ਦਿੱਲੀ-ਇੰਦੌਰ ਮਾਰਗ ''ਤੇ ਅਗਲੇ ਮਹੀਨੇ ਤੋਂ ਰੋਜ਼ਾਨਾ ਉਡਾਣ ਸ਼ੁਰੂ ਕਰੇਗੀ ਵਿਸਤਾਰਾ
Saturday, Sep 14, 2019 - 04:53 PM (IST)

ਨਵੀਂ ਦਿੱਲੀ—ਵਿਸਤਾਰਾ ਏਅਰਲਾਈਨ ਨੇ ਦਿੱਲੀ-ਇੰਦੌਰ ਮਾਰਗ 'ਤੇ 26 ਅਕਤੂਬਰ ਤੋਂ ਰੋਜ਼ਾਨਾ ਉਡਾਣ ਸ਼ੁਰੂ ਕਰਨ ਦੀ ਸ਼ਨੀਵਾਰ ਨੂੰ ਘੋਸ਼ਣਾ ਕੀਤੀ ਹੈ। ਕੰਪਨੀ ਨੇ ਕਿਹਾ ਕਿ ਇੰਦੌਰ ਉਸ ਦੇ ਨੈੱਟਵਰਕ ਦਾ 30ਵਾਂ ਡੈਸਟੀਨੇਸ਼ਨ ਬਣ ਜਾਵੇਗਾ। ਕੰਪਨੀ ਦੇ ਮੁੱਖ ਰਣਨੀਤੀ ਅਧਿਕਾਰੀ ਵਿਨੋਦ ਕੰਨਨ ਨੇ ਕਿਹਾ ਕਿ ਇੰਦੌਰ ਇਕ ਮੁੱਖ ਵਿਨਿਰਮਾਣ ਕੇਂਦਰ ਹੈ ਅਤੇ ਹੁਣ ਐੱਸ.ਐੱਮ.ਈ. ਦੇ ਪ੍ਰਮੁੱਖ ਕੇਂਦਰ ਦੇ ਰੂਪ 'ਚ ਉਭਰ ਰਿਹਾ ਹੈ। ਇੰਦੌਰ 'ਚ ਹਵਾਈ ਸੰਪਰਕ ਦੀ ਚੰਗੀ ਮੰਗ ਦੇਖੀ ਜਾ ਰਹੀ ਹੈ।