀਆ ਪ੍ਰਸ਼ਾਂਤ ਪੱਧਰ ਦੇ ਕਾਰੋਬਾਰ 'ਚ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਲੀ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਮੈਂ ਭਾਰਤ 'ਚ ਹੁਵਾਵੇਈ ਟੈਲੀਕਮਿਊਨੀਕੇਸ਼ਨਸ ਦੇ ਪ੍ਰਮੁੱਖ ਦੀ ਜ਼ਿੰਮੇਵਾਰੀ ਨੂੰ ਲੈ ਕੇ ਕਾਫੀ ਖੁਸ਼ ਹਾਂ।

ਇਕ ਗਲੋਬਲੀ ਸੂਚਨਾ ਅਤੇ ਸੰਚਾਰ ਤਕਨਾਲੋਜੀ ਕੰਪਨੀ ਦੇ ਤੌਰ 'ਤੇ ਅਸੀਂ ਭਾਰਤ 'ਚ ਇਸ ਉਦਯੋਗ ਦੇ ਰਣਨੀਤਿਕ ਵਿਕਾਸ ਲਈ ਵਚਨਬੱਧ ਹਾਂ ਅਤੇ ਸਰਕਾਰ, ਗਾਹਕਾਂ ਅਤੇ ਸਹਿਯੋਗੀਆਂ ਦੇ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ। ਲੀ ਨੇ 2002 'ਚ ਹੁਵਾਵੇਈ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ। ਉਸ ਕੋਲ ਭਾਰਤੀ ਬਾਜ਼ਾਰ 'ਚ ਕੰਮ ਕਰਨ ਦਾ ਅਨੁਭਵ ਹੈ। ਹੁਵਾਵੇਈ 'ਚ ਉਹ ਮਨੁੱਖੀ ਸਰੋਤ ਅਤੇ ਵਿਕਰੀ ਵਿਭਾਗ ਦੇ ਉਪ ਪ੍ਰਧਾਨ ਨਾਲ ਕਈ ਹੋਰ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਭਾਰਤ 'ਚ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਉਹ ਕੰਬੋਡੀਆ 'ਚ ਹੁਵਾਵੇਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਹਿ ਚੁੱਕੇ ਹਨ।


Karan Kumar

Content Editor

Related News