iOS ਦੀ ਵਰਤੋਂ ਕਰਦੇ ਹੋਏ WhatsApp ''ਤੇ ਬਣਾਓ ਆਪਣੇ ਖ਼ੁਦ ਦੇ Sticker, ਜਾਣੋ ਹੋਰ ਵੀ ਦਿਲਚਸਪ ਫੀਚਰ ਬਾਰੇ

Friday, Jan 12, 2024 - 07:27 PM (IST)

iOS ਦੀ ਵਰਤੋਂ ਕਰਦੇ ਹੋਏ WhatsApp ''ਤੇ ਬਣਾਓ ਆਪਣੇ ਖ਼ੁਦ ਦੇ Sticker, ਜਾਣੋ ਹੋਰ ਵੀ ਦਿਲਚਸਪ ਫੀਚਰ ਬਾਰੇ

ਨਵੀਂ ਦਿੱਲੀ - ਹੁਣ ਤੁਸੀਂ ਆਪਣੇ ਐਪ ਨੂੰ ਛੱਡੇ ਬਿਨਾਂ, iOS ਦੀ ਵਰਤੋਂ ਕਰਦੇ ਹੋਏ WhatsApp 'ਤੇ ਆਪਣੇ ਖੁਦ ਦੇ ਸਟਿੱਕਰ ਬਣਾ ਸਕਦੇ ਹੋ , ਸਟਿੱਕਰ ਨੂੰ ਆਪਣੇ ਜ਼ਰੂਰਤ ਮੁਤਾਬਕ ਢਾਲ ਵੀ ਸਕਦੇ ਹੋ ਅਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਸਾਂਝਾ ਵੀ ਕਰ ਸਕਦੇ ਹੋ। ਭਾਵ ਇਸ ਅਪਡੇਟ ਦੇ ਆਉਣ ਤੋਂ ਬਾਅਦ ਯੂਜ਼ਰਜ਼ ਵਟਸਐਪ 'ਚ ਸਟਿੱਕਰ ਨੂੰ ਐਡਿਟ ਅਤੇ ਡਿਜ਼ਾਈਨ ਕਰ ਸਕਣਗੇ। 

ਇਹ ਵੀ ਪੜ੍ਹੋ :   ਰਾਮ ਮੰਦਰ ਦੇ ਉਦਘਾਟਨ ਵਾਲੇ ਦਿਨ ਮਿਲੇਗਾ ਵਿਸ਼ੇਸ਼ ਪ੍ਰਸਾਦ, ਜਿਸ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਖੁਸ਼

PunjabKesari

ਇਸ ਦੇ ਨਾਲ ਹੀ ਆਪਣੀਆਂ ਚੈਟਾਂ ਨੂੰ ਕੁਝ ਹੋਰ ਮਜ਼ੇਦਾਰ ਬਣਾਉਣ ਲਈ ਜਾਂ ਆਪਣੇ ਗਰੁੱਪ ਵਿਚ ਹਾਸਾ-ਮਜ਼ਾਕ ਸਾਂਝਾ ਕਰਨ ਲਈ ਹੁਣ ਤੁਸੀਂ ਜਲਦੀ ਹੀ ਆਪਣੀ  ਰਚਨਾਤਮਕਤਾ ਦੀ ਵਰਤੋਂ ਕਰਦੇ ਹੋਏ ਆਪਣੀਆਂ ਫੋਟੋਆਂ ਨੂੰ ਸਟਿੱਕਰਾਂ ਵਿੱਚ ਬਦਲ ਸਕਦੇ ਹੋ ਜਾਂ ਮੌਜੂਦਾ ਫੋਟੋਆਂ ਨੂੰ ਵਿਅਕਤੀਗਤ ਬਣਾ ਸਕਦੇ ਹੋ।

ਹੁਣ ਤੁਸੀਂ WhatsApp ਦੇ ਐਂਡ-ਟੂ-ਐਂਡ-ਇਨਕ੍ਰਿਪਸ਼ਨ ਦੀ ਸੁਰੱਖਿਆ ਦਾ ਲਾਭ ਉਠਾਉਂਦੇ ਹੋਏ, ਆਪਣੀ ਚਿੱਤਰ ਗੈਲਰੀ ਤੋਂ ਡਰੈਗ-ਐਂਡ-ਡ੍ਰੌਪ ਕੀਤੇ ਬਿਨਾਂ, ਜਾਂ ਗੈਰ-ਅਧਿਕਾਰਤ ਤੀਜੀ ਧਿਰ ਐਪਸ ਦੀ ਵਰਤੋਂ ਕੀਤੇ ਬਿਨਾਂ ਆਪਣੇ ਖੁਦ ਦੇ ਸਟਿੱਕਰ ਬਣਾ ਸਕਦੇ ਹੋ।

ਇਹ ਵੀ ਪੜ੍ਹੋ :    ਰੋਜ਼ਾਨਾ ਹਵਾਈ ਜਹਾਜ਼ 'ਤੇ ਦਫ਼ਤਰ ਜਾਂਦਾ ਹੈ ਇਹ ਪੱਤਰਕਾਰ, ਕਰਦਾ ਹੈ 900 KM ਦਾ ਸਫ਼ਰ, ਜਾਣੋ ਵਜ੍ਹਾ

ਸਟਿੱਕਰ ਟਰੇ ਵਿਚ ਸੁਰੱਖਿਅਤ ਹੋ ਜਾਂਦਾ ਹੈ ਬਣਾਇਆ ਗਿਆ ਸਟਿੱਕਰ

ਸਟਿੱਕਰ ਬਣਾਉਣ ਲਈ ਆਟੋ-ਕਰੌਪ ਫੰਕਸ਼ਨ ਦੇ ਨਾਲ-ਨਾਲ editing  ਟੂਲਸ ,ਟੈਕਸਟ, ਡਰਾਇੰਗ ਅਤੇ ਇੱਥੋਂ ਤੱਕ ਕਿ ਹੋਰ ਸਟਿੱਕਰਾਂ ਨੂੰ ਓਵਰਲੇ ਦੀ ਵਰਤੋਂ ਵੀ ਕਰ ਸਕਦੇ ਹੋ। ਇੱਕ ਵਾਰ ਭੇਜੇ ਜਾਣ 'ਤੇ ਸਟਿੱਕਰ ਆਪਣੇ ਆਪ ਸਟਿੱਕਰ ਟਰੇ ਵਿਚ ਸੁਰੱਖਿਅਤ ਹੋ ਜਾਂਦਾ ਹੈ ਤਾਂ ਜੋ ਤੁਸੀਂ ਜਦੋਂ ਵੀ ਚਾਹੋ ਇਸ ਨੂੰ ਦੁਬਾਰਾ ਭੇਜ ਸਕੋ।

PunjabKesari

ਤਸਵੀਰ ਨੂੰ ਇੱਕ ਸਟਿੱਕਰ ਬਣਾਉਣ ਲਈ:

ਟੈਕਸਟ ਬਾਕਸ ਦੇ ਸੱਜੇ ਪਾਸੇ ਸਟਿੱਕਰ ਆਈਕਨ ਨੂੰ ਚੁਣ ਕੇ ਆਪਣੀ ਸਟਿੱਕਰ ਟਰੇ ਖੋਲ੍ਹੋ
'ਸਟਿੱਕਰ ਬਣਾਓ' ਦਾ ਵਿਕਲਪ ਚੁਣੋ 
ਆਪਣੀ ਗੈਲਰੀ ਵਿਚੋਂ ਮਨਪਸੰਦ ਚਿੱਤਰਾਂ ਦੀ ਚੋਣ ਕਰੋ
ਕਟਆਊਟ, ਟੈਕਸਟ, ਹੋਰ ਸਟਿੱਕਰ ਜੋੜ ਕੇ ਜਾਂ ਇਸ 'ਤੇ ਡਰਾਇੰਗ ਕਰਕੇ ਆਪਣੇ ਸਟਿੱਕਰ ਨੂੰ ਆਪਣੇ ਮੁਤਾਬਕ ਬਣਾ ਲਓ
ਹੁਣ ਤੁਸੀਂ ਇਸ ਸਟਿੱਕਰ ਨੂੰ ਕਿਸੇ ਨੂੰ ਵੀ ਭੇਜ ਸਕਦੇ ਹੋ!

ਇਹ ਵੀ ਪੜ੍ਹੋ :   ਮਾਲਦੀਵ ਪਹੁੰਚੇ 14 ਗੁਣਾ ਵੱਧ ਚੀਨੀ ਸੈਲਾਨੀ  ,ਜਾਣੋ ਹੋਰ ਦੇਸ਼ਾਂ ਸਮੇਤ ਕਿੰਨੇ ਭਾਰਤੀਆਂ ਨੇ ਕੀਤੀ ਇਸ ਦੇਸ਼ ਦੀ ਸੈਰ

ਮੌਜੂਦਾ ਸਟਿੱਕਰ ਨੂੰ ਇੰਝ ਕਰੋ edit:

ਟੈਕਸਟ ਬਾਕਸ ਦੇ ਸੱਜੇ ਪਾਸੇ ਸਟਿੱਕਰ ਆਈਕਨ ਨੂੰ ਚੁਣ ਕੇ ਆਪਣੀ ਸਟਿੱਕਰ ਟਰੇ ਖੋਲ੍ਹੋ
ਜਿਸ ਸਟਿੱਕਰ ਨੂੰ ਤੁਸੀਂ edit  ਕਰਨਾ ਚਾਹੁੰਦੇ ਹੋ ਉਸ ਨੂੰ ਦੇਰ ਤੱਕ ਦਬਾਓ, ਅਤੇ 'edit sticker' ਵਿਕਲਪ ਨੂੰ ਚੁਣੋ।
ਟੈਕਸਟ, ਹੋਰ ਸਟਿੱਕਰ ਜੋੜ ਕੇ ਜਾਂ ਇਸ 'ਤੇ ਡਰਾਇੰਗ ਕਰਕੇ ਆਪਣੇ ਸਟਿੱਕਰ ਨੂੰ ਆਪਣੇ ਮਨਪਸੰਦ ਤਰੀਕੇ ਨਾਲ ਬਣਾ ਲਓ।
ਹੁਣ ਤੁਸੀਂ ਇਸ ਸਟਿੱਕਰ ਨੂੰ ਕਿਸੇ ਨੂੰ ਵੀ ਭੇਜ ਸਕਦੇ ਹੋ।

ਸਟਿੱਕਰ ਮੇਕਰ ਵਟਸਐਪ ਵੈੱਬ 'ਤੇ ਪਹਿਲਾਂ ਹੀ ਉਪਲਬਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ iOS 17 'ਤੇ ਰੋਲ ਆਊਟ ਹੋ ਰਿਹਾ ਹੈ। ਪੁਰਾਣੇ iOS ਸੰਸਕਰਣਾਂ ਦੀ ਵਰਤੋਂ ਕਰਨ ਵਾਲੇ ਮੌਜੂਦਾ ਸਟਿੱਕਰਾਂ ਨੂੰ ਸੰਪਾਦਿਤ ਕਰਨ ਦੇ ਯੋਗ ਹੋਣਗੇ ਪਰ ਨਵੇਂ ਨਹੀਂ ਬਣਾ ਸਕਣਗੇ।

ਇਹ ਵੀ ਪੜ੍ਹੋ :    ਕੀ ਤੁਹਾਨੂੰ ਆਧਾਰ ਕਾਰਡ 'ਤੇ ਆਪਣੀ ਫੋਟੋ ਪਸੰਦ ਨਹੀਂ? ਤਾਂ ਇੰਝ ਆਸਾਨੀ ਨਾਲ ਕਰ ਸਕਦੇ ਹੋ ਬਦਲਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harinder Kaur

Content Editor

Related News