ਕੱਚੇ ਤੇਲ ''ਚ ਮਜ਼ਬੂਤੀ, ਸੋਨੇ ਦੀ ਚਾਲ ਤੇਜ਼

10/16/2019 9:28:14 AM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਮਜ਼ਬੂਤੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ ਕਰੂਡ 0.25 ਫੀਸਦੀ ਦੀ ਤੇਜ਼ੀ ਨਾਲ 53.00 ਡਾਲਰ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਉੱਧਰ ਬ੍ਰੈਂਡ ਕਰੂਡ 'ਚ ਵਾਧਾ ਦਿੱਸ ਰਿਹਾ ਹੈ ਅਤੇ ਇਹ 0.24 ਫੀਸਦੀ ਦੀ ਮਜ਼ਬੂਤੀ ਦੇ ਨਾਲ 59 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹ ਹੈ।
ਉਧਰ ਦੂਜੇ ਪਾਸੇ ਕੌਮਾਂਤਰੀ ਬਾਜ਼ਾਰ 'ਚ ਸੋਨੇ 'ਚ ਤੇਜ਼ੀ ਨਜ਼ਰ ਆ ਰਹੀ ਹੈ ਅਤੇ ਕਾਮੈਕਸ 'ਤੇ ਸੋਨਾ 0.16 ਫੀਸਦੀ ਦੀ ਮਜ਼ਬੂਤੀ ਦੇ ਨਾਲ 1485.90 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਚਾਂਦੀ 'ਚ ਮਜ਼ਬੂਤੀ ਦਿਖਾਈ ਦੇ ਰਹੀ ਹੈ ਅਤੇ ਕਾਮੈਕਸ 'ਤੇ ਚਾਂਦੀ 0.38 ਫੀਸਦੀ ਦੇ ਵਾਧੇ ਨਾਲ 17 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਹੀ ਹੈ।
ਸੋਨਾ
ਵੇਚੋ-38200 ਰੁਪਏ
ਸਟਾਪਲਾਸ-38350 ਰੁਪਏ
ਟੀਚਾ-37900 ਰੁਪਏ
ਕੱਚਾ ਤੇਲ
ਖਰੀਦੋ-3780 ਰੁਪਏ
ਸਟਾਪਲਾਸ-3740 ਰੁਪਏ
ਟੀਚਾ-3850 ਰੁਪਏ


Aarti dhillon

Content Editor

Related News