ਕੋਰੋਨਾ ਨੇ ਵਧਾਈਆਂ ਏਅਰਲਾਈਨ ਕੈਥੇ ਪੈਸੀਫਿਕ ਦੀਆਂ ਮੁਸ਼ਕਲਾਂ, 8,500 ਨੌਕਰੀਆਂ ਦੀ ਕਰੇਗੀ ਕਟੌਤੀ

Thursday, Oct 22, 2020 - 05:17 PM (IST)

ਕੋਰੋਨਾ ਨੇ ਵਧਾਈਆਂ ਏਅਰਲਾਈਨ ਕੈਥੇ ਪੈਸੀਫਿਕ ਦੀਆਂ ਮੁਸ਼ਕਲਾਂ, 8,500 ਨੌਕਰੀਆਂ ਦੀ ਕਰੇਗੀ ਕਟੌਤੀ

ਹਾਂਗਕਾਂਗ (ਭਾਸ਼ਾ) : ਹਾਂਗਕਾਂਗ ਦੀ ਏਅਰਲਾਈਨ ਕੈਥੇ ਪੈਸੀਫਿਕ ਨੇ 8,500 ਨੌਕਰੀਆਂ 'ਚ ਕਟੌਤੀ ਕਰਨ ਅਤੇ ਇਕ ਖੇਤਰੀ ਏਅਰਲਾਈਨ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਣ ਜਹਾਜ਼ ਯਾਤਰਾ 'ਚ ਭਾਰੀ ਗਿਰਾਵਟ ਆਈ ਹੈ, ਜਿਸ ਕਾਰਣ ਕੈਥੇ ਪੈਸੀਫਿਕ ਦੀਆਂ ਮੁਸ਼ਕਲਾਂ ਵਧ ਗਈਆਂ ਅਤੇ ਉਸ ਨੂੰ ਇਹ ਕਦਮ ਚੁੱਕਣਾ ਪਿਆ।

ਕੈਥੇ ਪੈਸੀਫਿਕ ਨੇ ਕਿਹਾ ਕਿ ਹਾਂਗਕਾਂਗ 'ਚ 5,300 ਕਰਮਚਾਰੀਆਂ ਦੀ ਛਾਂਟੀ ਕੀਤੀ ਜਾਏਗੀ। ਹੋਰ ਸਥਾਨਾਂ 'ਤੇ 600 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਏਗਾ। ਉਥੇ ਹੀ 2,600 ਖਾਲੀ ਅਹੁਦਿਆਂ ਨੂੰ ਖਤਮ ਕੀਤਾ ਜਾਏਗਾ। ਕੰਪਨੀ ਆਪਣੇ ਕੁਲ ਵਰਕ ਫੋਰਸ 'ਚ 24 ਫੀਸਦੀ ਦੀ ਕਟੌਤੀ ਕਰੇਗੀ। ਕੈਥੇ ਪੈਸੀਫਿਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਗਸਤਸ ਤਾਂਗ ਨੇ ਕਿਹਾ ਕਿ ਮਹਾਮਾਰੀ ਦਾ ਪ੍ਰਕੋਪ ਜਹਾਜ਼ਰਾਨੀ ਖੇਤਰ 'ਤੇ ਜਾਰੀ ਹੈ। ਅਸਲੀਅਤ ਇਹ ਹੈ ਕਿ ਬਾਜ਼ਾਰ 'ਚ ਟਿਕੇ ਰਹਿਣ ਲਈ ਸਾਨੂੰ ਸਮੂਹ ਦਾ ਬੁਨਿਆਦੀ ਪੁਨਰਗਠਨ ਕਰਨ ਦੀ ਲੋੜ ਹੈ।

ਤਾਂਗ ਨੇ ਕਿਹਾ ਕਿ ਕੰਪਨੀ ਇਹ ਕਦਮ ਜ਼ਿਆਦਾ ਤੋਂ ਜ਼ਿਆਦਾ ਨੌਕਰੀਆਂ ਨੂੰ ਬਚਾਉਣ ਅਤੇ ਹਾਂਗਕਾਂਗ ਜਹਾਜ਼ਰਾਨੀ ਕੇਂਦਰ ਅਤੇ ਗਾਹਕਾਂ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਚੁੱਕ ਰਹੀ ਹੈ। ਕੰਪਨੀ ਨੇ ਆਪਣੀ ਖੇਤਰੀ ਏਅਰਲਾਈਨ ਇਕਾਈ ਕੈਥੇ ਡ੍ਰੈਗਨ ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ ਹੈ।


author

cherry

Content Editor

Related News