ਕੋਵਿਡ-19 : ਹੁਣ ਪੈਦਲ ਚੱਲਣ ਵਾਲਿਆਂ ਲਈ ਬਣਨਗੇ ਵਿਸ਼ੇਸ਼ ਕਿਸਮ ਦੇ ਬਾਜ਼ਾਰ, ਸਰਕਾਰ ਵੱਲੋਂ ਨਿਰਦੇਸ਼ ਜਾਰੀ

Thursday, Jun 11, 2020 - 11:20 AM (IST)

ਕੋਵਿਡ-19 : ਹੁਣ ਪੈਦਲ ਚੱਲਣ ਵਾਲਿਆਂ ਲਈ ਬਣਨਗੇ ਵਿਸ਼ੇਸ਼ ਕਿਸਮ ਦੇ ਬਾਜ਼ਾਰ, ਸਰਕਾਰ ਵੱਲੋਂ ਨਿਰਦੇਸ਼ ਜਾਰੀ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਇਕ ਐਡਵਾਇਜ਼ਰੀ ਜਾਰੀ ਕਰਦੇ ਹੋਏ ਸਾਰੇ ਸ਼ਹਿਰਾਂ ਵਿਚ ਪੈਦਲ ਚੱਲਣ ਵਾਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਖਾਸ ਬਾਜ਼ਾਰ ਤਿਆਰ ਕਰਨ ਨੂੰ ਕਿਹਾ ਹੈ। ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮਹਿਕਮੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ ਮੁਤਾਬਕ ਨਵੰਬਰ ਤੱਕ ਦੇਸ਼ ਦੇ ਹਰ ਸ਼ਹਿਰ ਵਿਚ ਅਜਿਹੇ ਬਾਜ਼ਾਰ ਬਣ ਜਾਣੇ ਚਾਹੀਦੇ ਹਨ। ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨੇ ਕਿਹਾ ਕਿ ਸ਼ਹਿਰਾਂ ਨੂੰ 30 ਜੂਨ ਤੱਕ ਅਜਿਹੇ ਬਾਜ਼ਾਰਾਂ ਦੀ ਪਛਾਣ ਕਰ ਲੈਣੀ ਚਾਹੀਦੀ ਹੈ। ਮਹਿਕਮੇ ਨੇ ਆਪਣੇ ਦਿਸ਼ਾ-ਨਿਰਦੇਸ਼ ਵਿਚ ਅਜਿਹਾ ਕਰਨ ਤੋਂ ਪਹਿਲਾਂ ਸਾਰੀਆਂ ਸਬੰਧ ਧਿਰਾਂ ਨਾਲ ਸਲਾਹ-ਮਸ਼ਵਰਾ ਕਰਨ ਨੂੰ ਵੀ ਕਿਹਾ ਹੈ ਤਾਂ ਕਿ ਇਸ ਨਾਲ ਕਿਸੇ ਨੂੰ ਮੁਸ਼ਕਲ ਪੇਸ਼ ਨਾ ਆਏ। ਇਨ੍ਹਾਂ ਸਬੰਧਤ ਧਿਰਾਂ ਵਿਚ ਵਿਕਰੇਤਾ, ਮਿਉਂਸੀਪਲ ਅਧਿਕਾਰੀ, ਟਰੈਫਿਕ ਪੁਲਸ, ਪਾਰਕਿੰਗ ਮੁਹੱਈਆਂ ਕਰਾਉਦ ਵਾਲੇ ਮਾਲਕ, ਦੁਕਾਨਦਾਰ ਅਤੇ ਖਪਤਕਾਰਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਮਹਿਕਮੇ ਨੇ ਇਸ ਲਈ ਸ਼ਹਿਰਾਂ ਨੂੰ ਵੀ 2 ਸ਼੍ਰੇਣੀਆਂ ਵਿਚ ਵੰਡਿਆ ਹੈ। ਪਹਿਲੀ ਸ਼੍ਰੇਣੀ ਦੇ ਸ਼ਹਿਰਾਂ ਵਿਚ 10 ਲੱਖ ਅਤੇ ਇਸ ਤੋਂ ਜ਼ਿਆਦਾ ਦੀ ਆਬਾਦੀ ਵਾਲੇ ਸ਼ਹਿਰ ਹਨ, ਜਿਨ੍ਹਾਂ ਵਿਚ ਘੱਟ ਤੋਂ ਘੱਟ 3 ਬਾਜ਼ਾਰਾਂ ਨੂੰ ਪੈਦਲ ਚੱਲਣ ਵਾਲਿਆਂ ਦੇ ਅਨੁਕੂਲ ਬਣਾਇਆ ਜਾਵੇਗਾ। ਜਦੋਂਕਿ ਦੂਜੀ ਸ਼੍ਰੇਣੀ ਵਾਲੇ ਸ਼ਹਿਰ ਜਿਨ੍ਹਾਂ ਦੀ ਆਬਾਦੀ 10 ਲੱਖ ਤੋਂ ਘੱਟ ਹੈ, ਉਨ੍ਹਾਂ ਵਿਚ ਘੱਟ ਤੋਂ ਘੱਟ 1 ਬਾਜ਼ਾਰ ਨੂੰ ਵਾਹਨ ਮੁਕਤ ਕਰਕੇ ਉੱਥੇ ਪੈਦਲ ਘੁੰਮਣ ਫਿਰਣ ਲਈ ਸੁਰੱਖਿਅਤ ਬਣਾਇਆ ਜਾਵੇਗਾ। ਸ਼ਹਿਰੀ ਬਾਜ਼ਾਰਾਂ ਵਿਚ ਪੈਦਲ ਚੱਲਣ ਵਾਲਿਆਂ ਦੀ ਸਹੂਲਤ ਲਈ ਸੁੰਦਰ ਟ੍ਰੈਕ ਦੇ ਨਾਲ ਦਰੱਖਤਾਂ ਦੀ ਸੁੰਦਰ ਕਟਾਈ ਕਰਵਾਉਣੀ ਹੋਵੇਗੀ। ਹਰਿਆਲੀ ਨੂੰ ਬਣਾਈ ਰੱਖਣ ਦੇ ਪੂਰੇ ਉਪਾਅ ਕੀਤੇ ਜਾਣਗੇ। ਕੂੜੇ ਦੀ ਸਫਾਈ ਅਤੇ ਸਾਫ ਟਾਇਲਟ ਦੀ ਸਹੂਲਤ ਹੋਣੀ ਲਾਜ਼ਮੀ ਹੈ। ਤਾਲਾਬੰਦੀ ਖੁੱਲਣ ਦੇ ਨਾਲ ਹੀ ਬਾਜ਼ਾਰਾਂ ਵਿਚ ਲੋਕਾਂ ਦੀ ਭੀੜ ਆ ਸਕਦੀ ਹੈ। ਇਸ ਲਈ ਵਾਹਨਾਂ ਨੂੰ ਰੋਕਣ ਦੀ ਵਿਵਸਥਾ ਹੋਣੀ ਚਾਹੀਦੀ ਹੈ। ਵਾਹਨਾਂ ਦੀ ਪਾਰਕਿੰਗ ਦੀ ਵੱਖ ਤੋਂ ਬੰਦੋਬਸਤ ਹੋਣਾ ਜ਼ਰੂਰੀ ਹੈ।

ਸਾਈਕਲ ਚਾਲਕਾਂ ਲਈ ਵੱਖ ਰਸਤਾ
ਜਗ੍ਹਾ ਦੀ ਘਾਟ ਕਾਰਨ ਕੁੱਝ ਨੇੜਲੀਆਂ ਗਲੀਆਂ ਨੂੰ ਵਾਹਨਾਂ ਦੀ ਪਾਰਕਿੰਗ ਦੀ ਅਸਥਾਈ ਵਿਵਸਥਾ ਲਈ ਚੁਣਿਆ ਜਾ ਸਕਦਾ ਹੈ। ਇਸ ਨਾਲ ਲੋਕਾਂ ਨੂੰ ਬਾਜ਼ਾਰ ਵਿਚ ਇਕ ਨਿਸ਼ਚਿਤ ਦੂਰੀ ਨਾਲ ਫਿਰਣ ਵਿਚ ਸੌਖ ਹੋਵੇਗੀ। ਇਸੇ ਤਰ੍ਹਾਂ ਸਾਈਕਲ ਚਾਲਕਾਂ ਲਈ ਵੱਖ ਰਸਤਾ ਬਣਾ ਕੇ ਉਨ੍ਹਾਂ ਦੀ ਸੁਵਿਧਾ ਦਾ ਧਿਆਨ ਰੱਖਿਆ ਜਾ ਸਕਦਾ ਹੈ। ਮਿਊਂਸੀਪਲ ਕਾਰਪੋਰੇਸ਼ਨ ਫੁਟਪਾਥਾਂ ਦੀ ਚੋੜਾਈ ਵਧਾ ਕੇ ਉਸ ਨੂੰ ਹੋਰ ਸੁੰਦਰ ਬਣਾ ਸਕਦਾ ਹੈ। ਇਸ ਨਵੀਂ ਵਿਵਸਥਾ ਨੂੰ ਪਹਿਲਾਂ ਅਸਥਾਈ ਤੌਰ 'ਤੇ ਫਿਰ ਸਥਾਈ ਤੌਰ 'ਤੇ ਲਾਗੂ ਕੀਤਾ ਜਾ ਸਕਦਾ ਹੈ।

ਸ਼ਹਿਰਾਂ ਨੂੰ ਆਪਣੇ ਬਾਜ਼ਾਰਾਂ ਦੀ 30 ਜੂਨ 2020 ਤੱਕ ਚੋਣ ਕਰ ਲੈਣੀ ਚਾਹੀਦੀ ਹੈ
ਸ਼ਹਿਰਾਂ ਨੂੰ ਆਪਣੇ ਬਾਜ਼ਾਰਾਂ ਨੂੰ ਹਰ ਹਾਲ ਵਿਚ 30 ਜੂਨ 2020 ਤੱਕ ਚੁਣ ਲੈਣਾ ਚਾਹੀਦਾ ਹੈ। ਜਦੋਂਕਿ ਨਵੰਬਰ ਤੱਕ ਤਿਆਰ ਯੋਜਨਾ ਨੂੰ ਲਾਗੂ ਕਰਨ ਦੀ ਤਰੀਕ ਮੁਕੱਰਰ ਕੀਤੀ ਗਈ ਹੈ। ਚੇਨੱਈ, ਪੁਣੇ ਅਤੇ ਬੈਂਗਲੁਰੂ ਵਰਗੇ ਸ਼ਹਿਰਾਂ ਨੇ ਇਸ ਵਿਵਸਥਾ ਨੂੰ ਕੋਵਿਡ-19 ਦੀ ਮਹਾਮਾਰੀ ਤੋਂ ਪਹਿਲਾਂ ਹੀ ਆਪਣੇ ਸ਼ਹਿਰਾਂ ਨੂੰ ਪੈਦਲ ਚਲਣ ਵਾਲਿਆਂ ਦੇ ਅਨੁਕੂਲ ਬਣਾਉਣਾ ਸ਼ੁਰੂ ਕਰ ਦਿੱਤਾ ਸੀ।


author

cherry

Content Editor

Related News