3 ਸਾਲ ਦੇ ਰਿਕਾਰਡ ਹਾਈ ’ਤੇ ਪਹੁੰਚਿਆ ਕੱਚਾ ਤੇਲ, ਵਧ ਸਕਦੇ ਹਨ ਪੈਟਰੋਲ-ਡੀਜ਼ਲ ਦੇ ਮੁੱਲ

09/26/2021 11:13:23 AM

ਨਵੀਂ ਦਿੱਲੀ (ਇੰਟ.) - ਕੱਚੇ ਤੇਲ (ਕਰੂਡ ਆਇਲ) ਦੇ ਮੁੱਲ ਇਕ ਵਾਰ ਫਿਰ ਵਧਣ ਲੱਗੇ ਹਨ। ਇਸ ਦਾ ਨਤੀਜਾ ਹੈ ਕਿ ਕੱਚੇ ਤੇਲ ਦਾ ਬੈਂਚਮਾਰਕ ਬਰੇਂਟ ਕਰੂਡ ਸ਼ਨੀਵਾਰ ਨੂੰ 78 ਡਾਲਰ ਪ੍ਰਤੀ ਬੈਰਲ ਦੇ ਲੈਵਲ ਨੂੰ ਪਾਰ ਕਰ ਕੇ 78.07 ਡਾਲਰ ’ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਕੱਚਾ ਤੇਲ 3 ਸਾਲ ਦੇ ਰਿਕਾਰਡ ਹਾਈ ’ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਅਕਤੂਬਰ 2018 ’ਚ ਇਹ 78.24 ’ਤੇ ਪੁੱਜਾ ਸੀ। ਕੱਚੇ ਤੇਲ ਦੇ ਮੁੱਲ ਵਧਣ ਨਾਲ ਆਉਣ ਵਾਲੇ ਦਿਨਾਂ ’ਚ ਪੈਟਰੋਲ-ਡੀਜ਼ਲ ਦੇ ਮੁੱਲ ਅਤੇ ਵਧ ਸਕਦੇ ਹਨ।

ਕੱਚੇ ਤੇਲ ਦੇ ਬਾਜ਼ਾਰ ’ਚ ਇਨ੍ਹੀਂ ਦਿਨੀਂ ਤੇਜ਼ੀ ਵੇਖੀ ਜਾ ਰਹੀ ਹੈ। ਇਹ ਇਸ ਹਫ਼ਤੇ ਚੜ੍ਹ ਕੇ 78.07 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ ਹੈ। 1 ਮਹੀਨੇ ਪਹਿਲਾਂ ਇਹ 69.70 ਡਾਲਰ ’ਤੇ ਸੀ, ਯਾਨੀ ਇਹ 1 ਮਹੀਨੇ ’ਚ ਹੀ 11.43 ਫ਼ੀਸਦੀ ਵਧਿਆ ਹੈ। ਉਥੇ ਹੀ 2021 ਦੀ ਗੱਲ ਕਰੀਏ ਤਾਂ ਇਸ ਸਾਲ ਹੁਣ ਤੱਕ ਕੱਚਾ ਤੇਲ 53 ਫ਼ੀਸਦੀ ਮਹਿੰਗਾ ਹੋਇਆ ਹੈ। 1 ਜਨਵਰੀ ਨੂੰ ਇਹ 51 ਡਾਲਰ ਦੇ ਕਰੀਬ ਸੀ।

ਇਹ ਵੀ ਪੜ੍ਹੋ : ਚੀਨ ਦੀ ਧਮਕੀ ਨਾਲ ਬਿਟਕੁਆਈਨ ਧੜੱਮ, ਈਥੇਰੀਅਮ ’ਚ ਵੀ 8 ਫੀਸਦੀ ਗਿਰਾਵਟ

ਕਿਉਂ ਮਹਿੰਗਾ ਹੋ ਰਿਹਾ ਕੱਚਾ ਤੇਲ ?

ਕੇਡਿਆ ਕਮੋਡਿਟੀ ਦੇ ਡਾਇਰੈਕਟਰ ਅਜੇ ਕੇਡਿਆ ਕਹਿੰਦੇ ਹਨ ਕਿ ਦੁਨੀਆ ਭਰ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਲਗਾਤਾਰ ਗਿਰਾਵਟ ਅਤੇ ਵੈਕਸੀਨੇਸ਼ਨ ਦੀ ਵਧਦੀ ਰਫਤਾਰ ਨਾਲ ਆਰਥਿਕ ਗਤੀਵਿਧੀਆਂ ਖੁੱਲ੍ਹੀਆਂ ਹਨ। ਇਸ ਨਾਲ ਫਿਊਲ ਡਿਮਾਂਡ ਤੇਜ਼ੀ ਨਾਲ ਵਧ ਰਹੀ ਹੈ। ਨਤੀਜੇ ਵਜੋਂ, ਕੱਚੇ ਤੇਲ ਦੀ ਕੀਮਤ ਅਸਮਾਨ ਛੂਹ ਰਹੀ ਹੈ। ਇਸ ਤੋਂ ਇਲਾਵਾ ਡਾਲਰ ਇੰਡੈਕਸ ਮਜ਼ਬੂਤ ਹੋਇਆ ਹੈ ਇਸ ਨਾਲ ਰੁਪਿਆ ਕਮਜ਼ੋਰ ਹੋਇਆ ਹੈ। ਅਸੀਂ ਆਪਣੀਆਂ ਕੁੱਲ ਜ਼ਰੂਰਤਾਂ ਦਾ 80 ਫ਼ੀਸਦੀ ਤੋਂ ਜ਼ਿਆਦਾ ਕਰੂਡ ਦਰਾਮਦ ਕਰਦੇ ਹਾਂ ਅਤੇ ਇਸ ਨੂੰ ਖਰੀਦਣ ਲਈ ਸਾਨੂੰ ਡਾਲਰ ’ਚ ਭੁਗਤਾਣ ਕਰਨਾ ਹੁੰਦਾ ਹੈ। ਅਜਿਹੇ ’ਚ ਰੁਪਏ ਦੇ ਕਮਜ਼ੋਰ ਹੋਣ ਨਾਲ ਕੱਚੇ ਤੇਲ ਦਾ ਖਰਚਾ ਵਧ ਰਿਹਾ ਹੈ।

ਇਹ ਵੀ ਪੜ੍ਹੋ : ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ

ਆਉਣ ਵਾਲੇ ਦਿਨਾਂ ’ਚ 3 ਰੁਪਏ ਤੱਕ ਮਹਿੰਗੇ ਹੋ ਸੱਕਦੇ ਹਨ ਪੈਟਰੋਲ-ਡੀਜ਼ਲ

ਆਈ. ਆਈ. ਐੱਫ. ਐੱਲ. ਸਕਿਓਰਟੀਜ ਦੇ ਵਾਈਸ ਪ੍ਰੈਜ਼ੀਡੈਂਟ (ਕਮੋਡਿਟੀ ਐਂਡ ਕਰੰਸੀ) ਅਨੁਜ ਗੁਪਤਾ ਕਹਿੰਦੇ ਹਨ ਕਿ ਆਉਣ ਵਾਲੇ ਦਿਨਾਂ ’ਚ ਕੱਚਾ ਤੇਲ 80 ਡਾਲਰ ਤੱਕ ਜਾ ਸਕਦਾ ਹੈ। ਇਸ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ 2 ਤੋਂ 3 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ।

ਇਸ ਸਾਲ ਹੁਣ ਤੱਕ ਪੈਟਰੋਲ 17.22 ਅਤੇ ਡੀਜ਼ਲ 14.70 ਰੁਪਏ ਮਹਿੰਗਾ ਹੋਇਆ ਹੈ। ਇਸ ਸਾਲ 1 ਜਨਵਰੀ ਨੂੰ ਪੈਟਰੋਲ 83.97 ਅਤੇ ਡੀਜ਼ਲ 74.12 ਰੁਪਏ ਪ੍ਰਤੀ ਲਿਟਰ ਸੀ। ਹੁਣ ਇਹ 101.19 ਅਤੇ 88.82 ਰੁਪਏ ਪ੍ਰਤੀ ਲਿਟਰ ’ਤੇ ਹੈ। ਯਾਨੀ 9 ਮਹੀਨੇ ਤੋਂ ਵੀ ਘੱਟ ’ਚ ਪੈਟਰੋਲ 17.22 ਅਤੇ ਡੀਜ਼ਲ 14.70 ਰੁਪਏ ਮਹਿੰਗਾ ਹੋਇਆ ਹੈ।

 ਇਹ ਵੀ ਪੜ੍ਹੋ : ਇੱਕ ਸਾਲ 'ਚ ਇੱਕ ਅਰਬ ਖਿਡੌਣੇ ਵੇਚਣ ਵਾਲੇ Mcdonald ਨੇ ਪਲਾਸਟਿਕ ਦੀ ਵਰਤੋਂ ਨੂੰ ਲੈ ਕੇ ਕੀਤਾ ਇਹ ਐਲਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News