ਸੀਮਾ ਸ਼ੁਲਕ ਮਹਿਕਮਾ ਪੂਰੇ ਦੇਸ਼ 'ਚ ਲਾਗੂ ਕਰੇਗਾ ਇਹ ਯੋਜਨਾ, ਸਾਮਾਨ ਦੇ ਮੁਲਾਂਕਣ 'ਚ ਹੋਵੇਗੀ ਅਸਾਨੀ

Friday, Sep 18, 2020 - 06:45 PM (IST)

ਸੀਮਾ ਸ਼ੁਲਕ ਮਹਿਕਮਾ ਪੂਰੇ ਦੇਸ਼ 'ਚ ਲਾਗੂ ਕਰੇਗਾ ਇਹ ਯੋਜਨਾ, ਸਾਮਾਨ ਦੇ ਮੁਲਾਂਕਣ 'ਚ ਹੋਵੇਗੀ ਅਸਾਨੀ

ਨਵੀਂ ਦਿੱਲੀ – ਸੈਂਟਰਲ ਬੋਰਡ ਆਫ ਐਕਸਚਾਈਜ਼ ਐਂਡ ਕਸਟਮ (ਸੀ. ਬੀ. ਆਈ. ਸੀ.) ਨੇ ਸਾਰੀਆਂ ਬੰਦਰਗਾਹਾਂ ’ਤੇ ਦਰਾਮਦ ਸਾਮਾਨ ਈ 31 ਅਕਤੂਬਰ ਤੱਕ ਪੂਰੇ ਦੇਸ਼ ’ਚ ਫੇਸਲੈੱਸ ਮੁਲਾਂਕਣ ਸਹੂਲਤ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਸੀ. ਬੀ. ਆਈ. ਸੀ. ਨੇ 8 ਜੂਨ ਤੋਂ ਬੇਂਗਲੁਰੂ ਅਤੇ ਚੇਨਈ ’ਚ ਇਸ ਯੋਜਨਾ ਦਾ ਪਹਿਲਾ ਪੜਾਅ ਸ਼ੁਰੂ ਕਰ ਦਿੱਤਾ ਸੀ। ਬੋਰਡ ਦੀ ਤਿਆਰੀ ਹੈ ਕਿ ਇਸ ਵਿਵਸਥਾ ਨੂੰ 31 ਅਕਤੂਬਰ ਤੱਕ ਪੂਰੇ ਦੇਸ਼ ’ਚ ਸ਼ੁਰੂ ਕਰਨ ਦੀ ਹੈ।

ਇਸ ਯੋਜਨਾ ਦੇ ਦੂਜੇ ਪੜਾਅ ’ਚ ਦਿੱਲੀ ਅਤੇ ਮੁੰਬਈ ਕਸਟਮ ਡਿਊਟੀ ਖੇਤਰ ਨੂੰ ਸ਼ਾਮਲ ਕੀਤਾ। ਸੀ. ਬੀ. ਆਈ. ਸੀ. ਨੇ ਕਿਹਾ ਕਿ ਬੇਂਗਲੁਰੂ ਅਤੇ ਚੇਨਈ ’ਚ ਸ਼ੁਰੂ ਹੋ ਚੁੱਕੇ ਪਹਿਲੇ ਪੜਾਅ ਦੀ ਸਮੀਖਿਆ ਤੋਂ ਬਾਅਦ ਸਾਹਮਣੇ ਕੁਝ ਤਕਨੀਕੀ ਅਤੇ ਪ੍ਰਸ਼ਾਸਕੀ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ ਗਿਆ ਹੈ।

ਫੇਸਲੈੱਸ ਮੁਲਾਂਕਣ ਨਾਲ ਪ੍ਰਕਿਰਿਆ ਹੋਈ ਸੌਖਾਲੀ ਅਤੇ ਤੇਜ਼

ਬੋਰਡ ਨੇ ਇਹ ਵੀ ਦੇਖਿਆ ਹੈ ਕਿ ਫੇਸਲੈੱਸ ਮੁਲਾਂਕਣ ਨਾਲ ਪ੍ਰਕਿਰਿਆ ਸੌਖਾਲੀ ਅਤੇ ਤੇਜ਼ ਹੋਈ ਹੈ ਅਤੇ ਮੁਲਾਂਕਣ ’ਚ ਇਕਸਾਰਤਾ ਆਈ ਹੈ। ਕਸਟਮ ਡਿਊਟੀ ਐਕਟ ਦੇ ਅਧਿਆਯ 84 ਅਤੇ 85 ਦੇ ਤਹਿਤ ਆਉਣ ਵਾਲੇ ਸਾਮਾਨਾਂ ਨੂੰ ਬੇਂਗਲੁਰੂ ਅਤੇ ਚੇਨਈ ’ਚ ਫੇਸਲੈੱਸ ਮੁਲਾਂਕਣ ਦੇ ਪਹਿਲੇ ਪੜਾਅ ’ਚ ਸ਼ਾਮਲ ਕੀਤਾ ਗਿਆ ਸੀ। ਦੂਜੇ ਪੜਾਅ ’ਚ ਦਿੱਲੀ ਅਤੇ ਮੁੰਬਈ ਨੂੰ ਸ਼ਾਮਲ ਕੀਤਾ ਗਿਆ, ਚੈਪਟਰ 84 ਅਤੇ 85 ਦੇ ਘੇਰੇ ’ਚ ਕੁਝ ਮਸ਼ੀਨਾਂ ਅਤੇ ਬਿਜਲੀ ਦੇ ਯੰਤਰ ਆਉਂਦੇ ਹਨ। ਦੂਜੇ ਪੜਾਅ ’ਚ ਚੈਪਟਰ 89 ਤੋਂ 92 ਤੱਕ ਅਤੇ ਚੈਪਟਰ 50 ਤੋਂ 71 ਤੱਕ ਜਿਸ ’ਚ ਲੁਧਿਆਣਾ ਨੂੰ ਵੀ ਸ਼ਾਮਲ ਕੀਤਾ ਗਿਆ, ਦੇ ਸਾਮਾਨਾਂ ਨੂੰ ਵੀ ਨਵੀਂ ਵਿਵਸਥਾ ’ਚ ਸ਼ਾਮਲ ਕੀਤਾ ਜਾ ਰਿਹਾ ਹੈ।

ਇਹ ਵੀ ਦੇਖੋ : ਹਲਦੀ ਵਾਲੇ ਦੁੱਧ ਤੋਂ ਇਮਿਊਨਿਟੀ ਬੂਸਟਰ ਜੂਸ ਤੱਕ ਦੇ ਉਤਪਾਦਾਂ ਦੀ ਲਗਾਤਾਰ ਵਧ ਰਹੀ ਮੰਗ

ਚੈਪਟਰ 89 ਤੋਂ 92 ਦੇ ਘੇਰੇ ’ਚ ਜਹਾਜ਼ਾਂ, ਕਿਸ਼ਤੀਆਂ, ਸੰਗੀਤ ਯੰਤਰਾਂ, ਦੀਵਾਰ ਘੜੀ ਅਤੇ ਗੁੱਟ ਘੜੀ, ਫੋਟੋਗ੍ਰਾਫੀ, ਸਿਨੇਮੇਟੋਗ੍ਰਾਫੀ, ਮੈਡੀਕਲ ਅਤੇ ਸਰਜਰੀ ਯੰਤਰ ਆਦਿ ਅਤੇ ਇਨ੍ਹਾਂ ਦੇ ਸਪੇਅਰ ਪਾਰਟਸ ਆਉਂਦੇ ਹਨ। ਚੈਪਟਰ 50 ਤੋਂ 71 ਤੱਕ ਦੇ ਸਾਮਾਨਾਂ ’ਚ ਕੱਪੜੇ, ਕਾਲੀਨ, ਜੁੱਤੀਆਂ-ਚੱਪਲ, ਹੈੱਡਗਿਅਰ, ਛੱਤਰੀ, ਸਿਰੇਮਿਕ ਉਤਪਾਦ, ਕੱਚ ਦੀਆਂ ਵਸਤਾਂ ਅਤੇ ਮੋਤੀ, ਕੀਮਤੀ ਜਾਂ ਅਰਧ ਕੀਮਤੀ ਪੱਥਰ, ਨਕਲੀ ਗਹਿਣੇ ਆਦਿ ਸ਼ਾਮਲ ਹਨ।

ਇਹ ਵੀ ਦੇਖੋ : RBI ਕ੍ਰੈਡਿਟ-ਡੈਬਿਟ ਕਾਰਡ ਧਾਰਕਾਂ ਲਈ 30 ਸਤੰਬਰ ਤੋਂ ਲਾਗੂ ਕਰੇਗਾ ਨਵੇਂ ਨਿਯਮ

ਕੁਲ 11 ਐੱਨ. ਏ. ਸੀ. ਦਾ ਹੋਵੇਗਾ ਗਠਨ

ਸੀ. ਬੀ. ਆਈ. ਸੀ. ਨੇ ਕੁਲ 11 ਐੱਨ. ਏ. ਸੀ. ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ, ਜਿਵੇਂ ਕਿ ਕਸਟਮ ਡਿਊਟੀ ਪੱਤਰ 40/2020 ਦੇ ਕਾਂਟ੍ਰੈਕਟ 2 ’ਚ ਜ਼ਿਕਰ ਹੈ। ਇਹ ਰਾਸ਼ਟਰੀ ਮੁਲਾਂਕਣ ਕਮਿਸ਼ਨਰਾਂ (ਐੱਨ. ਏ. ਸੀ.) ਕਸਟਮ ਡਿਊਟੀ ਐਕਟ, 1975 ਦੀ ਪਹਿਲੀ ਸੂਚੀ ਦੇ ਮੁਤਾਬਕ ਵਸਤੂ-ਵਾਰ ਆਯੋਜਿਤ ਕੀਤੇ ਜਾਂਦੇ ਹਨ। ਹਰੇਕ ਐੱਨ. ਏ. ਸੀ. ਨੂੰ ਜ਼ੋਨ ਦੇ ਪ੍ਰਧਾਨ ਮੁੱਖ ਕਮਿਸ਼ਨਰਾਂ/ਮੁੱਖ ਕਮਿਸ਼ਨਰਾਂ ਵਲੋਂ ਕੋ-ਕਨਵੀਨਰ ਬਣਾਇਆ ਜਾਏਗਾ। ਫੇਸਲੈੱਸ ਅਸੈੱਸਮੈਂਟ ਦੇ ਸਫਲਤਾਪੂਰਵਕ ਲਾਗੂ ਕਰਨ ’ਚ ਐੱਨ. ਏ. ਸੀ. ਦੀ ਅਹਿਮ ਭੂਮਿਕਾ ਹੈ।

ਇਹ ਵੀ ਦੇਖੋ : ਬਿਜਲੀ ਖਪਤਕਾਰ ਨੂੰ ਪਹਿਲੀ ਵਾਰ ਮਿਲਣਗੇ ਅਧਿਕਾਰ , ਸਰਕਾਰ ਲੈ ਕੇ ਆ ਰਹੀ ਹੈ ਨਵਾਂ ਕਾਨੂੰਨ


author

Harinder Kaur

Content Editor

Related News