ਬਾਜ਼ਾਰ ’ਚ ਗਹਿਣੇ ਵੇਚਣ ਵਾਲੇ ਲੋਕਾਂ ਦੀ ਭੀੜ, ਖ਼ਰੀਦਣ ਵਾਲਿਆਂ ਤੋਂ ਜ਼ਿਆਦਾ ਵੇਚਣ ਵਾਲਿਆਂ ਕਾਰਨ ਵਧੀ ਹਲਚਲ

06/17/2021 1:47:47 PM

ਇੰਦੌਰ (ਭਾਸ਼ਾ) – ਕੋਵਿਡ-19 ਦੀਆਂ ਪਾਬੰਦੀਆਂ ’ਚ ਢਿੱਲ ਤੋਂ ਬਾਅਦ ਮੱਧ ਪ੍ਰਦੇਸ਼ ਦੇ ਇੰਦੌਰ ’ਚ ਕਰੀਬ 2 ਮਹੀਨੇ ਬਾਅਦ ਸਰਾਫਾ ਬਾਜ਼ਾਰ ’ਚ ਮੁੜ ਹਲਚਲ ਸ਼ੁਰੂ ਹੋਈ ਹੈ। ਹਾਲਾਂਕਿ ਆਮ ਲੋਕਾਂ ਦੀ ਜੇਬ ’ਤੇ ਮਹਾਮਾਰੀ ਦੀ ਮਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਾਜ਼ਾਰ ’ਚ ਖਰੀਦਦਾਰਾਂ ਤੋਂ ਜ਼ਿਆਦਾ ਗਹਿਣੇ ਵੇਚਣ ਵਾਲੇ ਉਨ੍ਹਾਂ ਲੋਕਾਂ ਦੀ ਭੀੜ ਹੈ, ਜਿਨ੍ਹਾਂ ਨੂੰ ਧਨ ਦੀ ਤੁਰੰਤ ਲੋੜ ਹੈ।

ਇੰਦੌਰ ਚਾਂਦੀ-ਸੋਨਾ ਜਵਾਹਰਾਤ ਵਪਾਰੀ ਐਸੋਸੀਏਸ਼ਨ ਦੇ ਸਕੱਤਰ ਅਵਿਨਾਸ਼ ਸ਼ਾਸਤਰੀ ਨੇ ਦੱਸਿਆ ਕਿ ਮਹਾਮਾਰੀ ਦਾ ਪ੍ਰਕੋਪ ਘਟਨ ਤੋਂ ਬਾਅਦ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਸਥਾਨਕ ਸਰਾਫਾ ਬਾਜ਼ਾਰ ’ਚ ਸੋਮਵਾਰ ਤੋਂ ਨਿਯਮਿਤ ਕਾਰੋਬਾਰ ਬਹਾਲ ਹੋਇਆ ਹੈ ਪਰ ਫਿਲਹਾਲ ਅਸੀਂ ਦੇਖ ਰਹੇ ਹਾਂ ਕਿ ਹਰ 100 ਲੋਕਾਂ ’ਚੋਂ 60 ਵਿਅਕਤੀ ਅਜਿਹੇ ਹਨ ਜੋ ਸੋਨੇ ਦੇ ਛੋਟੇ ਗਹਿਣੇ ਵੇਚਣ ਲਈ ਇਸ ਬਾਜ਼ਾਰ ਦਾ ਰੁਖ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਿਕ ਇਹ ਲੋਕ ਦਰਮਿਆਨੇ ਵਰਗ ਅਤੇ ਹੇਠਲੇ ਵਰਗ ਨਾਲ ਸਬੰਧ ਰੱਖਦੇ ਹਨ। ਗੱਲਬਾਤ ਤੋਂ ਪਤਾ ਲੱਗਾ ਕਿ ਇਨ੍ਹਾਂ ’ਚੋਂ ਕਈ ਲੋਕ ਕੋਵਿਡ-19 ਦੇ ਇਲਾਜ ’ਚ ਜਮ੍ਹਾ-ਪੂੰਜੀ ਖਰਚ ਹੋ ਜਾਣ, ਲਾਕਡਾਊਨ ਦੌਰਾਨ ਨੌਕਰੀ ਖੁੰਝ ਜਾਣ ਜਾਂ ਮਾਲਕਾਂ ਵਲੋਂ ਤਨਖਾਹ ਘਟਾਏ ਜਾਣ ਤੋਂ ਬਾਅਦ ਧਨ ਦੀ ਤੁਰੰਤ ਲੋੜ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News