ਡਾਬਰ ਨੂੰ 363.1 ਕਰੋੜ ਰੁਪਏ ਦਾ ਮੁਨਾਫਾ

07/20/2019 10:08:50 AM

ਨਵੀਂ ਦਿੱਲੀ—ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਡਾਬਰ ਦਾ ਮੁਨਾਫਾ 12.6 ਫੀਸਦੀ ਵਧ ਕੇ 363.1 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਡਾਲਰ ਦਾ ਮੁਨਾਫਾ 322.4 ਕਰੋੜ ਰੁਪਏ ਰਿਹਾ ਸੀ। ਕੰਪਨੀ ਨੂੰ ਇਸ ਤਿਮਾਹੀ 'ਚ 20 ਕਰੋੜ ਰੁਪਏ ਦਾ ਇਕਸਾਰਘਾਟਾ ਹੋਇਆ ਹੈ।
ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਡਾਬਰ ਦੀ ਆਮਦਨ 9.3 ਫੀਸਦੀ ਵਧ ਕੇ 2,273.3 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਡਾਬਰ ਦੀ ਆਮਦਨ 2,080.7 ਕਰੋੜ ਰੁਪਏ ਰਹੀ ਸੀ। ਪਹਿਲੀ ਤਿਮਾਹੀ 'ਚ ਕੰਪਨੀ ਦੀ ਘਰੇਲੂ ਕਾਰੋਬਾਰ ਦੀ ਵਾਲਊਮ ਗਰੋਥ 9.6 ਫੀਸਦੀ ਰਹੀ ਹੈ ਜੋ ਪਿਛਲੇ ਸਾਲ ਦੀ ਪਹਿਲੀ ਤਿਮਾਹੀ 'ਚ 21 ਫੀਸਦੀ ਰਹੀ ਸੀ। 
ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਡਾਬਰ ਦਾ ਐਬਿਟਡਾ 386.1 ਕਰੋੜ ਰੁਪਏ ਤੋਂ ਵਧ ਕੇ 457.7 ਕਰੋੜ ਰੁਪਏ ਅਤੇ ਐਬਿਟਡਾ ਮਾਰਜਨ 18.6 ਫੀਸਦੀ ਤੋਂ ਵਧ ਕੇ 20.1 ਫੀਸਦੀ ਰਿਹਾ ਹੈ।


Aarti dhillon

Content Editor

Related News