ਕਾਗਜ਼ ਅਤੇ ਗੱਤਾ ਉਦਯੋਗ 'ਚ ਗਹਿਰਾਇਆ ਸੰਕਟ, ਕਾਰੋਬਾਰੀਆਂ ਨੇ ਸਰਕਾਰ ਅੱਗੇ ਲਗਾਈ ਗੁਹਾਰ

Saturday, Mar 06, 2021 - 06:20 PM (IST)

ਨਵੀਂ ਦਿੱਲੀ (ਭਾਸ਼ਾ) – ਦੇਸ਼ ’ਚ ਕਾਗਜ਼ ਅਤੇ ਗੱਤੇ ਦੇ ਉਤਪਾਦਨ ’ਚ 65 ਤੋਂ 70 ਫੀਸਦੀ ਤੱਕ ਦੀ ਹਿੱਸੇਦਾਰੀ ਰੱਖਣ ਵਾਲੇ ਰੱਦੀ ਕਾਗਜ਼ ’ਤੇ ਆਧਾਰਿਤ ਉਦਯੋਗ ਇਨੀਂ ਦਿਨੀਂ ਅਣਕਿਆਸੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਦੇ ਪ੍ਰਮੁੱਖ ਕੱਚੇ ਮਾਲ ਯਾਨੀ ਰੱਦੀ ਕਾਗਜ਼ ਦੀਆਂ ਕੀਮਤਾਂ ਪਿਛਲੇ ਛੇ ਮਹੀਨੇ ’ਚ ਦੁੱਗਣੀਆਂ ਹੋ ਗਈਆਂ ਹਨ। ਇੰਡੀਅਨ ਐਗਰੋ ਐਂਡ ਰਿਸਾਈਕਿਲਡ ਪੇਪਰ ਮਿਲਜ਼ ਐਸੋਸੀਏਸ਼ਨ (ਆਈ. ਏ. ਆਰ. ਪੀ. ਐੱਮ. ਏ.) ਨੇ ਇਕ ਪ੍ਰੈੱਸ ਨੋਟ ’ਚ ਇਹ ਗੱਲ ਕਹੀ ਹੈ।

ਇਹ ਵੀ ਪੜ੍ਹੋ : OPEC ਦੇ ਫ਼ੈਸਲੇ ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਲੱਗੀ ਅੱਗ, ਟੁੱਟੀ ਸਸਤੇ ਈਂਧਣ ਦੀ ਉਮੀਦ

ਵਪਾਰ ਮੰਤਰਾਲਾ ਨੂੰ ਲਿਖੇ ਪੱਤਰ ’ਚ ਆਈ. ਏ. ਆਰ. ਪੀ. ਐੱਮ. ਏ. ਨੇ ਕਿਹਾ ਕਿ ਦੇਸ਼ ’ਚ ਸਾਲਾਨਾ 2.5 ਕਰੋੜ ਟਨ ਕਾਗਜ਼ ਦਾ ਉਤਪਾਦਨ ਹੁੰਦਾ ਹੈ। ਇਸ ’ਚੋਂ ਕਰੀਬ 1.7 ਕਰੋੜ ਟਨ ਕਾਗਜ਼ ਦਾ ਉਤਪਾਦਨ ਰੱਦੀ ਕਾਗਜ਼ ਆਧਾਰਿਤ ਪੇਪਰ ਮਿੱਲਾਂ ਕਰਦੀਆਂ ਹਨ। ਰੱਦੀ ਕਾਗਜ਼ ਦੀਆਂ ਕੀਮਤਾਂ ’ਚ ਵਾਧੇ ਕਾਰਣ ਕਾਗਜ਼ ਉਤਪਾਦਨ ’ਚ ਕਿਸੇ ਵੀ ਤਰ੍ਹਾਂ ਦੀ ਕਮੀ ਕਾਰਣ ਲਿਖਣ, ਛਪਾਈ ਕਰਨ, ਅਖਬਾਰੀ ਕਾਗਜ਼ ਅਤੇ ਪੈਕੇਜਿੰਗ ਇੰਡਸਟਰੀ ’ਤੇ ਮਾੜਾ ਪ੍ਰਭਾਵ ਪਵੇਗਾ। ਕੋਰੋਨਾ ਤੋਂ ਪਹਿਲਾਂ 10 ਤੋਂ 13 ਰੁਪਏ ਪ੍ਰਤੀ ਕਿਲੋ ਵਾਲੇ ਰੱਦੀ ਕਾਗਜ਼ ਦੀਆਂ ਕੀਮਤਾਂ 22 ਤੋਂ 24 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈਆਂ ਹਨ, ਜਿਸ ਨਾਲ ਉਦਯੋਗ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।

ਇਹ ਵੀ ਪੜ੍ਹੋ : NRIs ਨੂੰ ਦੋਹਰੇ ਟੈਕਸਾਂ ਤੋਂ ਮਿਲੀ ਵੱਡੀ ਰਾਹਤ, ਸਰਕਾਰ ਨੇ ਲਿਆ ਅਹਿਮ ਫ਼ੈਸਲਾ

ਕ੍ਰਾਫਟ ਵੇਸਟ ਪੇਪਰ ਦੀਆਂ ਕੀਮਤਾਂ ਵੀ 22 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈਆਂ ਹਨ ਜੋ ਕੋਰੋਨਾ ਤੋਂ ਪਹਿਲਾਂ ਦੀ ਮਿਆਦ ’ਚ 10 ਰੁਪਏ ਪ੍ਰਤੀ ਕਿਲੋ ਦੇ ਪੱਧਰ ’ਤੇ ਸਨ। ਆਈ. ਏ. ਆਰ. ਪੀ. ਐੱਮ. ਏ. ਨੇ ਸਰਕਾਰ ਨੂੰ ਦਖਲਅੰਦਾਜ਼ੀ ਕਰਨ ਅਤੇ ਗੋਦਾਮਾਂ ਅਤੇ ਰੱਦੀ ਕਾਗਜ਼ ਦੇ ਸਟਾਕ ਕੇਂਦਰਾਂ ’ਤੇ ਛਾਪੇ ਮਾਰ ਕੇ ਨਾਜਾਇਜ਼ ਜਮ੍ਹਾਖੋਰੀ ’ਤੇ ਕੰਟਰੋਲ ਦੀ ਅਪੀਲ ਕੀਤੀ ਹੈ।

ਸੰਗਠਨ ਨੇ ਅੱਗੇ ਕਿਹਾ ਕਿ ਕੁਝ ਸਪਲਾਈਕਰਤਾਵਾਂ ਵਲੋਂ ਦੇਸ਼ ’ਚ ਰੱਦੀ ਕਾਗਜ਼ ਦੀ ਨਕਲੀ ਕਮੀ ਦਾ ਮਾਹੌਲ ਬਣਾਉਣ ਦੇ ਮਾੜੇ ਯਤਨ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਕਾਗਜ਼ ਨਿਰਮਾਤਾ ਅਤੇ ਕਾਗਜ਼ ਖਪਤਕਾਰਾਂ ’ਤੇ ਗੈਰ-ਜ਼ਰੂਰੀ ਦਬਾਅ ਨਾ ਪਵੇ।

ਇਹ ਵੀ ਪੜ੍ਹੋ : ਹੁਣ ਅਮਰੀਕੀ ਥਾਲੀ ਦਾ ਵੀ ਹਿੱਸਾ ਬਣਨਗੇ ਅਸਾਮ ਦੇ ‘ਲਾਲ ਚੌਲ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News