ਦੇਸ਼ ਦੇ ਕੱਪੜਿਆਂ ਨੂੰ ਮਿਲੇਗਾ ਆਪਣਾ ਭਾਰਤੀ ਆਕਾਰ, ਜਲਦੀ ਹੋਵੇਗਾ ਐਲਾਨ

01/21/2019 5:20:55 PM

ਨਵੀਂ ਦਿੱਲੀ — ਬਿਟ੍ਰੇਨ, ਅਮਰੀਕਾ ਅਤੇ ਯੂਰਪ ਤੋਂ ਬਾਅਦ ਹੁਣ ਭਾਰਤੀ ਕੱਪੜਾ ਉਦਯੋਗ ਨੂੰ ਆਪਣਾ ਦੇਸ਼-ਖਾਸ ਆਕਾਰ ਮਿਲਣ ਵਾਲਾ ਹੈ। ਕੇਂਦਰੀ ਕੱਪੜਾ ਮੰਤਰੀ ਸਮਰਿਤੀ ਇਰਾਨੀ ਨੇ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿੱਟ-2019 ਵਿਚ ਇਹ ਜਾਣਕਾਰੀ ਦਿੱਤੀ। ਕਾਨਫਰੰਸ ਦੌਰਾਨ ਉਦਯੋਗ ਨਾਲ ਸੰਬੰਧਿਤ ਇਕ ਪ੍ਰੋਗਰਾਮ ਵਿਚ ਇਰਾਨੀ ਨੇ ਕਿਹਾ ਕਿ ਟੈਕਸਟਾਈਲ ਐਕਸਪੋਰਟ ਸੈਗਮੈਂਟ ਵਿਚ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਬ੍ਰਿਟੇਨ, ਯੂਰਪ ਅਤੇ ਅਮਰੀਕਾ ਆਦਿ ਦੇਸ਼ਾਂ ਕੋਲ 40, 42, ਐਕਸ ਅਤੇ ਐਕਸੈੱਲ ਦੀ ਤਰ੍ਹਾਂ ਆਪਣੇ ਸਟੈਂਡਰਡ ਆਕਾਰ ਹਨ ਪਰ ਭਾਰਤ ਕੋਲ ਅਜਿਹੀ ਵਿਵਸਥਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਭਾਰਤ ਸਰਕਾਰ ਦਾ ਇਕ ਪ੍ਰਸਤਾਵ ਪੇਸ਼ ਕਰਦੀ ਹਾਂ ਕਿ ਜਲਦੀ ਹੀ ਪੂਰੇ ਦੇਸ਼ ਵਿਚ ਸਾਈਜ਼ ਇੰਡੀਆ ਪ੍ਰੋਜੈਕਟ(Size India Project) ਦੀ ਸ਼ੁਰੂਆਤ ਕੀਤੀ ਜਾਵੇਗੀ ਜਿਹੜੀ ਕਿ ਭਾਰਤੀ ਇਤਿਹਾਸ ਵਿਚ ਆਪਣੀ ਤਰ੍ਹਾਂ ਦੀ ਪਹਿਲੀ ਯੋਜਨਾ ਹੋਵੇਗੀ।

ਸਮਰਿਤੀ ਨੇ ਦੱਸਿਆ ਕਿ ਕੇਂਦਰ ਕੱਪੜਾ ਉਦਯੋਗ ਮਾਪ ਦੇ ਅਧਿਐਨ ਤੋਂ ਬਾਅਦ ਜਲਦੀ ਹੀ ਰਸਮੀ ਐਲਾਨ ਹੋਣ ਦੀ ਸੰਭਾਵਨਾ ਹੈ। ਸਰਕਾਰ ਟੈਕਸਟਾਈਲ ਖੇਤਰ ਵਿਚ ਸਹੀ ਨੀਤੀ ਲਿਆਉਣ ਲਈ ਭਾਰਤੀ ਬਜ਼ਾਰ ਵਿਚ ਘਰੇਲੂ ਮੰਗ ਨੂੰ ਲੈ ਕੇ ਅੰਕੜਿਆਂ ਦਾ ਅਧਿਐਨ ਸ਼ੁਰੂ ਹੋ ਕਰੇਗੀ। ਇਰਾਨੀ ਨੇ ਕਿਹਾ ਕਿ ਸਾਡਾ ਦੇਸ਼ ਇਕ ਅਜਿਹਾ ਦੇਸ਼ ਹੈ ਜਿਸ ਵਿਚ ਘਰੇਲੂ ਉਦਯੋਗ ਲਈ ਮੰਗ ਪੈਦਾ ਕਰਨ ਨਾਲ-ਨਾਲ ਵਿਦੇਸ਼ੀ ਉਦਯੋਗ ਲਈ ਵੀ ਵੱਡੀ ਮੰਗ ਪੈਦਾ ਕਰਨ ਦੀ ਸਮਰੱਥਾ ਹੈ। ਭਾਰਤ ਸਰਕਾਰ ਜਲਦੀ ਹੀ ਭਾਰਤੀ ਬਾਜ਼ਾਰ ਦੀ ਪੂਰੀ ਘਰੇਲੂ ਮੰਗ ਨੂੰ ਸ਼੍ਰੇਣੀਬੱਧ ਕਰਨ ਲਈ ਇਕ ਅੰਕੜਾ ਅਧਿਐਨ ਸ਼ੁਰੂ ਕਰੇਗੀ ਤਾਂ ਜੋ ਨਿਰਮਾਣ ਦੀਆਂ ਸੰਭਾਵਨਾਵਾਂ ਲਈ ਇਕ ਆਧਾਰ ਬਣ ਸਕੇ।


Related News