ਕਰੰਸੀ ਬਾਜ਼ਾਰ ਅੱਜ ਬੰਦ, ਫਿਲਹਾਲ 70.15 ਰੁਪਏ ਡਾਲਰ ਦਾ ਰੇਟ

Friday, Aug 17, 2018 - 09:31 AM (IST)

ਨਵੀਂ ਦਿੱਲੀ— ਪਾਰਸੀ ਨਵੇਂ ਸਾਲ 'ਤੇ ਅੱਜ ਕਰੰਸੀ ਬਾਜ਼ਾਰ ਬੰਦ ਹੈ। ਬੀਤੇ ਦਿਨ ਦੇ ਕਾਰੋਬਾਰ 'ਚ ਇਕ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 70.40 ਦੇ ਰਿਕਾਰਡ ਪੱਧਰ 'ਤੇ ਚਲਾ ਗਿਆ ਸੀ। ਹਾਲਾਂਕਿ ਕਾਰੋਬਾਰ ਖਤਮ ਹੋਣ 'ਤੇ ਇਹ ਬੁੱਧਵਾਰ ਦੇ ਬੰਦ ਮੁੱਲ 69.89 ਦੇ ਮੁਕਾਬਲੇ 26 ਪੈਸੇ ਦੇ ਨੁਕਸਾਨ ਨਾਲ 70.15 'ਤੇ ਬੰਦ ਹੋਇਆ। ਇਹ ਇਸ ਦੀ ਹੁਣ ਤਕ ਦੀ ਸਭ ਤੋਂ ਘੱਟ ਕੀਮਤ ਹੈ। ਇਸ ਸਾਲ ਏਸ਼ੀਆਈ ਕਰੰਸੀਆਂ 'ਚ ਭਾਰਤੀ ਰੁਪਏ ਨੇ ਸਭ ਤੋਂ ਖਰਾਬ ਪ੍ਰਦਰਸ਼ਨ ਕੀਤਾ ਹੈ। ਇਸ ਸਾਲ ਇਹ 8.14 ਫੀਸਦੀ ਕਮਜ਼ੋਰ ਹੋਇਆ ਹੈ। 2017 ਦੇ ਅਖੀਰ 'ਚ ਇਕ ਡਾਲਰ ਦੀ ਕੀਮਤ 64.87 ਰੁਪਏ ਸੀ।

ਰੁਪਏ 'ਚ ਗਿਰਾਵਟ ਦੇ ਬਾਵਜੂਦ ਸਰਕਾਰ ਆਪਣੀ ਗੱਲ 'ਤੇ ਕਾਇਮ ਹੈ। ਹੁਣ ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਵੀ ਕਿਹਾ ਹੈ ਕਿ ਰੁਪਏ 'ਚ ਗਿਰਾਵਟ ਨਾਲ ਚਿੰਤਾ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਹ ਆਪਣੇ ਆਮ ਪੱਧਰ 'ਤੇ ਵਾਪਸ ਆ ਜਾਵੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਰੁਪਏ ਦੇ ਹੁਣ ਤਕ ਦੇ ਹੇਠਲੇ ਪੱਧਰ 'ਤੇ ਆਉਣ ਲਈ ਬਾਹਰੀ ਕਾਰਕਾਂ ਨੂੰ ਜਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਰੁਪਏ 'ਚ ਆਈ ਗਿਰਾਵਟ ਚਿੰਤਾ ਦੀ ਗੱਲ ਨਹੀਂ ਹੈ। ਇਹ ਡਾਲਰ ਦੇ ਮੁਕਾਬਲੇ ਹੋਰ ਕਰੰਸੀਆਂ 'ਚ ਆਈ ਗਿਰਾਵਟ ਦੇ ਮੁਤਾਬਕ ਹੈ। ਇਸ ਦਾ ਪ੍ਰਦਰਸ਼ਨ ਹੁਣ ਵੀ ਹੋਰ ਕਰੰਸੀਆਂ ਨਾਲੋਂ ਬਿਹਤਰ ਹੈ।


Related News