ਦਲਜੀਤ ਦੋਸਾਂਝ ਨੇ ਲਾਈਆਂ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸਮਾਰੋਹ 'ਚ ਰੌਣਕਾਂ, ਦੇਖੋ ਵਾਇਰਲ ਵੀਡੀਓ

Sunday, Mar 03, 2024 - 01:23 PM (IST)

ਦਲਜੀਤ ਦੋਸਾਂਝ ਨੇ ਲਾਈਆਂ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸਮਾਰੋਹ 'ਚ ਰੌਣਕਾਂ, ਦੇਖੋ ਵਾਇਰਲ ਵੀਡੀਓ

ਨਵੀਂ ਦਿੱਲੀ - ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ-ਰਾਧਿਕਾ ਦੇ ਪ੍ਰੀ-ਵੈਡਿੰਗ ਸਮਾਰੋਹ ਦਾ ਅੱਜ ਤੀਜਾ ਦਿਨ ਹੈ। ਇਸ ਸਮਾਰੋਹ ਵਿਚ ਦੇਸ਼-ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਹੈ। ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸੱਦੇ ਗਏ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੇ ਖੂਬ ਰੌਣਕਾਂ ਲਗਾਈਆਂ। ਇਸ ਦੌਰਾਨ ਦਲਜੀਤ ਦੋਸਾਂਝ ਨੇ ਨੀਤਾ ਅੰਬਾਨੀ ਨਾਲ ਆਪਣੀ ਗੱਲਬਾਤ ਦੀ ਇਕ ਵੀਡੀਓ ਸਾਂਝੀ ਕੀਤੀ ਜਿਸ ਵਿਚ ਨੀਤਾ ਅੰਬਾਨੀ ਨੇ ਗੁਜਰਾਤੀ ਭਾਸ਼ਾ ਵਿਚ ਦਲਜੀਤ ਦਾ ਹਾਲ ਪੁੱਛਦੀ ਹੈ ਅਤੇ ਉਹ ਗੁਜਰਾਤੀ ਭਾਸ਼ਾ ਵਿਚ ਹੀ ਇਸ ਦਾ ਜਵਾਬ ਦਿੰਦੇ ਹਨ। ਦੇਖੋ ਦਿਲਚਸਪ ਵੀਡੀਓ


ਇਸ ਦੇ ਨਾਲ ਹੀ 'ਚ ਦਲਜੀਤ ਦੀ ਇਸ ਸਮਾਰੋਹ ਦੌਰਾਨ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿਚ ਬਾਲੀਵੁੱਡ ਅਦਾਕਾਰ ਕਰੀਨਾ ਕਪੂਰ ਦਿਲਜੀਤ ਦੇ ਗਾਣੇ 'ਤੇ ਠੁਮਕੇ ਲਗਾ ਰਹੀ ਹੈ। ਇਸ ਮੌਕੇ ਦਲਜੀਤ ਦੋਸਾਂਝ ਨੇ ਖਾਸ ਤੌਰ 'ਤੇ ਕਰੀਨਾ ਕਪੂਰ ਨੂੰ ਭਾਰਤ ਦੀ ਰਿਹਾਨਾ ਦੱਸਿਆ ਅਤੇ ਇਸ ਲਈ ਖ਼ਾਸ ਪਟੋਲਾ ਗਾਣਾ ਗਾਇਆ ਜਿਸ 'ਤੇ ਕਰੀਨਾ ਕਪੂਰ ਠੁਮਕੇ ਲਗਾਉਂਦੀ ਨਜ਼ਰ ਆਈ। ਕਰੀਨਾ ਕਪੂਰ ਨੇ ਕਾਲੇ ਰੰਗ ਦੀ ਸਾੜੀ ਪਾਈ ਹੋਈ ਸੀ। 

 

ਇਸ ਦੇ ਨਾਲ ਹੀ ਇਕ ਹੋਰ ਵੀਡੀਓ ਵਿਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸਮਾਰੋਹ ਦੌਰਾਨ ਦਲਜੀਤ ਦੇ ਗਾਣੇ 'ਤੇ ਸ਼ਾਹਰੁਖ ਖ਼ਾਨ,  ਸੁਹਾਨਾ ਖ਼ਾਨ, ਅਨੰਨਿਆ ਪਾਂਡੇ ਸਮੇਤ ਹੋਰ ਵੀ ਕਈ ਸਟਾਰ ਨੱਚਦੇ ਨਜ਼ਰ ਆਏ। 

 


author

Harinder Kaur

Content Editor

Related News