ਦੇਸੀ ਏਅਰਲਾਇੰਸ ਦੇ ਜਹਾਜ਼ਾਂ ''ਚ ਤਕਨੀਕੀ ਖਰਾਬੀ ਦਾ ਦੌਰ, ਫਲਾਈਟਸ ''ਤੇ ਅਸਰ
Tuesday, Mar 20, 2018 - 12:02 PM (IST)
ਮੁੰਬਈ—ਭਾਰਤੀ ਏਅਰਲਾਇੰਸ ਦੇ ਲਈ ਮੁਸ਼ਕਿਲਾਂ ਦਾ ਦੌਰ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਜਿਥੇ ਇਕ ਪਾਸੇ ਏ320 ਨਿਓ ਜਹਾਜ਼ਾਂ 'ਚ ਪੀ ਐਂਡ ਡਬਲਿਊ ਦੇ ਕਮੀਆਂ ਵਾਲੇ ਇੰਜਣਾਂ ਦੇ ਚੱਲਦੇ ਸਸਤੀ ਜਹਾਜ਼ ਸੇਵਾ ਕੰਪਨੀਆਂ ਦੇ 14 ਜਹਾਜ਼ਾਂ ਦੇ ਉੱਡਾਣ ਭਰਨ 'ਤੇ ਰੋਕ ਲੱਗੀ ਹੋਈ ਹੈ ਉੱਧਰ ਏਅਰ ਇੰਡੀਆ ਜੈੱਟ ਏਅਰਵੇਜ਼ ਅਤੇ ਸਪਾਈਸ ਜੈੱਟ ਦੇ ਜਹਾਜ਼ਾਂ 'ਚ ਵੀ ਪਿਛਲੇ ਦੋ ਦਿਨ 'ਚ 8 ਤਕਨੀਕੀ ਖਰਾਬੀ ਦੇ ਮਾਮਲੇ ਸਾਹਮਣੇ ਆਏ ਹਨ।
ਸੂਤਰਾਂ ਮੁਤਾਬਕ ਸ਼ਨੀਵਾਰ ਨੂੰ ਮੁੰਬਈ ਲਈ ਉਡਾਣ ਭਰਨ ਤੋਂ ਪਹਿਲਾਂ ਜੈੱਟ ਏਅਰਵੇਜ਼ ਦੇ ਇਕ ਬੀ-737 ਜਹਾਜ਼ ਦਾ ਪਹੀਆ ਖਰਾਬ ਪਾਇਆ ਗਿਆ ਅਤੇ ਜਦੋਂ ਤੱਕ ਇਸ ਨੂੰ ਠੀਕ ਨਹੀਂ ਕਰ ਲਿਆ ਗਿਆ ਇਹ ਉਡਾਣ ਨਹੀਂ ਭਰ ਸਕਿਆ। ਉੱਧਰ ਕੰਪਨੀ ਦੀ ਮੁੰਬਈ ਤੋਂ ਦੋਹਾ ਦੀ ਉੱਡਾਣ ਵਾਪਸ ਆਈ ਕਿਉਂਕਿ ਉਸ ਦੇ ਏਅਰਬਸ ਏ330 ਦੇ ਦੂਜੇ ਇੰਜਣ 'ਚ ਕੰਪਨ ਮਹਿਸੂਸ ਕੀਤਾ ਗਿਆ। ਮੁੰਬਈ ਤੋਂ ਹੀ ਚੇਨਈ ਦੀ ਉਡਾਣ ਭਰਨ ਵਾਲੇ ਜਹਾਜ਼ ਨੂੰ ਵੀ ਤਕਨੀਕੀ ਖਰਾਬੀ ਦੇ ਕਾਰਨ ਵਾਪਸ ਜਾਣਾ ਪਿਆ।
ਇਸ ਨਾਲ 17 ਮਾਰਚ ਨੂੰ ਵੀ ਜੈੱਟ ਏਅਰਵੇਜ਼ ਦੀ ਮੁੰਬਈ-ਜੈਪੁਰ ਫਲਾਈਟ ਵੀ ਆਪਣੀ ਵਾਪਸੀ ਦੀ ਯਾਤਰਾ ਨੂੰ ਅਗਲੇ ਦਿਨ ਪੂਰਾ ਕਰ ਪਾਈ। ਸੂਤਰਾਂ ਮੁਤਾਬਕ ਸਪਾਈਸਜੈੱਟ ਦੇ ਪਟਨਾ ਤੋਂ ਹੈਦਰਾਬਾਦ ਆਏ ਇਕ ਜਹਾਜ਼ ਦੇ ਪਹੀਏ ਅਤੇ ਬ੍ਰੇਕ 'ਚ ਹੈਦਰਾਬਾਦ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਖਰਾਬੀ ਪਾਈ ਗਈ। ਉੱਧਰ ਇਸ ਦੀ ਬੰਗਲੁਰੂ-ਹੈਦਰਾਬਾਦ ਫਲਾਈਟ ਦੇ ਇੰਜਣ 'ਚ ਕੰਪਨੀ ਅਤੇ ਬੰਗਲੁਰੂ-ਦਿੱਲੀ ਦੀ ਇਕ ਉਡਾਣ 'ਚ ਏਸੀ 'ਚ ਤਕਨੀਕੀ ਖਰਾਬੀ ਦੀ ਸ਼ਿਕਾਇਤ ਦਰਜ ਕੀਤੀ ਗਈ।
ਸਪਾਈਸ ਜੈੱਟ ਦੇ ਬੁਲਾਰੇ ਨੇ ਇੰਜਣ 'ਚ ਕੰਪਨ ਦੀ ਘਟਨਾ ਤੋਂ ਮਨ੍ਹਾ ਕੀਤਾ ਹੈ ਅਤੇ ਪਹੀਏ ਦੀ ਸਮੱਸਿਆ ਨੂੰ ਮਾਮੂਲੀ ਦੱਸਿਆ ਜਿਸ ਨੂੰ ਥੋੜ੍ਹੀ ਹੀ ਦੇਰ 'ਚ ਠੀਕ ਕਰ ਲਿਆ ਗਿਆ। ਇਸ ਤੋਂ ਇਲਾਵਾ ਐਤਵਾਰ ਨੂੰ ਏਅਰ ਇੰਡੀਆ ਦੇ ਚੇਨਈ ਤੋਂ ਪੋਰਟ ਬਲੇਅਰ ਅਤੇ ਗੁਵਾਹਾਟੀ ਤੋਂ ਇੰਫਾਲ ਜਾਣ ਜਾਣ ਵਾਲੇ 2 ਏ-321 ਜਹਾਜ਼ਾਂ 'ਚ ਵੀ ਤਕਨੀਕੀ ਖਰਾਬੀ ਦੀ ਸ਼ਿਕਾਇਤ ਦਰਜ ਕੀਤੀ ਗਈ। ਹਾਲਾਂਕਿ ਏਅਰ ਇੰਡੀਆ ਵਲੋਂ ਇਸ ਸੰਬੰਧ 'ਚ ਕਾਮੈਂਟ ਨਹੀਂ ਮਿਲ ਸਕਿਆ। ਇਸ ਤੋਂ ਪਹਿਲਾਂ ਇੰਡੀਗੋ ਅਤੇ ਗੋਏਅਰ ਦੇ ਕੁੱਲ ਜਹਾਜ਼ਾਂ 'ਤੇ ਪੀ ਐਂਡ ਡਬਲਿਊ ਦੇ ਖਰਾਬ ਇੰਜਣਾਂ ਦੇ ਕਾਰਨ ਉਡਾਣ ਭਰਨ ਤੋਂ ਰੋਕ ਲੱਗੀ ਹੋਈ ਹੈ।
