ਖਾਨ ਸਾਬ ਦੇ ਪਿਤਾ ਨੂੰ ਕੀਤਾ ਗਿਆ ਸਪੁਰਦ-ਏ-ਖਾਕ, ਨਹੀਂ ਰੁੱਕ ਰਹੇ ਗਾਇਕ ਦੇ ਹੰਝੂ
Tuesday, Oct 14, 2025 - 03:21 PM (IST)

ਐਂਟਰਟੇਨਮੈਂਟ ਡੈਸਕ- ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ ਦੇ ਪਿਤਾ ਇਕਬਾਲ ਮੁਹੰਮਦ ਨੂੰ ਕਪੂਰਥਲਾ ਦੇ ਪਿੰਡ ਭੰਡਾਲ ਦੋਨਾ ਵਿਚ ਸਪੁਰਦ-ਏ-ਖਾਕ ਕੀਤਾ ਗਿਆ। ਇਕਬਾਲ ਮੁਹੰਮਦ 67 ਸਾਲ ਦੇ ਸਨ। ਪਰਿਵਾਰਕ ਸੂਤਰਾਂ ਮੁਤਾਬਕ, ਉਹ ਫਗਵਾੜਾ ਵਿਖੇ ਆਪਣੇ ਪੁੱਤਰ ਦੇ ਘਰ ਆਏ ਹੋਏ ਸਨ, ਜਿਥੇ ਉਨ੍ਹਾਂ ਨੂੰ ਸਾਈਲੈਂਟ ਹਾਰਟ ਅਟੈਕ ਆਇਆ ਅਤੇ ਉਥੇ ਹੀ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਇਕ ਵਾਰ ਫ਼ਿਰ ਦੌੜੀ ਸੋਗ ਦੀ ਲਹਿਰ ! ਮਸ਼ਹੂਰ ਅਦਾਕਾਰ ਦਾ Heart Attack ਨਾਲ ਦਿਹਾਂਤ
ਦੱਸ ਦੇਈਏ ਕਿ ਅਜੇ 3 ਹਫਤੇ ਪਹਿਲਾਂ ਹੀ ਖਾਨ ਸਾਬ ਦੀ ਮਾਂ ਸਲਮਾ ਪਰਵੀਨ ਦਾ ਦਿਹਾਂਤ ਹੋਇਆ ਸੀ। ਉਹ ਅਜੇ ਆਪਣੀ ਮਾਂ ਦੀ ਮੌਤ ਦੇ ਸੋਗ ਤੋਂ ਉੱਭਰੇ ਨਹੀਂ ਸਨ ਕਿ ਬੀਤੇ ਦਿਨ ਉਨ੍ਹਾਂ ਦੇ ਪਿਤਾ ਇਕਬਾਲ ਮੁਹੰਮਦ ਦਾ ਵੀ ਦੇਹਾਂਤ ਹੋ ਗਿਆ।
ਇਹ ਵੀ ਪੜ੍ਹੋ: ਰਾਨੂ ਮੰਡਲ ਦੀ ਵਿਗੜੀ ਹਾਲਤ, ਘਰ 'ਚ ਨਾ ਰੋਟੀ-ਨਾ ਕੱਪੜਾ, ਪੈ ਗਏ ਕੀੜੇ....
ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਗਮ 'ਚ ਡੁੱਬੇ ਖਾਨ ਸਾਬ ਨੇ ਕਿਹਾ, "ਅੱਜ ਮੇਰੇ ਕੋਲ ਦੌਲਤ, ਪ੍ਰਸਿੱਧੀ ਅਤੇ ਦੁਨੀਆ ਦੀ ਹਰ ਚੀਜ਼ ਹੈ, ਪਰ ਮੇਰੇ ਮਾਤਾ-ਪਿਤਾ ਨਹੀਂ ਹਨ। ਮੇਰੇ ਮਾਤਾ-ਪਿਤਾ ਮੇਰੀ ਤਾਕਤ ਸਨ। ਹੁਣ, ਮੈਂ ਕਿਸ ਲਈ ਜੀਵਾਂ?"
ਇਹ ਵੀ ਪੜ੍ਹੋ : Youtuber ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਨਾਲ ਵੀਡੀਓ ਵਾਇਰਲ ! ਪੂਲ 'ਚ ਸ਼ਰੇਆਮ ਹੋਏ ਰੋਮਾਂਟਿਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8