ਕੋਵਿਡ19 : ਫੈਵੀਪੀਰਾਵਿਰ ਨੇ ਵੀ ਮੁੰਬਈ ਟ੍ਰਾਇਲ 'ਚ ਦਿਖਾਈ ਉਮੀਦ

Monday, Nov 23, 2020 - 04:21 PM (IST)

ਕੋਵਿਡ19 : ਫੈਵੀਪੀਰਾਵਿਰ ਨੇ ਵੀ ਮੁੰਬਈ ਟ੍ਰਾਇਲ 'ਚ ਦਿਖਾਈ ਉਮੀਦ

ਮੁੰਬਈ— ਗਲੈਨਮਾਰਕ ਦੀ ਐਂਟੀਵਾਇਰਲ ਫੈਵੀਪੀਰਾਵਿਰ ਵੀ ਹਲਕੇ ਲੱਛਣ ਵਾਲੇ ਕੋਵਿਡ-19 ਮਰੀਜ਼ਾਂ ਦੇ ਇਲਾਜ 'ਚ ਉਮੀਦ ਦੀ ਕਿਰਨ ਜਗਾਉਂਦੀ ਨਜ਼ਰ ਆ ਰਹੀ ਹੈ। ਮੁੰਬਈ ਦੇ ਡਾਕਟਰਾਂ ਨੇ ਇਸ ਨੂੰ ਲੈ ਕੇ ਪਹਿਲਾ ਵਿਗਿਆਨਕ ਅਧਿਐਨ ਪ੍ਰਕਾਸ਼ਿਤ ਕੀਤਾ ਹੈ।


ਡਾ. ਜ਼ਰੀਰ ਐੱਫ. ਉੜਵਾਡੀਆ ਨੇ ਕਿਹਾ ਕਿ ਫੈਵੀਪੀਰਾਵਿਰ ਨਾਲ ਕਲੀਨਿਕਲ ਟ੍ਰਾਇਲ ਦੌਰਾਨ ਇਲਾਜ ਦੇ ਸਮੇਂ 'ਚ ਲਗਭਗ ਤਿੰਨ ਦਿਨਾਂ ਦੀ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਨੂੰ ਇਹ ਦਵਾਈ ਖਾਣ ਨੂੰ ਦਿੱਤੀ ਗਈ ਉਨ੍ਹਾਂ ਦੀ ਸਿਹਤ 'ਚ ਹੋਰ ਮਿਆਰੀ ਇਲਾਜ ਵਾਲਿਆਂ ਦੇ ਮੁਕਾਬਲੇ 30 ਫ਼ੀਸਦੀ ਯਾਨੀ ਢਾਈ ਦਿਨ ਪਹਿਲਾਂ ਸੁਧਾਰ ਹੋਇਆ।

 

ਡਾ. ਜ਼ਰੀਰ ਨੇ ਕਿਹਾ ਕਿ ਇਹ ਬਹੁਤ ਵੱਡੇ ਫਰਕ ਦੀ ਤਰ੍ਹਾਂ ਨਹੀਂ ਲੱਗ ਸਕਦੀ ਹੈ ਪਰ ਮਹੱਤਵਪੂਰਣ ਹੈ ਕਿਉਂਕਿ ਇਲਾਜ ਦੇ ਬਹੁਤ ਘੱਟ ਵਿਕਲਪ ਹਨ, ਇਸ ਲਈ ਜਦੋਂ ਵੀ ਕੋਈ ਦਵਾਈ ਉਮੀਦਜਨਕ ਸੰਕੇਤ ਦਿੰਦੀ ਹੈ ਤਾਂ ਇਹ ਦਿਲਚਸਪ ਖ਼ਬਰ ਹੋ ਜਾਂਦੀ ਹੈ। ਉੱਥੇ ਹੀ, ਗਲੈਨਮਾਰਕ ਨੇ ਇਸ ਨੂੰ ਲੈ ਕੇ ਸੋਮਵਾਰ ਨੂੰ ਕਿਹਾ ਕਿ ਜਿਨ੍ਹਾਂ ਕੋਵਿਡ-19 ਮਰੀਜ਼ਾਂ ਨੂੰ ਫੈਵੀਪੀਰਾਵਿਰ ਦਿੱਤੀ ਗਈ ਉਨ੍ਹਾਂ ਨੂੰ ਹੋਰ ਮਰੀਜ਼ਾਂ ਦੇ ਮੁਕਾਬਲੇ ਢਾਈ ਦਿਨ ਪਹਿਲਾਂ ਛੁੱਟੀ ਦੇ ਦਿੱਤੀ ਗਈ, ਇਹ ਹਲਕੇ ਲੱਛਣ ਵਾਲੇ ਕੋਰੋਨਾ ਮਰੀਜ਼ ਸਨ। ਕੰਪਨੀ ਨੇ ਕਿਹਾ ਕਿ ਫੈਬੀਫਲੂ ਦੇ ਬ੍ਰਾਂਡ ਹੇਠ ਵੇਚੀ ਗਈ ਫੈਵੀਪੀਰਾਵਿਰ ਨਾਲ ਫੇਜ਼-3 ਦਾ ਟ੍ਰਾਇਲ 150 ਮਰੀਜ਼ਾਂ 'ਤੇ ਕੀਤਾ ਗਿਆ ਸੀ। ਸਟੱਡੀ ਦਾ ਕਹਿਣਾ ਹੈ ਕਿ ਕੋਵਿਡ-19 ਦੇ ਹਲਕੇ ਮਾਮਲਿਆਂ 'ਚ ਫੈਵੀਪੀਰਾਵਿਰ ਲਾਭਦਾਇਕ ਹੋ ਸਕਦੀ ਹੈ।


author

Sanjeev

Content Editor

Related News