ਮੈਡੀਕਲ ਆਕਸੀਜਨ ਅਤੇ ਸਾਜ਼ੋ ਸਾਮਾਨ 'ਤੇ ਭਾਰਤ ਨੇ ਤਿੰਨ ਮਹੀਨੇ ਲਈ ਹਟਾਈ ਕਸਟਮ ਡਿਊਟੀ

Saturday, Apr 24, 2021 - 06:14 PM (IST)

ਮੈਡੀਕਲ ਆਕਸੀਜਨ ਅਤੇ ਸਾਜ਼ੋ ਸਾਮਾਨ 'ਤੇ ਭਾਰਤ ਨੇ ਤਿੰਨ ਮਹੀਨੇ ਲਈ ਹਟਾਈ ਕਸਟਮ ਡਿਊਟੀ

ਨਵੀਂ ਦਿੱਲੀ - ਦੇਸ਼ ਵਿਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਅਤੇ ਉਨ੍ਹਾਂ ਦੇ ਇਲਾਜ ਲਈ ਦੇਸ਼ ਵਿਚ ਆਕਸੀਜਨ ਦੀ ਭਾਰੀ ਕਿੱਲਤ ਹੋ ਰਹੀ ਹੈ। ਇਸ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਸੀਜਨ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਉੱਚ ਪੱਧਰੀ ਬੈਠਕ ਵਿਚ ਵੱਡਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਕਸੀਜਨ ਅਤੇ ਆਕਸੀਜਨ ਦੇ ਉਪਕਰਣਾਂ ਤੇ ਲੱਗਣ ਵਾਲੀ ਕਸਟਮ ਡਿਊਟੀ ਨੂੰ ਤਿੰਨ ਮਹੀਨੇ ਲਈ ਹਟਾ ਦਿੱਤਾ ਹੈ। 

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਕਸੀਜਨ ਅਤੇ ਆਕਸੀਜਨ ਨਾਲ ਸਬੰਧਤ ਉਪਕਰਣਾਂ ਦੀ ਸਪਲਾਈ ਵਧਾਉਣ ਦੇ ਉਪਾਵਾਂ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਸਰਕਾਰ ਨੇ ਆਕਸੀਜਨ ਅਤੇ ਆਕਸੀਜਨ ਨਾਲ ਜੁੜੇ ਉਪਕਰਣਾਂ 'ਤੇ ਮੁੱਢਲੀ ਕਸਟਮ ਡਿਊਟੀ ਅਤੇ ਸਿਹਤ ਸੈੱਸ ਹਟਾਉਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਖ਼ਾਤਾਧਾਰਕਾਂ ਨੂੰ ਝਟਕਾ! ਇਸ ਬੈਂਕ ਤੋਂ ਨਕਦ ਕਢਵਾਉਣਾ ਹੋਇਆ ਮਹਿੰਗਾ, ਸੇਲਰੀ ਖ਼ਾਤੇ ਦੇ ਵੀ ਨਿਯਮ ਹੋਏ ਸਖ਼ਤ

ਇਸ ਤੋਂ ਇਲਾਵਾ ਬੈਠਕ ਵਿਚ ਕੇਂਦਰ ਸਰਕਾਰ ਨੇ ਕੋਵਿਡ -19 ਟੀਕਿਆਂ ਦੀ ਦਰਾਮਦ 'ਤੇ ਮੁੱਢਲੀ ਕਸਟਮ ਡਿਊਟੀ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਅਗਲੇ ਤਿੰਨ ਮਹੀਨਿਆਂ ਤੱਕ ਜਾਰੀ ਰਹੇਗਾ। ਬੈਠਕ ਤੋਂ ਬਾਅਦ ਸਰਕਾਰ ਨੇ ਇਹ ਬਿਆਨ ਜਾਰੀ ਕਰਕੇ ਕਿਹਾ ਕਿ ਕੇਂਦਰ ਸਰਕਾਰ ਨੇ ਆਕਸੀਜਨ ਦੀ ਸਪਲਾਈ ਵਿਚ ਸੁਧਾਰ ਲਈ ਪਿਛਲੇ ਕੁਝ ਦਿਨਾਂ ਤੋਂ ਕਈ ਕਦਮ ਚੁੱਕੇ ਹਨ।

ਇਹ ਵੀ ਪੜ੍ਹੋ : ਕੋਰੋਨਾ ਖ਼ੌਫ਼ ਦਰਮਿਆਨ ਘਰ ਬੈਠੇ ਕਰੋ ਫਲਾਈਟ ਦੀ ਬੁਕਿੰਗ, ਬਸ ਕਰੋ ਇਕ ਡਾਇਲ ਜਾਂ SMS

ਤਿੰਨ ਮਹੀਨਿਆਂ ਲਈ ਇਨ੍ਹਾਂ ਚੀਜ਼ਾਂ ਦੇ ਆਯਾਤ 'ਤੇ ਕਸਟਮ ਡਿਊਟੀ ਨਹੀਂ ਲਗਾਈ ਜਾਵੇਗੀ

  • ਕੋਵਿਡ ਦਾ ਟੀਕਾ ਜਾਂ ਵੈਕਸੀਨ
  • ਮੈਡੀਕਲ ਗ੍ਰੇਡ ਆਕਸੀਜਨ
  • ਫਲੋਅ ਮੀਟਰ, ਰੈਗੂਲੇਟਰ, ਕੋਨਸਨਟਰੇਟਰ ਅਤੇ ਟਿਊਬਿੰਗ ਦੇ ਨਾਲ ਆਕਸੀਜਨ ਕੰਸਨਟ੍ਰੇਟਰ
  • ਵੈੱਕਯੁਮ ਪ੍ਰੈਸ਼ਰ ਸਵਿੰਗ ਐਬਜ਼ਾਪਸ਼ਨ ਅਤੇ ਪ੍ਰੈਸ਼ਰ ਸਵਿੰਗ ਐਬਜ਼ਾਪਸ਼ਨ ਆਕਸੀਜਨ ਪਲਾਂਟ,  ਤਰਲ / ਗੈਸਿਅਸ ਆਕਸੀਜਨ ਉਤਪਾਦਿਤ ਕਰਨ ਵਾਲੀ ਕ੍ਰਾਇਓਜੇਨਿਕ ਆਕਸੀਜਨ ਏਅਰ ਵੱਖ ਕਰਨ ਵਾਲੀਆਂ ਇਕਾਈਆਂ ਪੈਦਾ ਕਰਨ ਵਾਲੇ ਪਲਾਂਟ
  • ਆਈ.ਸੀ.ਯੂ. ਵੈਂਟੀਲੇਟਰਾਂ ਲਈ ਇਨਵੇਸਿਵ ਵੈਂਟੀਲੇਸ਼ਨ ਓਰੋਨੇਜਲ ਮਾਸਕ
  • ਆਈ.ਸੀ.ਯੂ. ਵੈਂਟੀਲੇਟਰਾਂ ਲਈ ਨਾਨ ਇਨਵੇਸਿਵ ਵੈਂਟੀਲੇਸ਼ਨ ਨੇਜ਼ਲ ਮਾਸਕ
  • ਆਕਸੀਜਨ ਡੱਬਾ ਜਾਂ ਕੈਨਿਸਟਰ
  • ਆਕਸੀਜਨ ਭਰਨ ਦੀਆਂ ਪ੍ਰਣਾਲੀਆਂ
  • ਆਕਸੀਜਨ ਸਟੋਰੇਜ ਟੈਂਕ, ਆਕਸੀਜਨ ਸਿਲੰਡਰ
  • ਆਕਸੀਜਨ ਜਨਰੇਟਰ
  • ਆਕਸੀਜਨ ਸ਼ਿਪਿੰਗ ਲਈ ਆਈਐਸਓ ਕੰਟੇਨਰ
  • ਆਕਸੀਜਨ ਲਈ ਕ੍ਰਾਓਜੇਨਿਕ ਰੋਡ ਟਰਾਂਸਪੋਰਟ ਕੰਟੇਨਰਸ
  • ਆਕਸੀਜਨ ਦੇ ਉਤਪਾਦਨ, ਆਵਾਜਾਈ, ਵੰਡ ਅਤੇ ਸਟੋਰੇਜ ਲਈ ਉਪਕਰਣ ਬਣਾਉਣ ਲਈ ਵਰਤੇ ਜਾਂਦੇ ਹਨ
  • ਕੋਈ ਹੋਰ ਆਕਸੀਜਨ ਪੈਦਾ ਕਰਨ ਵਾਲਾ ਉਪਕਰਣ
  • ਨੇਸਲ ਕੈਨੁਲਾ ਦੇ ਨਾਲ ਵੈਂਟੀਲੇਟਰ, ਸਾਰੇ ਉਪਕਰਣ ਅਤੇ ਟਿਊਬਿੰਗ ਵਾਲੇ ਕੰਪ੍ਰੈਸਰ, ਹਯੁਮਿਡਿਫਾਇਅਰਜ਼ ਅਤੇ ਵਾਇਰਲ ਫਿਲਟਰ
  • ਸਾਰੇ ਅਟੈਚਮੈਂਟਾਂ ਦੇ ਨਾਲ ਉੱਚ ਪ੍ਰਵਾਹ ਨਾਸਕ cannula ਡਿਵਾਈਸ
  • ਨਾਨ ਇਨਵੇਸਿਵ ਵੈਂਟੀਲੇਸ਼ਨ ਦੇ ਨਾਲ ਵਰਤਣ ਲਈ ਹੈਲਮੇਟ

10 ਹਜਾਰ ਆਕਸੀਜਨ ਕੰਸੰਟ੍ਰੇਟਰ ਮਸ਼ੀਨ ਨੂੰ ਆਯਾਤ ਕਰਨ ਦਾ ਫੈਸਲਾ

ਇਸ ਦੌਰਾਨ, ਕੇਂਦਰ ਸਰਕਾਰ ਨੇ 10 ਹਜ਼ਾਰ ਆਕਸੀਜਨ ਕੰਸੰਟ੍ਰੇਟਰ ਮਸ਼ੀਨ ਆਯਾਤ ਕਰਨ ਵਾਲੀਆਂ ਮਸ਼ੀਨਾਂ ਦੀ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ। ਸ਼ਨੀਵਾਰ ਨੂੰ ਇਹ ਫੈਸਲਾ ਦੇਸ਼ ਵਿਚ ਪੈਦਾ ਹੋਈ ਆਕਸੀਜਨ ਘਾਟ ਨਾਲ ਨਜਿੱਠਣ ਲਈ ਲਿਆ ਗਿਆ ਸੀ। ਇਹ ਅਗਲੇ ਹਫਤੇ ਤੋਂ ਅਮਰੀਕਾ ਕੋਲੋਂ ਮਿਲਣ ਲੱਗ ਪਵੇਗੀ। ਜ਼ਿਕਰਯੋਗ ਹੈ ਕਿ ਆਕਸੀਜਨ ਕੰਸੰਟ੍ਰੇਟਰ ਮਸ਼ੀਨ ਖੁੱਲੀ ਹਵਾ ਤੋਂ ਆਕਸੀਜਨ ਤਿਆਰ ਕਰਦੀ ਹੈ ਅਤੇ ਸਪਲਾਈ ਕਰਦੀ ਹੈ। ਇਹ ਮਸ਼ੀਨ ਸਿੱਧਾ ਹਵਾ ਤੋਂ ਪ੍ਰਤੀ ਮਿੰਟ ਪੰਜ ਲਿਟਰ ਮੈਡੀਕਲ ਆਕਸੀਜਨ ਪੈਦਾ ਕਰਦੀ ਹੈ। ਇਸ ਦੇ ਲਈ ਸਿਲੰਡਰ ਦੀ ਜ਼ਰੂਰਤ ਨਹੀਂ ਹੈ। ਮਰੀਜ਼ ਨੂੰ ਮਸ਼ੀਨ ਤੋਂ ਨਿਰੰਤਰ ਆਕਸੀਜਨ ਮਿਲਦੀ ਹੈ। 

ਇਹ ਵੀ ਪੜ੍ਹੋ : ਟੈਕਸ ਦਾਤਿਆਂ ਨੂੰ ਵੱਡੀ ਰਾਹਤ! ਸਰਕਾਰ ਨੇ 'ਵਿਵਾਦ ਤੋਂ ਵਿਸ਼ਵਾਸ' ਸਕੀਮ ਦੀ ਡੈਡਲਾਈਨ ਵਧਾਈ

ਨੋਟ - ਭਾਰਤ ਸਰਕਾਰ ਦੇ ਇਸ ਫ਼ੈਸਲੇ ਸਬੰਧੀ ਕੀ ਹੈ ਤੁਹਾਡੀ ਰਾਏ

 


author

Harinder Kaur

Content Editor

Related News