ਚਾਲੂ ਵਿੱਤੀ ਸਾਲ ''ਚ ਹੁਣ ਤੱਕ ਹੋਇਆ 88.07 ਕਰੋੜ ਟਨ ਕੋਲੇ ਦਾ ਉਤਪਾਦਨ

Friday, Mar 08, 2024 - 12:12 PM (IST)

ਨਵੀਂ ਦਿੱਲੀ : ਭਾਰਤ ਨੇ ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ ਵਿਚ 99.07 ਕਰੋੜ ਟਨ ਕੋਲੇ ਦਾ ਉਤਪਾਦਨ ਕੀਤਾ ਹੈ ਅਤੇ ਹੁਣ ਇਹ ਇਕ ਅਰਬ ਟਨ ਦੇ ਉਤਪਾਦਨ ਦੇ ਟੀਚੇ ਤੋਂ ਸਿਰਫ਼ 11.93 ਕਰੋੜ ਟਨ ਹੀ ਦੂਰ ਹੈ। ਵਿੱਤੀ ਸਾਲ 2022-23 ਵਿਚ ਦੇਸ਼ ਦਾ ਕੁਲ ਕੋਲਾ ਉਤਪਾਦਨ 89.3 ਕਰੋੜ ਟਨ ਰਿਹਾ ਸੀ। ਚਾਲੂ ਵਿੱਤੀ ਸਾਲ 2023-24 ਲਈ ਸਾਰਕਾਰ ਨੇ ਇਕ ਅਰਬ ਟਨ ਕੋਲੇ ਦੇ ਉਤਪਾਦਨ ਦਾ ਟੀਚਾ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਕੋਲਾ ਮੰਤਰਾਲੇ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਅਪ੍ਰੈਲ 2023 ਤੋਂ ਫਰਵਰੀ 2024 ਦੌਰਾਨ ਦੇਸ਼ ਦਾ ਕੁਲ ਕੋਲਾ ਉਤਪਾਦਨ 12 ਫ਼ੀਸਦੀ ਤੋਂ ਵੱਧ ਕੇ 88.07 ਕਰੋੜ ਟਨ ਹੋ ਗਿਆ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਇਹ ਅੰਕੜਾ 78.53 ਕਰੋੜ ਟਨ ਸੀ। ਇਸ ਦੌਰਾਨ ਫਰਵਰੀ ਮਹੀਨੇ ਵਿਚ ਕੋਲੇ ਦਾ ਉਤਪਾਦਨ 12 ਫ਼ੀਸਦੀ ਵੱਧ ਕੇ 9.66 ਕਰੋੜ ਟਨ ਹੋ ਗਿਆ, ਜੋ ਇਕ ਸਾਲ ਪਹਿਲਾਂ 8.63 ਕਰੋੜ ਟਨ ਸੀ।

ਇਹ ਵੀ ਪੜ੍ਹੋ - ਸੋਨਾ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਕੀਮਤਾਂ 'ਚ ਹੋਇਆ ਰਿਕਾਰਡ ਵਾਧਾ

ਮੰਤਰਾਲੇ ਨੇ ਕਿਹਾ ਕਿ ਪਿਛਲੇ ਮਹੀਨੇ ਜਨਤਕ ਖੇਤਰ ਦੀ ਕੰਪਨੀ ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਦਾ ਉਤਪਾਦਨ ਇਕ ਸਾਲ ਪਹਿਲਾਂ 6.87 ਕਰੋੜ ਟਨ ਤੋਂ 8 ਫ਼ੀਸਦੀ ਵਧ ਕੇ 7.47 ਕਰੋੜ ਟਨ (ਅਨੁਮਾਨਿਤ) ਹੋ ਗਿਆ। ਚਾਲੂ ਵਿੱਤੀ ਸਾਲ 'ਚ ਫਰਵਰੀ ਤੱਕ ਕੁੱਲ ਕੋਲੇ ਦੀ ਲੋਡਿੰਗ 11 ਫ਼ੀਸਦੀ ਤੋਂ ਜ਼ਿਆਦਾ ਵਧ ਕੇ 88.24 ਕਰੋੜ ਟਨ ਹੋ ਗਈ, ਜਦੋਂ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 79.44 ਕਰੋੜ ਟਨ ਸੀ। ਭਾਰਤ ਦੁਨੀਆ ਵਿੱਚ ਕੋਲੇ ਦੇ ਚੋਟੀ ਦੇ ਪੰਜ ਉਤਪਾਦਕਾਂ ਅਤੇ ਉਪਭੋਗਤਾਵਾਂ ਵਿੱਚੋਂ ਇੱਕ ਹੈ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News