ਕੋਰੋਨਾ ਵਾਇਰਸ : ਐਡੀਡਾਸ ਦੀ ਵਿਕਰੀ ’ਚ ਭਾਰੀ ਗਿਰਾਵਟ
Friday, Feb 21, 2020 - 02:13 AM (IST)

ਨਵੀਂ ਦਿੱਲੀ (ਇੰਟ.)-ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੁਣ ਤੱਕ ਚੀਨ ’ਚ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਥੇ ਹੀ ਇਸ ਦੀ ਵਜ੍ਹਾ ਨਾਲ ਕਾਰੋਬਾਰ ਨੂੰ ਵੀ ਕਾਫ਼ੀ ਨੁਕਸਾਨ ਹੋ ਰਿਹਾ ਹੈ। ਜਰਮਨ ਸਪੋਟਰਸ ਵੀਅਰ ਕੰਪਨੀ ਐਡੀਡਾਸ ਦੀ ਵਿਕਰੀ ’ਚ ਵੀ ਭਾਰੀ ਗਿਰਾਵਟ ਵੇਖੀ ਗਈ ਹੈ। ਕੰਪਨੀ ਨੇ ਕਿਹਾ ਹੈ ਕਿ 25 ਜਨਵਰੀ ਨੂੰ ਚੀਨੀ ਨਵੇਂ ਸਾਲ ਤੋਂ ਬਾਅਦ ਗ੍ਰੇਟਰ ਚੀਨ ’ਚ ਸਾਡੀ ਵਪਾਰਕ ਗਤੀਵਿਧੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਲਗਭਗ 85 ਫ਼ੀਸਦੀ ਘੱਟ ਰਹੀ ਹੈ। ਐਡੀਡਾਸ ਨੇ ਕਿਹਾ ਕਿ ਉਹ ਇਹ ਅੰਦਾਜ਼ਾ ਨਹੀਂ ਲਾ ਸਕਦੀ ਹੈ ਕਿ ਵਾਇਰਸ ਦਾ ਅਸਰ ਉਸ ਦੇ ਸਾਲਾਨਾ ਨਤੀਜਿਆਂ ’ਤੇ ਕਿੰਨਾ ਵੱਡਾ ਹੋਵੇਗਾ। ਕੰਪਨੀ 11 ਮਾਰਚ ਨੂੰ ਆਪਣੇ 2019 ਦੇ ਆਮਦਨ ਦੇ ਅੰਕੜੇ ਜਾਰੀ ਕਰੇਗੀ। ਐਡੀਡਾਸ ਨੇ ਚੀਨ ’ਚ ਆਪਣੀ ਮਾਲਕੀ ਵਾਲੇ 500 ਸਟੋਰ ਅਤੇ 11,500 ਫ੍ਰੈਂਚਾਇਜ਼ੀ ਬੰਦ ਕਰ ਦਿੱਤੇ ਹਨ।