ਭਾਰਤ ''ਚ ਤੀਜਾ ਵਿਨਿਰਮਾਣ ਕਾਰਖਾਨਾ ਲਾਏਗੀ ਦਾਈਕਿਨ

Friday, Jun 12, 2020 - 12:22 AM (IST)

ਭਾਰਤ ''ਚ ਤੀਜਾ ਵਿਨਿਰਮਾਣ ਕਾਰਖਾਨਾ ਲਾਏਗੀ ਦਾਈਕਿਨ

ਨਵੀਂ ਦਿੱਲੀ (ਭਾਸ਼ਾ)-ਜਾਪਾਨ ਦੀ ਏਅਰ ਕੰਡੀਸ਼ਨਰ ਕੰਪਨੀ ਦਾਈਕਿਨ ਨੇ 'ਕੋਵਿਡ-19' ਦੀ ਵਜ੍ਹਾ ਨਾਲ ਪੈਦਾ ਹੋਏ ਹਾਲਤ ਦੇ ਬਾਵਜੂਦ ਭਾਰਤ 'ਚ ਆਪਣੀ ਨਿਵੇਸ਼ ਯੋਜਨਾ 'ਤੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਸਥਾਨਕ ਪੱਧਰ 'ਤੇ ਉਤਪਾਦਨ ਵਧਾਉਣ ਲਈ ਕੰਪਨੀ ਭਾਰਤ 'ਚ ਤੀਜਾ ਵਿਨਿਰਮਾਣ ਪਲਾਂਟ ਲਾਉਣ ਦੀ ਯੋਜਨਾ ਨੂੰ ਪੂਰਾ ਕਰੇਗੀ। ਜਾਪਾਨ ਦੀ ਦਾਈਕਿਨ ਇੰਡਸਟਰੀਜ਼ ਦੀ ਪੂਰਨ ਮਾਲਕੀ ਵਾਲੀ ਸਹਿਯੋਗੀ ਦਾਈਕਿਨ ਏਅਰ ਕੰਡੀਸ਼ਨਿੰਗ ਇੰਡੀਆ ਨੇ ਕਿਹਾ ਕਿ ਕੰਪਨੀ ਪੜਾਅਬੱਧ ਵਿਨਿਰਮਾਣ ਪ੍ਰੋਗਰਾਮ (ਪੀ. ਐੱਮ. ਪੀ.) ਦਾ ਲਾਭ ਲੈਣ ਲਈ ਤਿਆਰ ਹੈ।


author

Karan Kumar

Content Editor

Related News