ਹੁਣ ਰੇਲਵੇ ਸਟੇਸ਼ਨਾਂ ਦੇ ਸਟਾਲਾਂ 'ਤੇ ਉਪਲਬਧ ਹੋਣਗੀਆਂ ਕੋਰੋਨਾ ਵਾਇਰਸ ਤੋਂ ਬਚਾਅ ਨਾਲ ਸੰਬੰਧਤ ਵਸਤੂਆਂ

Thursday, Jun 25, 2020 - 07:33 PM (IST)

ਨਵੀਂ ਦਿੱਲੀ — ਰੇਲਵੇ ਸਟੇਸ਼ਨ ਦੇ ਜਨਰਲ ਸਟਾਲ 'ਤੇ ਹੁਣ ਕੋਰੋਨਾ ਵਾਇਰਸ ਤੋਂ ਬਚਾਅ ਨਾਲ ਸੰਬੰਧਿਤ ਮਾਸਕ, ਦਸਤਾਨੇ, ਬੇਡਰਾਲ ਕਿੱਟ ਅਤੇ ਸੈਨੇਟਾਈਜ਼ਰ ਵਰਗੀਆਂ ਜ਼ਰੂਰੀ ਵਸਤੂਆਂ ਵਿਕਰੀ ਲਈ ਉਪਬੱਬਧ ਹੋਣਗੀਆਂ। ਰੇਲਵੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੇਲਵੇ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਆਮਤੌਰ 'ਤੇ ਨਿੱਜੀ ਠੇਕੇਦਾਰਾਂ ਦੇ ਸਟਾਲ 'ਤੇ ਜ਼ਿਆਦਾਤਰ ਕਾਸਮੈਟਿਕਸ, ਕਿਤਾਬਾਂ , ਦਵਾਈਆਂ ਅਤੇ ਭੋਜਨ ਪਦਾਰਥ ਵਰਗੀਆਂ ਵਸਤੂਆਂ ਹੁੰਦੀਆਂ ਹਨ ਜਿਨ੍ਹਾਂ ਦੀ ਯਾਤਰੀਆਂ ਨੂੰ ਲੋੜ ਹੁੰਦੀ ਹੈ। ਹੁਣ ਇਹ ਸਟਾਲ ਉਨ੍ਹਾਂ ਸਾਰੀਆਂ ਜ਼ਰੂਰੀ ਚੀਜ਼ਾਂ ਨੂੰ ਵੀ ਵੇਚ ਸਕਣਗੇ ਜੋ ਯਾਤਰੀਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਉਂਦੇ ਹਨ। 

ਇਹ ਵੀ ਦੇਖੋ : ਬੈਂਕ ਗਾਹਕਾਂ ਲਈ ਜ਼ਰੂਰੀ ਖ਼ਬਰ, 5 ਦਿਨਾਂ 'ਚ ਨਹੀਂ ਕੀਤਾ ਇਹ ਕੰਮ ਤਾਂ ਘੱਟ ਮਿਲੇਗਾ FD ਦਾ ਪੈਸਾ

ਇਕ ਸੀਨੀਅਰ ਰੇਲਵੇ ਅਧਿਕਾਰੀ ਨੇ ਕਿਹਾ ਕਿ 'ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਇਸ ਸਮੇਂ ਯਾਤਰੀਆਂ ਨੂੰ ਕੋਰੋਨਾ ਲਾਗ ਤੋਂ ਬਚਣ ਲਈ ਕਿਸੇ ਖ਼ਾਸ ਚੀਜ਼ ਦੀ ਜ਼ਰੂਰਤ ਪੈ ਸਕਦੀ ਹੈ ਜੋ ਉਹ ਘਰ ਤੋਂ ਲਿਆਉਣਾ ਭੁੱਲ ਗਏ ਹਨ ਅਤੇ ਉਨ੍ਹਾਂ ਲਈ ਇਹ ਚੀਜ਼ਾਂ ਖਰੀਦਣਾ ਲਾਜ਼ਮੀ ਹੁੰਦਾ ਹੈ। ਹੁਣ ਇਹ ਸਟਾਲ ਯਾਤਰੀਆਂ ਨੂੰ ਕੋਰੋਨਾ ਵਾਇਰਸ ਲਾਗ ਤੋਂ ਬਚਣ ਲਈ ਸਾਰੀਆਂ ਜ਼ਰੂਰੀ ਚੀਜ਼ਾਂ ਦੀ ਵਿਕਰੀ ਕਰ ਸਕਣਗੇ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬਹੁਪੱਖੀ ਸਟਾਲ 'ਤੇ ਇਨ੍ਹਾਂ ਚੀਜ਼ਾਂ ਨੂੰ ਵੇਚਣ ਦੀ ਹਦਾਇਤ ਕੀਤੀ ਹੈ। ਪਰ ਅਸੀਂ ਕਿਹਾ ਹੈ ਕਿ ਉਨ੍ਹਾਂ ਨੂੰ ਪ੍ਰਚੂਨ ਕੀਮਤ 'ਤੇ ਵੇਚਿਆ ਜਾਣਾ ਚਾਹੀਦਾ ਹੈ ਅਤੇ ਵਿਕਰੇਤਾ ਨੂੰ ਕੋਈ ਮੁਨਾਫਾ ਕਮਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਇਹ ਵੀ ਦੇਖੋ : ਬਾਬਾ ਰਾਮ ਦੇਵ ਮੁੜ ਸਵਾਲਾਂ ਦੇ ਘੇਰੇ 'ਚ, ਇਹਨਾਂ ਸੂਬਿਆਂ ਨੇ 'ਕੋਰੋਨਿਲ' 'ਤੇ ਲਾਈ ਪਾਬੰਦੀ

ਅਧਿਕਾਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਲਾਗ ਫੈਲਣ ਦੇ ਡਰ ਕਾਰਨ ਹੁਣ ਗੱਡੀਆਂ ਵਿਚ ਬੈੱਡਰੋਲ ਨਹੀਂ ਦਿੱਤੇ ਜਾ ਰਹੇ ਹਨ। ਇਹ ਉਨ੍ਹਾਂ ਸਟਾਲਾਂ 'ਤੇ ਉਪਲਬਧ ਹੋਣਗੇ। ਉਨ੍ਹਾਂ ਨੂੰ 'ਸਿਰਹਾਣਾ, ਸਿਰਹਾਣੇ ਦੇ ਗਲਾਫ਼, ਰਜਾਈ, ਤੌਲੀਏ ਆਦਿ ਕਿੱਟ ਦੇ ਰੂਪ ਵਿਚ ਵੇਚੇ ਜਾਣਗੇ ਜਾਂ ਵੱਖਰੇ ਤੌਰ 'ਤੇ ਵੀ ਲਏ ਜਾ ਸਕਣਗੇ। ਪਿਛਲੇ ਹਫ਼ਤੇ ਜਾਰੀ ਕੀਤੇ ਗਏ ਆਦੇਸ਼ ਵਿਚ ਕਿਹਾ ਗਿਆ ਹੈ ਕਿ ਸਫ਼ਾਈ ਬਣਾਈ ਰੱਖਣ ਅਤੇ ਯਾਤਰੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਇਹ ਵੀ ਦੇਖੋ : 'ਸ਼ਿਸ਼ੂ ਲੋਨ' ਲੈਣ ਵਾਲਿਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ, ਵਿਆਜ 'ਚ ਮਿਲੇਗੀ ਛੋਟ


Harinder Kaur

Content Editor

Related News