ਡਾਲਮੀਆ ਭਾਰਤ ਨੇ 2024-25 ’ਚ 4.95 ਕਰੋੜ ਟਨ ਦੀ ਸਾਲਾਨਾ ਸਮਰੱਥਾ ਦਾ ਟੀਚਾ ਪ੍ਰਾਪਤ ਕੀਤਾ
Tuesday, Apr 01, 2025 - 12:36 AM (IST)

ਨਵੀਂ ਦਿੱਲੀ- ਦੇਸ਼ ਦੀ ਚੌਥੀ ਸਭ ਤੋਂ ਵੱਡੀ ਸੀਮੈਂਟ ਉਤਪਾਦਕ ਕੰਪਨੀ, ਡਾਲਮੀਆ ਭਾਰਤ ਲਿਮਟਿਡ (ਡੀ. ਬੀ. ਐੱਲ.) ਨੇ ਵਿੱਤੀ ਸਾਲ 2025 ’ਚ 4.95 ਕਰੋੜ ਟਨ ਪ੍ਰਤੀ ਸਾਲ (ਐੱਮ. ਟੀ. ਪੀ. ਏ.) ਦੀ ਉਤਪਾਦਨ ਸਮਰੱਥਾ ਪ੍ਰਾਪਤ ਕਰਨ ਦਾ ਐਲਾਨ ਕੀਤਾ ਹੈ।
ਕੰਪਨੀ ਮੁਤਾਬਕ, ਡਾਲਮੀਆ ਪਰਿਵਾਰ ਵੱਲੋਂ ਪ੍ਰਮੋਟ ਕੀਤੀ ਗਈ ਕੰਪਨੀ ਨੇ ਬਿਹਾਰ ’ਚ ਆਪਣੇ ਰੋਹਤਾਸ ਸੀਮਿੰਟ ਵਰਕਸ ਪਲਾਂਟ ’ਚ ਵਾਧੂ 5 ਲੱਖ ਟਨ ਦਾ ਵਪਾਰਕ ਉਤਪਾਦਨ ਸ਼ੁਰੂ ਕਰਨ ਤੋਂ ਬਾਅਦ ਇਹ ਟੀਚਾ ਪ੍ਰਾਪਤ ਕੀਤਾ।
ਡਾਲਮੀਆ ਦੀ ਭਾਰਤ ਦੇ ਪੂਰਬੀ ਖੇਤਰ ’ਚ ਇਕ ਮਜ਼ਬੂਤ ਮੌਜੂਦਗੀ ਹੈ। ਇਸ ਦੀਆਂ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਓਡੀਸ਼ਾ ’ਚ ਨਿਰਮਾਣ ਇਕਾਈਆਂ ਹਨ। ਕੰਪਨੀ ਦਾ ਟੀਚਾ 2031 ਤੱਕ ਆਪਣੀ ਸਮਰੱਥਾ ਨੂੰ 110 ਤੋਂ 130 ਮਿਲੀਅਨ ਟਨ ਪ੍ਰਤੀ ਸਾਲ ਵਧਾਉਣ ਦਾ ਹੈ।