ਵਿੰਜ਼ੋ ਗੇਮਸ ਦੀ ਪਟੀਸ਼ਨ ''ਤੇ ਅਦਾਲਤ ਨੇ ਗੂਗਲ ਤੋਂ ਮੰਗਿਆ ਜਵਾਬ

09/22/2022 6:11:22 PM

ਨਵੀਂ ਦਿੱਲੀ- ਸਰਚ ਇੰਜਣ ਗੂਗਲ ਦੀ ਆਪਣੇ ਐਪ ਸਟੋਰ 'ਗੂਗਲ ਪਲੇਅ' 'ਤੇ ਸਿਰਫ਼ ਦੈਨਿਕ ਫਤਾਂਸੀ ਖੇਡਾਂ (ਡੀ.ਐੱਫ.ਐੱਸ) ਅਤੇ ਰਮੀ ਖੇਡ ਐਪਲੀਕੇਸ਼ਨ ਨੂੰ ਹੀ ਆਗਿਆ ਦੇਣ ਦੀ ਨੀਤੀ ਦੇ ਖ਼ਿਲਾਫ਼ ਦਿੱਲੀ ਹਾਈਕੋਰਟ 'ਚ ਦਾਇਰ ਇਕ ਪਟੀਸ਼ਨ 'ਤੇ ਅਦਾਲਤ ਨੇ ਗੂਗਲ ਦਾ ਪੱਖ ਜਾਣਨਾ ਚਾਹਿਆ ਹੈ। ਇਹ ਪਟੀਸ਼ਨ ਇਕ ਆਨਲਾਈਨ ਗੇਮਿੰਗ ਐਪ ਨੇ ਦਾਇਰ ਕੀਤੀ ਹੈ ਜਿਸ ਦਾ ਕਹਿਣਾ ਹੈ ਕਿ 'ਗੂਗਲ ਪਲੇਅ' ਤੋਂ ਉਨ੍ਹਾਂ ਸਭ ਖੇਡਾਂ ਨੂੰ ਹਟਾ ਦਿੱਤਾ ਗਿਆ ਜਿਸ 'ਚ ਪੈਸਾ ਸ਼ਾਮਲ ਹੁੰਦਾ ਹੈ। ਪਟੀਸ਼ਨ 'ਚ ਅੰਤਰਿਮ ਰਾਹਤ ਦੇਣ ਦੀ ਅਪੀਲ ਕੀਤੀ ਗਈ ਹੈ। 
ਜੱਜ ਪ੍ਰਤਿਭਾ ਐੱਮ ਸਿੰਘ ਨੇ ਗੂਗਲ ਨੂੰ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਵਿਵਾਦ ਸੁਣਵਾਈ ਯੋਗ ਹੈ ਜਾਂ ਨਹੀਂ ਇਸ ਮੁੱਦੇ 'ਤੇ ਹੋਰ ਵਿਚਾਰ ਕਰਨ ਦੀ ਲੋੜ ਹੈ। 
ਪਟੀਸ਼ਨਕਰਤਾ ਵਿੰਜ਼ੋ ਗੇਮਸ ਵਲੋਂ ਪੇਸ਼ ਸੀਨੀਅਰ ਵਕੀਲ ਅਮਿਤ ਸਿੱਬਲ ਨੇ ਕਿਹਾ ਕਿ ਗੂਗਲ ਦੀ ਇਹ ਨੀਤੀ 28 ਸਤੰਬਰ ਨੂੰ ਇਕ ਪਾਇਲਟ ਪ੍ਰੋਗਰਾਮ ਦੇ ਰੂਪ 'ਚ ਆਈ ਅਤੇ ਇਹ ਅਨੁਚਿਤ ਵਪਾਰ ਦੇ ਸਮਾਨ ਹੈ ਕਿਉਂਕਿ ਇਸ 'ਚੋਂ ਉਸ ਦੀ ਐਪ ਨੂੰ ਜਾਣਬੁੱਝ ਕੇ ਕੱਢਿਆ ਗਿਆ ਹੈ। 
ਗੂਗਲ ਅਤੇ ਹੋਰ ਪੱਖਕਾਰਾਂ ਵਲੋਂ ਪੇਸ਼ ਸੀਨੀਅਰ ਵਕੀਲ ਸਜਨ ਪੂਵਾਯਾ ਨੇ ਕਿਹਾ ਕਿ ਗੂਗਲ ਪਲੇਅ ਕਦੇ ਵੀ ਅਜਿਹੇ ਖੇਡਾਂ ਦਾ ਮੰਚ ਨਹੀਂ ਰਿਹਾ ਹੈ ਜਿਸ 'ਚ ਪੈਸਾ ਸ਼ਾਮਲ ਹੋਵੇ। ਇਸ 'ਚ ਡੀ.ਐੱਫ.ਐੱਸ. ਅਤੇ ਰਮੀ ਨੂੰ ਵੀ ਇਸ ਲਈ ਸ਼ਾਮਲ ਕੀਤਾ ਗਿਆ ਕਿਉਂਕਿ ਹਾਈਕੋਰਟ ਨੇ ਦੋਵਾਂ ਖੇਡਾਂ ਨੂੰ ਕੌਸ਼ਲ ਦਾ ਖੇਡ ਘੋਸ਼ਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਂਝ ਵੀ ਐਂਡਰਾਇਡ ਦੇ ਬਾਜ਼ਾਰ 'ਚ ਗੂਗਲ ਪਲੇਅ ਹੀ ਇਕਲੌਤਾ ਐਪ ਸਟੋਰ ਨਹੀਂ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ ਨਵੰਬਰ 'ਚ ਹੋਵੇਗੀ। 


Aarti dhillon

Content Editor

Related News