ਚੀਨ ਖ਼ਿਲਾਫ ਇਕਜੁੱਟ ਹੋ ਰਹੇ ਦੁਨੀਆ ਭਰ ਦੇ ਦੇਸ਼ ,ਅਮਰੀਕਾ ਦੇ ਦਬਾਅ 'ਚ ਡੱਚ ਕੰਪਨੀ ਲਾਗੂ ਕਰੇਗੀ ਇਹ ਨੀਤੀ
Saturday, Jul 08, 2023 - 01:30 PM (IST)
ਚੀਨ ਦਾ ਇਰਾਦਾ ਅਮਰੀਕਾ ਨੂੰ ਫੌਜੀ ਅਤੇ ਆਰਥਿਕ ਸ਼ਕਤੀ ’ਚ ਪਛਾੜ ਕੇ ਉਸ ਦੀ ਥਾਂ ਲੈਣਾ ਹੈ, ਅਜਿਹੇ ’ਚ ਅਮਰੀਕਾ ਵੀ ਖੁਦ ਦੇ ਬਚਾਅ ਅਤੇ ਵਿਨਾਸ਼ਕਾਰੀ ਚੀਨ ਨੂੰ ਅੱਗੇ ਵਧਣ ਤੋਂ ਰੋਕਣ ਲਈ ਆਪਣੇ ਪੱਧਰ ’ਤੇ ਤਿਆਰੀ ਕਰ ਰਿਹਾ ਹੈ। ਫਿਲਹਾਲ ਅਮਰੀਕਾ ਨਹੀਂ ਚਾਹੁੰਦਾ ਕਿ ਚੀਨ ਮਾਈਕ੍ਰੋ ਚਿੱਪ ਤਕਨੀਕ ’ਚ ਅਮਰੀਕਾ ਜਾਂ ਕਿਸੇ ਪੱਛਮੀ ਦੇਸ਼ ਤੋਂ ਅੱਗੇ ਨਿਕਲੇ। ਇਸ ਲਈ ਅਮਰੀਕਾ ਨੇ ਆਪਣੇ ਦੇਸ਼ ਦੀਆਂ ਮਾਈਕ੍ਰੋ ਚਿੱਪ ਬਣਾਉਣ ਵਾਲੀਆਂ ਕੰਪਨੀਆਂ ਨਾਲ ਆਪਣੇ ਮਿੱਤਰ ਦੇਸ਼ਾਂ ਨੂੰ ਵੀ ਚੇਤਾ ਕਰਵਾਇਆ ਹੈ ਕਿ ਚੀਨ ਨੂੰ ਮਾਈਕ੍ਰੋ ਚਿੱਪ ਬਣਾਉਣ ਵਾਲੀਆਂ ਮਸ਼ੀਨਾਂ ਨਾ ਵੇਚੇ, ਜਿਸ ਨਾਲ ਉਹ ਚਿੱਪ ਤਕਨੀਕ ’ਚ ਪੱਛਮੀ ਦੇਸ਼ਾਂ ਤੋਂ ਅੱਗੇ ਨਿਕਲੇ।
ਇਹ ਵੀ ਪੜ੍ਹੋ : ਟਰੱਕ ਡਰਾਇਵਰਾਂ ਲਈ ਵੱਡੀ ਖ਼ੁਸ਼ਖ਼ਬਰੀ, ਮੋਦੀ ਸਰਕਾਰ ਨੇ ਇਸ ਡਰਾਫਟ ਨੂੰ ਦਿੱਤੀ ਮਨਜ਼ੂਰੀ
ਅਮਰੀਕਾ ਦੇ ਦਬਾਅ ’ਚ ਨੀਦਰਲੈਂਡਜ਼ ਦੀ (ਡੱਚ) ਸਰਕਾਰ ਹੁਣ ਚੀਨ ਨੂੰ ਆਪਣੀਆਂ ਮਾਈਕ੍ਰੋ ਚਿੱਪ ਬਣਾਉਣ ਦੀਆਂ ਮਸ਼ੀਨਾਂ ਨਾ ਵੇਚਣ ਦੀ ਨੀਤੀ ਨੂੰ ਛੇਤੀ ਲਾਗੂ ਕਰਨ ਵਾਲੀ ਹੈ। ਅਗਲੇ ਹਫਤੇ ਡੱਚ ਸਰਕਾਰ ਨਵੀਂ ਬਰਾਮਦ ਨੀਤੀ ਨੂੰ ਲਾਗੂ ਕਰ ਕੇ ਆਪਣੇ ਦੇਸ਼ ਦੀ ਸਭ ਤੋਂ ਉੱਚ ਪੱਧਰੀ ਕੰਪਨੀ ਏ. ਐੱਸ. ਐੱਮ. ਐੱਲ. ਹੋਲਡਿੰਗਸ ਲਈ ਹੁਕਮ ਜਾਰੀ ਕਰੇਗੀ ਕਿ ਉਹ ਆਪਣੀਆਂ ਮਸ਼ੀਨਾਂ ਚੀਨ ਨੂੰ ਬਰਾਮਦ ਨਾ ਕਰੇ।
ਸਿਰਫ ਇੰਨਾ ਹੀ ਨਹੀਂ, ਨੀਦਰਲੈਂਡਜ਼ ਦੀ ਇਹ ਕੰਪਨੀ ਕਿਸੇ ਵੀ ਏਸ਼ੀਆਈ ਦੇਸ਼ ਨੂੰ ਆਪਣੀਆਂ ਖਾਸ 3 ਵੱਖ ਤਰ੍ਹਾਂ ਦੀਆਂ ਮਾਡਲ ਬਣਾਉਣ ਵਾਲੀਆਂ ਮਾਈਕ੍ਰੋ ਚਿੱਪ ਮਸ਼ੀਨਾਂ ਨਹੀਂ ਵੇਚੇਗੀ। ਹਾਲਾਂਕਿ ਸੂਤਰ ਦੱਸਦੇ ਹਨ ਕਿ ਮਾਈਕ੍ਰੋ ਚਿੱਪ ਬਣਾਉਣ ਵਾਲੀ ਏ. ਐੱਸ. ਐੱਮ. ਐੱਲ. ਕੰਪਨੀ ਨੂੰ ਅਜਿਹਾ ਕਰਨਾ ਚੰਗਾ ਨਹੀਂ ਲੱਗ ਰਿਹਾ ਕਿਉਂਕਿ ਇਸ ਨਾਲ ਉਸ ਦੇ ਆਰਥਿਕ ਹਿੱਤ ਜੁੜੇ ਹੋਏ ਹਨ ਪਰ ਉਸ ਨੂੰ ਆਪਣੀ ਸਰਕਾਰ ਦੇ ਦਬਾਅ ’ਚ ਇਹ ਫੈਸਲਾ ਲੈਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਦੇਸ਼ ’ਚ ਸਿੰਗਲ ਯੂਜ਼ ਪਲਾਸਟਿਕ ਅਜੇ ਵੀ ਚੌਗਿਰਦੇ ਲਈ ਘਾਤਕ, ਜਾਨਵਰਾਂ ਤੇ ਮਨੁੱਖਾਂ ਲਈ ਹੈ ਵੱਡਾ ਖ਼ਤਰਾ
ਏ. ਐੱਸ. ਐੱਮ. ਐੱਲ. ਵੱਲੋਂ ਤਿਆਰ ਹੋਣ ਵਾਲੀ ਐਕਸਪੋਰਟ ਕੰਟ੍ਰੋਲ ਰੈਗੂਲੇਸ਼ਨ ਨੂੰ ਯੂਰਪੀ ਸੰਘ ਦੇ ਕਾਨੂੰਨ ਜਾਣਨ ਵਾਲੇ ਇਸ ਨੂੰ ਬਲਿਊ ਪ੍ਰਿੰਟ ਦੇ ਤੌਰ ’ਤੇ ਵੀ ਜਾਰੀ ਕਰਨਗੇ ਜੋ ਦੂਜੇ ਯੂਰਪੀ ਦੇਸ਼ ਵੀ ਲਾਗੂ ਕਰਨਗੇ। ਇਸ ਰੈਗੂਲੇਸ਼ਨ ਨੂੰ ਜੁਲਾਈ ਦੇ ਪਹਿਲੇ ਹਫਤੇ ’ਚ ਜਾਰੀ ਕੀਤਾ ਜਾਵੇਗਾ। ਇਸ ਪਿੱਛੋਂ ਨਾ ਸਿਰਫ ਅਮਰੀਕਾ ਦੇ ਯੂਰਪੀ ਮਿੱਤਰ ਦੇਸ਼ ਸਗੋਂ ਯੂਰਪ ਦੇ ਬਾਕੀ ਦੇਸ਼ ਵੀ ਚੀਨ ਨੂੰ ਆਪਣੀ ਆਧੁਨਿਕ ਤਕਨੀਕ ਨਹੀਂ ਵੇਚਣਗੇ ਪਰ ਇਨ੍ਹਾਂ ਦੇਸ਼ਾਂ ’ਚੋਂ ਕੁਝ ਨੂੰ ਇਸ ਗੱਲ ਦਾ ਡਰ ਵੀ ਹੈ ਕਿ ਕਿਤੇ ਚੀਨ ਇਹ ਤਕਨੀਕ ਦੇਸੀ ਪੱਧਰ ’ਤੇ ਖੁਦ ਹੀ ਵਿਕਸਿਤ ਨਾ ਕਰ ਲਵੇ ਕਿਉਂਕਿ ਜੇਕਰ ਚੀਨ ਨੇ ਅਜਿਹਾ ਕੀਤਾ ਤਾਂ ਇਨ੍ਹਾਂ ਦੇਸ਼ਾਂ ਨੂੰ ਚੀਨ ਤੋਂ ਹੋਣ ਵਾਲੀ ਕਮਾਈ ਖਤਮ ਹੋ ਸਕਦੀ ਹੈ।
ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਯੂਰਪੀ ਦੇਸ਼ ਬਿਨਾਂ ਕਿਸੇ ਕਾਰਨ ਤੋਂ ਡਰ ਰਹੇ ਹਨ ਿਕਉਂਕਿ ਜਿਹੜੀਅਾਂ ਮਸ਼ੀਨਾਂ ਚੀਨ ਮੰਗਵਾਉਣਾ ਚਾਹੁੰਦਾ ਹੈ ਉਹ ਮਸ਼ੀਨਾਂ ਬਣਾਉਣ ’ਚ ਕੁਝ ਸਾਲ ਨਹੀਂ ਸਗੋਂ ਦਹਾਕੇ ਲੱਗਦੇ ਹਨ ਅਤੇ ਜਦ ਤੱਕ ਚੀਨ ਇਨ੍ਹਾਂ ਮਸ਼ੀਨਾਂ ਨੂੰ ਬਣਾਵੇਗਾ ਉਸ ਸਮੇਂ ਤੱਕ ਤਕਨੀਕ ਕਿਤੇ ਅੱਗੇ ਨਿਕਲ ਚੁੱਕੀ ਹੋਵੇਗੀ।
ਇਹ ਵੀ ਪੜ੍ਹੋ : ਚਾਂਦੀ ਨਾਲੋਂ 5 ਗੁਣਾ ਮਹਿੰਗਾ ਹੋਇਆ ਕਸ਼ਮੀਰੀ ਕੇਸਰ, GI ਟੈਗ ਕਾਰਨ ਵਿਦੇਸ਼ਾਂ 'ਚ ਵੀ ਵਧੀ ਮੰਗ
ਜਿਨ੍ਹਾਂ ਮਾਡਲਾਂ ’ਤੇ ਪਾਬੰਦੀ ਲੱਗੀ ਹੈ, ਉਨ੍ਹਾਂ ’ਚ ਟਵਿਨ ਸਕੈਨ ਐੱਨ. ਐਕਸ. ਟੀ. 2000 ਆਈ, ਐੱਨ. ਐਕਸ. ਟੀ. 2050 ਆਈ ਅਤੇ ਐੱਨ. ਐਕਸ. ਟੀ. 2100 ਆਈ ਸ਼ਾਮਲ ਹਨ। ਇਹ ਸਭ ਤੋਂ ਉੱਤਮ ਪੱਧਰ ਦੀਆਂ ਅਲਟ੍ਰਾਵਾਇਓਲੈੱਟ ਲਿਥੋਗ੍ਰਾਫੀ ਮਸ਼ੀਨਾਂ ਹਨ। ਇਨ੍ਹਾਂ ਦੇ ਕਿਸੇ ਵੀ ਚੀਨੀ ਕੰਪਨੀ ਨੂੰ ਭੇਜੇ ਜਾਣ ’ਤੇ ਪਾਬੰਦੀ ਲੱਗੀ ਹੈ। ਇਸ ਮੁੱਦੇ ’ਤੇ ਅਮਰੀਕੀ ਚੋਟੀ ਦੇ ਸਿਆਸੀ ਲੋਕ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁਡ ਸਰਕਾਰ ਇਕਮਤ ਹਨ ਅਤੇ ਇਸ ਮੁੱਦੇ ’ਤੇ ਏ. ਐੱਸ. ਐੱਮ. ਐੱਲ. ਕੰਪਨੀ ਦੇ ਸੀ. ਈ. ਓ. ਪੀਟਰ ਵੈਨਿਕ ਵੀ ਇਨ੍ਹਾਂ ਦੀਆਂ ਚਿੰਤਾਵਾਂ ਨਾਲ ਸਹਿਮਤ ਹਨ ਕਿਉਂਕਿ ਉਹ ਵੀ ਨਹੀਂ ਚਾਹੁੰਦੇ ਕਿ ਚੀਨ ਕਿਸੇ ਗਲਤ ਕੰਮ ਲਈ ਉਨ੍ਹਾਂ ਦੀ ਕੰਪਨੀ ਦੀ ਤਕਨੀਕ ਦੀ ਵਰਤੋਂ ਕਰੇ। ਇੰਨੇ ਵੱਡੇ ਪੱਧਰ ’ਤੇ ਦੁਨੀਆ ਦੇ ਸਿਖਰਲੇ ਅਤੇ ਵਿਕਸਿਤ ਦੇਸ਼ਾਂ ਦੇ ਯਤਨਾਂ ਪਿੱਛੋਂ ਅਜਿਹਾ ਨਹੀਂ ਲੱਗਦਾ ਹੈ ਕਿ ਚੀਨ ਸੈਮੀਕੰਡਕਟਰ ਬਣਾਉਣ ’ਚ ਸਫਲਤਾ ਹਾਸਲ ਕਰ ਸਕੇਗਾ, ਨਾ ਹੀ ਚੀਨ ਸਾਈਬਰ ਹਮਲਾ ਕਰ ਕੇ ਇਨ੍ਹਾਂ ਕੰਪਨੀਆਂ ਦੀ ਖੁਫੀਆ ਜਾਣਕਾਰੀ ਹੀ ਹਾਸਲ ਕਰ ਸਕਦਾ ਹੈ ਕਿਉਂਕਿ ਚੀਨ ਦੀਆਂ ਅਜਿਹੀਆਂ ਹਰਕਤਾਂ ਕਾਰਨ ਦੁਨੀਆ ਭਰ ਦੀਆਂ ਕੰਪਨੀਆਂ ਹੁਣ ਚੌਕਸ ਹੋ ਗਈਆਂ ਹਨ।
ਇਹ ਵੀ ਪੜ੍ਹੋ : ਭਾਰਤੀ ਰੁਪਏ ਨੂੰ ਇੰਟਰਨੈਸ਼ਨਲ ਕਰੰਸੀ ਬਣਾਉਣ ਲਈ RBI ਨੇ ਬਣਾਇਆ ਮਾਸਟਰ ਪਲਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8