ਸਾਈਬਰ ਏਜੰਸੀ ਨੇ ਕੀਤਾ ਅਲਰਟ, Vaccination ਦੇ ਨਾਂ 'ਤੇ ਆ ਰਹੇ ਫੇਕ SMS

05/11/2021 7:35:29 PM

ਨਵੀਂ ਦਿੱਲੀ - ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਦੇ ਲਗਾਤਾਰ ਵਧ ਰਹੇ ਮਾਮਲਿਆਂ ਅਤੇ ਮੌਤਾਂ ਦਾ ਸਿਲਸਿਲਾ ਜਾਰੀ ਹੈ। ਦੇਸ਼ ਵਿਚ ਦਵਾਈਆਂ, ਟੀਕੇ, ਆਕਸੀਜਨ, ਆਕਸੀਮੀਟਰ ਅਤੇ ਵੈਂਟੀਲੇਟਰਾਂ ਦੀ ਘਾਟ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਇਸ ਔਖੀ ਘੜੀ ਵੇਲੇ ਧੋਖੇਬਾਜ਼ ਲੋਕਾਂ ਵਲੋਂ ਮੌਕੇ ਦਾ ਲਾਭ ਲੈਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਦਰਅਸਲ ਕੋਰੋਨਾ ਟੀਕਾਕਰਣ ਦੀ ਮੁਹਿੰਮ ਦੀ ਸ਼ੁਰੂਆਤ ਦੇ ਨਾਲ-ਨਾਲ ਜਾਅਲੀ ਟੀਕਾ ਰਜਿਸਟ੍ਰੇਸ਼ਨ ਐਸ.ਐਮ.ਐਸ. ਉਪਭੋਗਤਾਵਾਂ ਦੇ ਐਂਡਰਾਇਡ ਫੋਨਾਂ ਵਿਚ ਸੇਂਧ ਲਗਾਉਣ ਅਤੇ ਉਪਭੋਗਤਾਵਾਂ ਦੇ ਡਾਟਾ ਤੱਕ ਪਹੁੰਚ ਬਣਾਉਣ ਲਈ ਕਈ ਹੱਥਕੰਢੇ ਆਪਣਾਏ ਜਾ ਰਹੇ ਹਨ।
ਫੈਡਰਲ ਸਾਈਬਰ ਸੁੱਰਖਿਆ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਟੀਕੇ ਲਗਵਾਏ ਜਾਣ ਲਈ ਰਜਿਸਟਰੀਕਰਣ ਸਿਰਫ ਅਧਿਕਾਰਤ ਪੋਰਟਲ ਕੋਵਿਨ 'ਤੇ ਹੀ ਹੋਣਾ ਚਾਹੀਦਾ ਹੈ। ਟੀਕਾਕਰਨ ਲਈ ਅਣਜਾਣ ਸਰੋਤਾਂ ਦੇ ਸੰਦੇਸ਼ਾਂ 'ਤੇ ਦਿੱਤੇ ਲਿੰਕ ਦੀ ਵਰਤੋਂ ਨਾ ਕਰੋ।

ਇਹ ਵੀ ਪੜ੍ਹੋ : ਭਾਰਤੀ ਰੇਲਵੇ ਵਿਭਾਗ 'ਤੇ ਕੋਰੋਨਾ ਦਾ ਭਾਰੀ ਕਹਿਰ, ਜਾਣੋ ਕਿੰਨੇ ਮੁਲਾਜ਼ਮਾਂ ਨੂੰ ਨਿਗਲ ਚੁੱਕੇ ਮੌਤ ਦਾ ਦੈਤ

ਏਜੰਸੀ ਨੇ ਦਿੱਤੀ ਚਿਤਾਵਨੀ 

ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਜਾਅਲੀ ਰਜਿਸਟ੍ਰੇਸ਼ਨ ਕਰਨ ਦੇ ਨਾਮ 'ਤੇ 5 ਤਰ੍ਹਾਂ ਦੇ ਨੁਕਸਾਨਦੇਹ ਐਸ.ਐਮ.ਐਸ. ਆ ਰਹੇ ਹਨ। ਇਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀ.ਈ.ਆਰ.ਟੀ.) ਨੇ ਆਮ ਲੋਕਾਂ ਨੂੰ ਜਾਰੀ ਕੀਤੀ ਇੱਕ ਐਡਵਾਇਜ਼ਰੀ ਵਿਚ ਕਿਹਾ ਹੈ ਕਿ ਜਾਅਲੀ ਐਸ.ਐਮ.ਐਸ. ਭੇਜ ਕੇ ਇਹ ਗਲਤ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੁਆਰਾ ਪੇਸ਼ ਕੀਤੀ ਗਈ ਐਪ ਜ਼ਰੀਏ ਭਾਰਤ ਵਿਚ ਕੋਵਿਡ -19 ਟੀਕੇ ਲਈ ਰਜਿਸਟ੍ਰੇਸ਼ਨ ਕਰਵਾਇਆ ਜਾ ਸਕਦਾ ਹੈ। ਐਸ.ਐਮ.ਐਸ. ਦੇ ਨਾਲ ਇੱਕ ਲਿੰਕ ਆਉਂਦਾ ਹੈ, ਇਸ 'ਤੇ ਕਲਿਕ ਕਰਨ ਨਾਲ, ਸ਼ੱਕੀ ਐਪ ਐਂਡਰਾਇਡ ਫੋਨ ਵਿਚ ਸਥਾਪਿਤ ਕੀਤਾ ਜਾਂਦਾ ਹੈ। ਉਪਭੋਗਤਾਵਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਤਾਂ ਜੋ ਹੈਕਰ ਤੁਹਾਡੇ ਡਾਟਾ ਉੱਤੇ ਜਾਅਲੀ ਨਾਵਾਂ, ਈ-ਮੇਲਾਂ ਜਾਂ ਸੰਦੇਸ਼ਾਂ ਦਾ ਕਬਜ਼ਾ ਨਾ ਹੋ ਸਕੇ।

ਇਹ ਵੀ ਪੜ੍ਹੋ : ਜਾਣੋ ਅਕਸ਼ੈ ਤ੍ਰਿਤੀਆ 'ਤੇ ਅੰਮ੍ਰਿਤ ਚੌਘੜੀਆ ਦਾ ਕਦੋਂ ਹੈ ਮਹੂਰਤ ਤੇ ਗੋਲਡ ਖਰੀਦਣ ਦਾ ਸ਼ੁੱਭ ਸਮਾਂ

ਇਹ ਧਿਆਨ ਦੇਣ ਯੋਗ ਹੈ ਕਿ ਸੀ.ਈ.ਆਰ.ਟੀ. ਇਕ ਸਾਈਬਰ ਇਕਾਈ ਹੈ ਜੋ ਸਾਈਬਰ ਹਮਲਿਆਂ ਦਾ ਮੁਕਾਬਲਾ ਕਰਨ ਦੇ ਨਾਲ-ਨਾਲ ਭਾਰਤ ਸਾਈਬਰ ਪਲੇਟਫਾਰਮ ਦੀ ਰੱਖਿਆ ਜਾਸੂਸੀ, ਹੈਕਿੰਗ ਅਤੇ ਇਸ ਤਰ੍ਹਾਂ ਦੇ ਆਨਲਾਈਨ ਹਮਲਿਆਂ ਦੀ ਪੜਤਾਲ ਕਰਦੀ ਹੈ। ਸੀ.ਈ.ਆਰ.ਟੀ. ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਉਪਯੋਗਕਰਤਾ ਆਪਣੇ ਫੋਨ ਦੀ ਸੈਟਿੰਗਾਂ 'ਤੇ ਜਾ ਕੇ ਕਿਸੇ ਅਣਜਾਣ ਸਰੋਤ ਤੋਂ ਇੰਸਟਾਲ ਹੋਣ ਵਾਲੇ ਐਪ ਨੂੰ ਡਿਸਏਬਲ ਕਰਨ ਦੀ ਸਹਲੂਤ ਦਾ ਇਸਤੇਮਾਲ ਕਰਨ। ਇਸ ਲਈ ਭਰੋਸੇਮੰਦ ਐਂਟੀ ਵਾਇਰਸ ਅਤੇ ਇੰਟਰਨੈਟ ਫਾਇਰਵਾਲ ਵਿਧੀਆਂ ਦੀ ਵਰਤੋਂ ਵੀ ਕਰ ਸਕਦੇ ਹੋ।

ਇਹ ਵੀ ਪੜ੍ਹੋ : ਜਾਣੋ ਕਿਨ੍ਹਾਂ ਕਾਰਨਾਂ ਕਰ ਕੇ ਬੀਮਾ ਕੰਪਨੀਆਂ ਰੱਦ ਕਰ ਸਕਦੀਆਂ ਹਨ ਕੋਵਿਡ ਕਲੇਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News