ਕੱਚੇ ਤੇਲ ਦੇ ਭਾਅ 7 ਮਹੀਨੇ ਦੇ ਹੇਠਲੇ ਪੱਧਰ ''ਤੇ, ਪਰ ਭਾਰਤ ''ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ''ਚ ਬਦਲਾਅ ਨਹੀਂ

Sunday, Sep 11, 2022 - 05:18 PM (IST)

ਕੱਚੇ ਤੇਲ ਦੇ ਭਾਅ 7 ਮਹੀਨੇ ਦੇ ਹੇਠਲੇ ਪੱਧਰ ''ਤੇ, ਪਰ ਭਾਰਤ ''ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ''ਚ ਬਦਲਾਅ ਨਹੀਂ

ਬਿਜਨੈੱਸ ਡੈਸਕ- ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਸੱਤ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈਆਂ ਹਨ ਪਰ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੇ ਖੁਦਰਾ ਵਿਕਰੀ ਮੁੱਲ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਦਾ ਕਾਰਨ ਇਹ ਹੈ ਕਿ ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਨੇ ਲਾਗਤ 'ਚ ਵਾਧਾ, ਬਾਵਜੂਦ ਕਰੀਬ ਪੰਜ ਮਹੀਨੇ ਤੱਕ ਨੁਕਸਾਨ ਝੱਲਦੇ ਹੋਏ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਕੀਤਾ ਸੀ।
ਮੰਦੀ ਦੇ ਖਦਸ਼ੇ ਵਿਚਾਲੇ ਫਰਵਰੀ ਦੀ ਸ਼ੁਰੂਆਤ ਦੇ ਬਾਅਦ ਪਹਿਲੀ ਵਾਰ ਕੌਮਾਂਤਰੀ ਬੈਂਚਮਾਰਕ ਬ੍ਰੇਂਟ ਕਰੂਡ ਪਿਛਲੇ ਹਫਤੇ 90 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ। ਉਸ ਤੋਂ ਬਾਅਦ ਤੋਂ ਇਹ ਕੁਝ ਸੁਧਾਰ ਦੇ ਨਾਲ 92.84 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ, ਜੋ ਛੇ ਮਹੀਨਿਆਂ ਦਾ ਹੇਠਲਾ ਪੱਧਰ ਹੈ। ਰੂਸ ਦੁਆਰਾ ਨਾਰਥ ਸਟ੍ਰੀਮ ਪਾਈਪਲਾਈਨ ਨੂੰ ਬੰਦ ਰੱਖਣ ਅਤੇ ਕੱਚੇ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਉਸ ਦੇ ਸਹਿਯੋਗੀਆਂ (ਓਪੇਕ+) ਦੇ ਉਤਪਾਦਕਤਾ 'ਚ ਕਟੌਤੀ ਵਰਗੇ ਕਦਮਾਂ ਦੇ ਬਾਵਜੂਦ ਕੀਮਤਾਂ 'ਚ ਗਿਰਾਵਟ ਆਈ ਹੈ। ਹਾਲਾਂਕਿ ਇਸ ਨਾਲ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀ ਖੁਦਰਾ ਕੀਮਤ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਰਿਕਾਰਡ 158 ਦਿਨ ਤੋਂ ਪੈਟਰੋਲ ਅਤੇ ਡੀਜ਼ਲ ਕੀਮਤਾਂ ਵਿਚ ਬਦਲਾਅ (ਫਰੀਜ਼) ਨਹੀਂ ਹੋਇਆ ਹੈ।
ਪੈਟਰੋਲੀਅਮ ਕੀਮਤਾਂ 'ਚ ਬਦਲਾਅ ਨਹੀਂ ਹੋਣ ਦੇ ਸਵਾਲ 'ਤੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਕੌਮਾਂਤਰੀ ਪੱਧਰ 'ਤੇ ਕੀਮਤਾਂ 'ਚ ਤੇਜ਼ੀ ਦੀ ਵਜ੍ਹਾ ਨਾਲ ਭਾਅ ਨਹੀਂ ਵਧਾਉਣ ਦੇ ਚੱਲਦੇ ਜੋ ਨੁਕਸਾਨ ਹੋਇਆ ਸੀ, ਉਸ ਦੀ ਵਜ੍ਹਾ ਨਾਲ ਹੁਣ ਇਹ ਕੰਪਨੀਆਂ ਕੀਮਤਾਂ ਨਹੀਂ ਘਟਾ ਰਹੀਆਂ ਹਨ। ਉਨ੍ਹਾਂ ਨੇ ਕਿਹਾ, ‘‘ਜਦੋਂ ਕੌਮਾਂਤਰੀ ਕੀਮਤਾਂ ਉੱਚੀਆਂ ਸਨ ਸਾਡੀਆਂ (ਪੈਟਰੋਲ ਅਤੇ ਡੀਜ਼ਲ) ਕੀਮਤਾਂ ਪਹਿਲਾਂ ਹੀ ਘੱਟ ਸੀ। ‘‘ਕੀ ਅਸੀਂ ਸਾਰੇ ਨੁਕਸਾਨ ਦੀ ਭਰਪਾਈ ਕਰ ਲਈ ਹੈ। ਹਾਲਾਂਕਿ ਉਨ੍ਹਾਂ ਨੇ ਛੇ ਅਪ੍ਰੈਲ ਤੋਂ ਦਰਾਂ ਨੂੰ ਸਥਿਰ ਰੱਖਦੇ ਹੋਏ ਨੁਕਸਾਨ ਦੇ ਬਾਰੇ ਵਿਚ ਵਿਸਤਾਰ ਨਾਲ ਨਹੀਂ ਦੱਸਿਆ। ਭਾਰਤ ਦੁਆਰਾ ਆਯਾਤਿਤ ਕੱਚੇ ਤੇਲ ਦਾ ਭਾਅ ਅੱਠ ਸਤੰਬਰ ਨੂੰ 88 ਡਾਲਰ ਪ੍ਰਤੀ ਬੈਰਲ ਬੈਠ ਰਿਹਾ ਸੀ। 


author

Aarti dhillon

Content Editor

Related News