ਸ਼ੇਅਰ ਬਾਜ਼ਾਰ ''ਤੇ ਰਹਿ ਸਕਦਾ ਹੈ ਕੋਰੋਨਾਵਾਇਰਸ ਦਾ ਅਸਰ

02/23/2020 1:10:43 PM

ਮੁੰਬਈ—ਬੀਤੇ ਹਫਤੇ ਗਿਰਾਵਟ 'ਚ ਰਹਿਣ ਦੇ ਬਾਅਦ ਆਉਣ ਵਾਲੇ ਹਫਤੇ 'ਚ ਵੀ ਘਰੇਲੂ ਸ਼ੇਅਰ ਬਾਜ਼ਾਰਾਂ 'ਤੇ ਕੋਰੋਨਾਵਾਇਰਸ ਦਾ ਪ੍ਰਭਾਵ ਬਣਿਆ ਰਹਿ ਸਕਦਾ ਹੈ। ਕੋਰੋਨਾਵਾਇਰਸ ਦੇ ਕਾਰਨ ਘਰੇਲੂ ਵਿਨਿਰਮਾਣ ਖੇਤਰ 'ਤੇ ਬਣੇ ਦਬਾਅ ਅਤੇ ਸੰਸਾਰਕ ਪੱਧਰ 'ਤੇ ਸ਼ੇਅਰ ਬਾਜ਼ਾਰਾਂ 'ਚ ਰਹੀ ਗਿਰਾਵਟ ਦੇ ਕਾਰਨ ਪਿਛਲੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 87.62 ਅੰਕ ਭਾਵ 0.21 ਫੀਸਦੀ ਟੁੱਟ ਕੇ ਹਫਤੇ ਦੇ ਅੰਤਿਮ ਕਾਰੋਬਾਰੀ ਦਿਨ ਵੀਰਵਾਰ ਨੂੰ 41,170.12 ਅੰਕ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 32.60 ਅੰਕ ਭਾਵ 0.27 ਫੀਸਦੀ ਦੀ ਹਫਤਾਵਾਰੀ ਗਿਰਾਵਟ 'ਚ 12,080.85 ਅੰਕ 'ਤੇ ਬੰਦ ਹੋਇਆ ਹੈ। ਸ਼ੁੱਕਰਵਾਰ ਨੂੰ ਮਹਾਸ਼ਿਵਰਾਤਰੀ ਦੀ ਛੁੱਟੀ ਰਹਿਣ ਨਾਲ ਹਫਤਾਵਾਰ ਦੇ ਦੌਰਾਨ ਚਾਰ ਦਿਨ ਹੀ ਕਾਰੋਬਾਰ ਹੋਇਆ ਹੈ। ਇਸ 'ਚ ਬੁੱਧਵਾਰ ਨੂੰ ਛੱਡ ਕੇ ਤਿੰਨ ਦਿਨ ਸੈਂਸੈਕਸ ਅਤੇ ਨਿਫਟੀ ਦਾ ਮਿਡਕੈਪ 0.21 ਫੀਸਦੀ ਦੇ ਵਾਧੇ 'ਚ 15,694.41 ਅੰਕ 'ਤੇ ਅਤੇ ਸਮਾਲਕੈਪ 0.44 ਫੀਸਦੀ ਚੜ੍ਹ ਕੇ ਹਫਤਾਵਾਰ 'ਤੇ 14,746.52 ਅੰਕ 'ਤੇ ਪਹੁੰਚ ਗਿਆ। ਅਗਲੇ ਹਫਤੇ 'ਚ ਵਿਦੇਸ਼ੀ ਅਤੇ ਘਰੇਲੂ ਬਾਜ਼ਾਰਾਂ ਦੀ ਚਾਲ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਕੋਰੋਨਾਵਾਇਰਸ ਨੂੰ ਕੰਟਰੋਲ ਕਰਨ ਦੀ ਕੌਮਾਂਤਰੀ ਕੋਸ਼ਿਸ਼ ਕਿੰਨਾ ਰੰਗ ਲਿਆਉਂਦੀ ਹੈ ਅਤੇ ਨਿਵੇਸ਼ਕ ਇਸ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹਨ।


Aarti dhillon

Content Editor

Related News