ਕੋਰੋਨਾ ਕਾਰਨ ਮੁਰਝਾਏ ਫ਼ੁੱਲ, ਤਿਉਹਾਰੀ ਸੀਜ਼ਨ 'ਚ ਵੀ ਕਾਰੋਬਾਰੀਆਂ ਨੂੰ ਨਹੀਂ ਮਿਲ ਰਹੇ ਖ਼ਰੀਦਦਾਰ

Monday, Nov 02, 2020 - 06:13 PM (IST)

ਕੋਰੋਨਾ ਕਾਰਨ ਮੁਰਝਾਏ ਫ਼ੁੱਲ, ਤਿਉਹਾਰੀ ਸੀਜ਼ਨ 'ਚ ਵੀ ਕਾਰੋਬਾਰੀਆਂ ਨੂੰ ਨਹੀਂ ਮਿਲ ਰਹੇ ਖ਼ਰੀਦਦਾਰ

ਨਵੀਂ ਦਿੱਲੀ — ਕੋਰੋਨਾ ਆਫ਼ਤ ਦਰਮਿਆਨ ਫੁੱਲਾਂ ਦਾ ਕਾਰੋਬਾਰ ਕਾਫੀ ਪ੍ਰਭਾਵਤ ਹੋਇਆ ਹੈ। ਮਹਾਮਾਰੀ ਦੇ 8 ਮਹੀਨਿਆਂ ਬਾਅਦ ਵੀ ਮਾਰਕੀਟ ਵਿਚ ਖਰੀਦਦਾਰ ਨਹੀਂ ਹਨ। ਦਿੱਲੀ ਦੀ ਗਾਜ਼ੀਪੁਰ ਮੰਡੀ ਫੁੱਲਾਂ ਦੇ ਨਾਲ-ਨਾਲ ਸਬਜ਼ੀਆਂ ਦੇ ਕਾਰੋਬਾਰ ਲਈ ਬਹੁਤ ਮਸ਼ਹੂਰ ਹੈ। ਤਿਉਹਾਰਾਂ ਦੇ ਮੌਸਮ ਵਿਚ ਉਥੇ ਵੀ ਬਾਜ਼ਾਰ ਠੰਡਾ ਹੈ। ਇਕ ਪਾਸੇ ਦੀਵਾਲੀ ਅਤੇ ਦੂਜੇ ਪਾਸੇ ਵਿਆਹ ਦਾ ਸੀਜ਼ਨ ਪਰ ਇਸ ਤੋਂ ਬਾਅਦ ਵੀ ਬਾਜ਼ਾਰ ਵਿਚ ਕੋਈ ਖਰੀਦਦਾਰ ਨਜ਼ਰ ਨਹੀਂ ਆਉਂਦੇ।

ਤਿਉਹਾਰਾਂ ਦੇ ਮੌਸਮ ਦੌਰਾਨ ਫੁੱਲਾਂ ਦੀ ਮਾਰਕੀਟ ਠੰਢੀ

ਸਵੇਰੇ 4-5 ਵਜੇ ਫੁੱਲਾਂ ਦੀ ਮਾਰਕੀਟ 'ਚ ਕਾਰੋਬਾਰ ਸ਼ੁਰੂ ਹੋ ਜਾਂਦਾ ਹੈ। ਤਿਉਹਾਰਾਂ ਦੇ ਮੌਸਮ ਵਿਚ ਆਮ ਦਿਨਾਂ ਦੇ ਮੁਕਾਬਲੇ ਇੱਥੇ ਫੁੱਲਾਂ ਦੀ ਮੰਗ ਕਈ ਗੁਣਾ ਵੱਧ ਜਾਂਦੀ ਹੈ ਅਤੇ ਫਿਰ ਵਿਆਹ-ਸ਼ਾਦੀ ਲਈ ਇਥੇ ਵਿਦੇਸ਼ੀ ਫੁੱਲਾਂ ਦੀ ਵਰਮਾਲਾ ਵੀ ਤਿਆਰ ਕੀਤੀ ਜਾਂਦੀ ਹੈ। ਕੋਰੋਨਾ ਵਾਇਰਸ ਕਾਰਨ ਫੁੱਲ ਬਾਜ਼ਾਰ ਪ੍ਰਭਾਵਿਤ ਹੋਇਆ ਹੈ।

ਇਹ ਵੀ ਪੜ੍ਹੋ: ਪਾਣੀ ਨਾਲੋਂ ਸਸਤਾ ਹੋਇਆ ਕੱਚਾ ਤੇਲ, ਦੀਵਾਲੀ ਤੋਂ ਪਹਿਲਾਂ ਭਾਰਤੀ ਕੰਪਨੀਆਂ ਨੂੰ ਹੋ ਸਕਦੈ ਵੱਡਾ ਫਾਇਦਾ

ਕਈ ਥਾਵਾਂ 'ਤੇ ਨਿਯਮਿਤ ਹੁੰਦੀ ਹੈ ਫੁੱਲਾਂ ਦੀ ਸਪਲਾਈ 

ਦੀਵਾਲੀ ਦੇ ਮੌਕੇ 'ਤੇ ਸਜਾਵਟ ਲਈ ਸਰਕਾਰੀ ਦਫਤਰਾਂ ਨੂੰ ਫੁੱਲ ਸਪਲਾਈ ਹੁੰਦੇ ਆ ਰਹੇ ਹਨ। ਪ੍ਰਧਾਨ ਮੰਤਰੀ ਦਫ਼ਤਰ, ਐਲਜੀ ਹਾਊਸ, ਦਿੱਲੀ, ਸਿਹਤ ਮੰਤਰਾਲੇ ਅਤੇ ਵਿਗਿਆਨ ਭਵਨ ਲਈ ਫੁੱਲ ਸਪਲਾਈ ਹੁੰਦੀ ਰਹੀ ਹੈ। ਪਰ ਇਸ ਸਾਲ ਕੋਵਿਡ -19 ਕਾਰਨ ਫੁੱਲਾਂ ਦੀ ਵਿਕਰੀ ਪ੍ਰਭਾਵਤ ਹੋਈ ਹੈ।

ਸਪਲਾਈ ਦੀ ਘਾਟ ਕਾਰਨ ਫੁੱਲਾਂ ਦੀ ਕੀਮਤ 10 ਗੁਣਾ ਵਧੀ

ਵਿਦੇਸ਼ੀ ਫੁੱਲਾਂ ਦੀ ਅਣਹੋਂਦ ਕਾਰਨ ਕੀਮਤਾਂ ਵਧਣਗੀਆਂ। ਘਰੇਲੂ ਫੁੱਲਾਂ ਦੀ ਮੰਗ ਵਧੇਰੇ ਹੈ ਪਰ ਕਿਸਾਨ ਹੁਣ ਸਬਜ਼ੀਆਂ ਦੀਆਂ ਫਸਲਾਂ ਵੱਲ ਵਧੇਰੇ ਧਿਆਨ ਦੇ ਰਹੇ ਹਨ। ਸਥਾਨਕ ਸਰੋਤਾਂ ਤੋਂ ਹਰ ਕਿਸਮ ਦਾ ਫੁੱਲ ਆ ਰਿਹਾ ਹੈ ਕੋਲਕਾਤਾ ਤੋਂ ਆਉਣ ਵਾਲੇ ਫੁੱਲ ਅਜੇ ਤੱਕ ਬਾਜ਼ਾਰਾਂ ਵਿਚ ਨਹੀਂ ਪਹੁੰਚੇ ਹਨ। ਇਸ ਦੇ ਨਾਲ ਹੀ ਹੈਦਰਾਬਾਦ ਵਿਚ ਆਏ ਹੜ੍ਹਾਂ ਕਾਰਨ ਫੁੱਲਾਂ ਦੀ ਸਪਲਾਈ ਵੀ ਪ੍ਰਭਾਵਤ ਹੋਈ ਹੈ। ਇਸ ਘਾਟ ਕਾਰਨ ਫੁੱਲਾਂ ਦੀਆਂ ਕੀਮਤਾਂ 10 ਗੁਣਾ ਵਧੀਆ ਹਨ।

ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਦੇ ਬਿਮਾਰ ਹੋਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ, RIL ਦੇ ਸ਼ੇਅਰ ਡਿੱਗੇ

ਚੀਨ ਤੋਂ ਨਕਲੀ ਫੁੱਲਾਂ ਦੀ ਦਰਾਮਦ 'ਤੇ ਰੋਕ ਦੀ ਕੀਤ ਮੰਗ 

ਚੀਨ ਤੋਂ ਨਕਲੀ ਫੁੱਲਾਂ ਦੀ ਦਰਾਮਦ ਸਥਾਨਕ ਵਿਕਰੇਤਾਵਾਂ ਦੀ ਵਿਕਰੀ ਨੂੰ ਪ੍ਰਭਾਵਤ ਕਰ ਰਹੀ ਹੈ। ਮਹੱਤਵਪੂਰਨ ਹੈ ਕਿ ਕਿਸਾਨਾਂ ਅਤੇ ਸਥਾਨਕ ਕਾਰੋਬਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੀਨ ਤੋਂ ਨਕਲੀ ਫੁੱਲਾਂ ਦੇ ਆਯਾਤ 'ਤੇ ਪਾਬੰਦੀ ਲਗਾਈ ਜਾਵੇ। ਇਸ ਸਾਲ ਵਿਆਹਾਂ ਦੀ ਗਿਣਤੀ ਵੀ ਘੱਟ ਗਈ ਹੈ ਅਤੇ ਫੁੱਲਾਂ ਦੀ ਘਾਟ ਵੀ ਹੈ।

ਇਹ ਵੀ ਪੜ੍ਹੋ: ਇਸ ਦੀਵਾਲੀ ਰਾਜਸਥਾਨ 'ਚ ਨਹੀਂ ਚੱਲਣਗੇ ਪਟਾਕੇ, ਗਹਿਲੋਤ ਸਰਕਾਰ ਨੇ ਇਸ ਕਾਰਨ ਲਗਾਈਆਂ ਸਖ਼ਤ ਪਾਬੰਦੀਆਂ


author

Harinder Kaur

Content Editor

Related News