ਕੋਰੋਨਾ ਵਾਇਰਸ ਨਾਲ ਫਰਵਰੀ ’ਚ ਉਤਪਾਦਨ ’ਤੇ ਪੈ ਸਕਦੈ ਅਸਰ : TVS
Tuesday, Feb 25, 2020 - 12:47 AM (IST)

ਨਵੀਂ ਦਿੱਲੀ (ਭਾਸ਼ਾ)-ਦੋਪਹੀਆ-ਤਿੰਨ ਪਹੀਆ ਵਾਹਨ ਨਿਰਮਾਤਾ ਟੀ. ਵੀ. ਐੱਸ. ਮੋਟਰ ਕੰਪਨੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਣ ਨਾਲ ਉਸ ਦੇ ਕੁਝ ਕਲਪੁਰਜ਼ਿਆਂ ਆਦਿ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਉਸ ਦੇ ਫਰਵਰੀ ਦੇ ਤੈਅ ਉਤਪਾਦਨ ’ਤੇ 10 ਫ਼ੀਸਦੀ ਤੱਕ ਅਸਰ ਪੈ ਸਕਦਾ ਹੈ।
ਕੰਪਨੀ ਨੇ ਕਿਹਾ ਕਿ ਕੋਰੋਨਾ ਵਾਇਰਸ ਫੈਲਣ ਦੀ ਵਜ੍ਹਾ ਨਾਲ ਬੀ. ਐੱਸ.-6 ਵਾਹਨਾਂ ਨਾਲ ਜੁਡ਼ੇ ਕੁੱਝ ਕਲਪੁਰਜ਼ਿਆਂ ਦੀ ਸਪਲਾਈ ’ਤੇ ਅਸਰ ਪਿਆ ਹੈ। ਕੰਪਨੀ ਨੇ ਕਿਹਾ ਕਿ ਟੀ. ਵੀ. ਐੱਸ. ਮੋਟਰਸ ਦੀ ਵਾਹਨ ਕਲਪੁਰਜ਼ਿਆਂ ਲਈ ਚੀਨ ’ਤੇ ਸਿੱਧੀ ਨਿਰਭਰਤਾ ਸੀਮਤ ਹੈ।