ਦਾਰਜੀਲਿੰਗ ਦੀ ਹੜਤਾਲ ਨਾਲ ਚਾਹ ਬਰਾਮਦ ''ਤੇ ਸੰਕਟ

06/24/2017 5:23:45 AM

ਕੋਲਕਾਤਾ — ਦਾਰਜੀਲਿੰਗ ਖੇਤਰ 'ਚ ਗੋਰਖਾ ਜਨ ਮੁਕਤੀ ਮੋਰਚੇ ਦੇ ਅੰਦੋਲਨ ਅਤੇ ਬੰਦ ਦੇ ਕਾਰਨ ਚਾਹ ਦੀ ਬਰਾਮਦ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਵਿਸ਼ਵ ਪ੍ਰਸਿੱਧ ਦਾਰਜੀਲਿੰਗ ਚਾਹ ਦੇ ਬਾਗਾਂ 'ਚ ਪੱਤੀਆਂ ਦੀ ਦੂਜੀ ਚੁਗਾਈ ਦਾ ਵੇਲਾ ਹੈ। ਦੂਜੀ ਚੁਗਾਈ ਦੀ ਚਾਹ ਵਿਦੇਸ਼ੀ ਬਾਜ਼ਾਰਾਂ 'ਚ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਅਤੇ ਉਸ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ।
ਚਾਹ ਉਤਪਾਦਕਾਂ ਦੇ ਸੰਗਠਨ ਦਾਰਜੀਲਿੰਗ ਟੀ ਐਸੋਸੀਏਸ਼ਨ (ਡੀ. ਟੀ. ਏ.) ਦੇ ਵਿਨੋਦ ਮੋਹਨ ਨੇ ਕਿਹਾ, ''ਅੰਦੋਲਨ ਦੇ ਕਾਰਨ 9 ਜੂਨ ਤੋਂ ਦੂਜੀ ਚੁਗਾਈ ਦੀ ਚਾਹ ਦਾ ਉਤਪਾਦਨ ਠੱਪ ਪਿਆ ਹੈ। ਇਸ ਨਾਲ ਬਰਾਮਦਕਾਰਾਂ 'ਚ ਭਾਰੀ ਚਿੰਤਾ ਹੈ ਅਤੇ ਉਨ੍ਹਾਂ ਦੇ ਸਾਹਮਣੇ ਕਰੀਬ 200 ਕਰੋੜ ਰੁਪਏ ਦੇ ਨੁਕਸਾਨ ਦਾ ਖ਼ਤਰਾ ਮੂੰਹ ਅੱਡੀ ਖੜ੍ਹਾ ਹੈ।''


Related News