ਡਾਟਾ ਚੋਰੀ : ਇਰਡਾ ਨੇ 2 ਬੀਮਾ ਕੰਪਨੀਆਂ ਨੂੰ IT ਪ੍ਰਣਾਲੀ ਆਡਿਟ ਕਰਨ ਲਈ ਕਿਹਾ
Tuesday, Oct 22, 2024 - 02:22 PM (IST)
ਨਵੀਂ ਦਿੱਲੀ (ਭਾਸ਼ਾ) - ਬੀਮਾ ਰੈਗੂਲੇਟਰ ਇਰਡਾ ਨੇ 2 ਬੀਮਾ ਕੰਪਨੀਆਂ ਨੂੰ ਆਈ. ਟੀ. ਆਡਿਟ ਕਰਨ ਦਾ ਹੁਕਮ ਦਿੱਤਾ ਹੈ। ਪਾਲਿਸੀਧਾਰਕਾਂ ਦੇ ਡਾਟਾ ਚੋਰੀ ਹੋਣ ਦੀਆਂ ਤਾਜ਼ਾ ਘਟਨਾਵਾਂ ਦੇ ਮੱਦੇਨਜਰ ਅਜਿਹਾ ਕੀਤਾ ਗਿਆ।
ਇਹ ਵੀ ਪੜ੍ਹੋ : EPFO ਖਾਤੇ 'ਚੋਂ ਕਢਵਾਉਣ ਜਾ ਰਹੇ ਹੋ ਪੈਸੇ, ਤਾਂ ਜਾਣ ਲਓ ਇਨ੍ਹਾਂ ਨਵੇਂ ਨਿਯਮਾਂ ਬਾਰੇ
ਭਾਰਤੀ ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਿਟੀ (ਇਰਡਾ) ਨੇ ਬੀਮਾ ਕੰਪਨੀਆਂ ਦਾ ਨਾਂ ਲਏ ਬਿਨਾਂ ਕਿਹਾ ਕਿ ਉਹ ਡਾਟਾ ਉਲੰਘਣਾ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ ਅਤੇ ਪਾਲਿਸੀਧਾਰਕਾਂ ਦੇ ਹਿਤਾਂ ਦੀ ਪੂਰੀ ਤਰ੍ਹਾਂ ਸੁਰੱਖਿਆ ਕੀਤੀ ਜਾਵੇਗੀ। ਸਟਾਰ ਹੈਲਥ ਇੰਸ਼ੋਰੈਂਸ ਨੇ ਹਾਲ ਹੀ ’ਚ ਡਾਟਾ ਉਲੰਘਣਾ ਨੂੰ ਸਵੀਕਾਰ ਕੀਤਾ ਸੀ।
ਇਹ ਵੀ ਪੜ੍ਹੋ : Gold Price in Jalandhar: 80 ਹਜ਼ਾਰੀ ਹੋਇਆ ਸੋਨਾ, ਜਾਣੋ 22 ਤੇ 23 ਕੈਰੇਟ ਦਾ ਭਾਅ
ਰੈਗੂਲੇਟਰ ਨੇ ਕਿਹਾ, ‘‘ਹਾਲ ਹੀ ’ਚ 2 ਬੀਮਾ ਕੰਪਨੀਆਂ ਤੋਂ ਡਾਟਾ ਲੀਕ ਦੀਆਂ ਖਬਰਾਂ ਆਈਆਂ ਹਨ। ਇਰਡਾ ਨੇ ਕਿਹਾ ਕਿ ਉਹ ਸਬੰਧਤ ਬੀਮਾ ਕੰਪਨੀਆਂ ਦੇ ਮਾਮਲੇ ’ਚ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਪ੍ਰਬੰਧਨ ਦੇ ਸੰਪਰਕ ’ਚ ਹੈ।
ਇਹ ਵੀ ਪੜ੍ਹੋ : ਛੁੱਟੀਆਂ ਹੀ ਛੁੱਟੀਆਂ, ਜਾਣੋ ਦੀਵਾਲੀ ਅਤੇ ਛੱਠ ਪੂਜਾ ਮੌਕੇ ਕਦੋਂ ਅਤੇ ਕਿੱਥੇ ਬੰਦ ਰਹਿਣ ਵਾਲੇ ਹਨ ਬੈਂਕ
ਬਿਆਨ ’ਚ ਕਿਹਾ ਗਿਆ ਕਿ ਸਬੰਧਤ ਬੀਮਾ ਕੰਪਨੀਆਂ ਨੂੰ ਆਈ. ਟੀ. ਪ੍ਰਣਾਲੀਆਂ ਦਾ ਵਿਆਪਕ ਆਡਿਟ ਕਰਨ ਲਈ ਸੁਤੰਤਰ ਆਡੀਟਰ ਨਿਯੁਕਤ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਭਾਰਤੀ ਮੂਲ ਦੇ ਪ੍ਰਭਾਕਰ ਰਾਘਵਨ ਬਣੇ Google ਦੇ ਨਵੇਂ CTO, ਸਾਲਾਨਾ ਪੈਕੇਜ 300 ਕਰੋੜ ਰੁਪਏ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8