ਕੋਰੋਨਾ ਦੀ ਰੋਕਥਾਮ ਲਈ ਗੂਗਲ ਦੇ CEO ਕਰਨਗੇ ਕਰੋੜਾਂ ਰੁਪਏ ਦੀ ਮਦਦ

03/29/2020 2:05:20 AM

ਕੈਲੀਫੋਰਨੀਆ-ਗੂਗਲ ਅਤੇ ਅਲਫਾਬੈੱਟ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਛੋਟੇ ਅਤੇ ਮੱਧ, ਸਿਹਤ ਸੰਗਠਨਾਂ ਅਤੇ ਸਰਕਾਰਾਂ ਅਤੇ ਸਿਹਤ ਕਰਮਚਾਰੀਆਂ ਲਈ ਕਰੀਬ 6,000 ਕਰੋੜ ਤੋਂ ਜ਼ਿਆਦਾ ਦਾ ਐਲਾਨ ਕੀਤਾ ਹੈ। ਪਿਚਾਈ ਦੇ ਆਧਿਕਾਰਿਤ ਬਲਾਗ ਮੁਤਾਬਕ ਵਿਸ਼ਵ ਸਿਹਤ ਸੰਗਠਨ ਅਤੇ ਵਿਸ਼ਵ ਦੀਆਂ 100 ਤੋਂ ਜ਼ਿਆਦਾ ਸਰਕਾਰੀ ਏਜੰਸੀਆਂ ਲਈ ਕਰੀਬ 1800 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ ਤਾਂ ਕਿ ਉਹ ਸਿਹਤ ਸਮੂਹਾਂ ਦੀ ਮਦਦ ਲਈ ਕੋਵਿਡ-19 ਦਾ ਕਹਿਰ ਰੋਕਨ ਦੇ ਬਾਰੇ 'ਚ ਅਹਿਮ ਜਾਣਕਾਰੀਆਂ ਅਤੇ ਹੋਰ ਸਾਧਨ ਉਪਲੱਬਧ ਕਰਵਾ ਸਕੇ।

ਇਸ ਤੋਂ ਇਲਾਵਾ 150 ਕਰੋੜ ਰੁਪਏ ਕਮਿਊਨਿਟੀ ਵਿੱਤੀ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਗਠਨਾਂ, 2500 ਕਰੋੜ ਰੁਪਏ ਛੋਟੇ ਅਤੇ ਮੱਧ ਉਦਮੀਆਂ ਨੂੰ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਜਦਕਿ 1500 ਕਰੋੜ ਰੁਪਏ ਦਾ ਨਿਵੇਸ਼ ਫੰਡ ਦਾ ਮਕਸੱਦ ਦੁਨੀਆਭਰ ਦੇ ਗੈਰ ਸਰਕਾਰੀ ਸੰਗਠਨਾਂ ਅਤੇ ਵਿੱਤੀ ਸੰਸਥਾਵਾਂ ਦੀ ਮਦਦ ਕਰਨਾ ਹੈ।ਇਸ ਸਮੇਂ ਦੁਨੀਆ ਦੇ ਕੁਝ ਦਾਨਵੀਰਾਂ ਨੇ ਕੋਰੋਨਾਵਾਇਰਸ ਵਿਰੁੱਧ ਜੰਗ 'ਚ ਆਪਣਾ ਖਜਾਨਾ ਖੋਲ ਦਿੱਤਾ ਹੈ। ਬਿਲ ਗੇਟਸ ਨੇ ਵੀ 35.8 ਮਿਲੀਅਨ ਡਾਲਰ ਦਾਨ ਦਾ ਐਲਾਨ ਕੀਤਾ ਹੈ।

ਦੁਨੀਆ ਦੇ ਅਮੀਰ ਲੋਕਾਂ 'ਚੋਂ ਇਕ ਵਾਰਿਨ ਵਫੇਟ ਨੇ 34 ਮਿਲੀਅਨ ਡਾਲਰ, ਹਾਂਗਕਾਂਗ ਦੇ ਵੱਡੇ ਬਿਜ਼ਨੈੱਸ ਸੈਗਮੈਂਟ ਦੇ ਰੂਪ 'ਚ ਚਰਚਿਤ ਸ਼ਿੰਗ ਨੇ 10.7 ਬਿਲੀਅਨ ਡਾਲਰ, ਭਾਰਤ 'ਚ ਟਾਟਾ ਸਮੂਹ ਨਾਲ ਜੁੜੇ ਟਾਟਾ ਟਰੱਸਟ ਨੇ 500 ਕਰੋੜ ਰੁਪਏ ਦਾਨ ਦੇਣ ਦਾ ਐਲਾਨ ਕੀਤਾ ਹੈ। ਬਾਅਦ 'ਚ ਟਰੱਸਟ ਨਾਲ ਜੁੜੇ ਟਾਟਾ ਸੰਸ ਵੱਲੋਂ ਇਕ ਹਜ਼ਾਰ ਕਰੋੜ ਰੁਪਏ ਹੋਰ ਦੇਣ ਦਾ ਐਲਾਨ ਕੀਤਾ ਗਿਆ। ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਪੀ.ਐੱਮ. ਕੇਅਰਸ ਫੰਡ ਲਈ 25 ਕਰੋੜ ਰੁਪਏ ਦਾ ਦਾਨ ਕੀਤਾ ਹੈ। ਇਸ ਦੇ ਨਾਲ ਹੀ ਭਾਰਤ 'ਚ ਕ੍ਰਿਕਟ ਦੀ ਪ੍ਰਮੁੱਖ ਸੰਸਥਾ ਬੀ.ਸੀ.ਸੀ.ਆਈ. ਨੇ ਵੀ 51 ਕਰੋੜ ਰੁਪਏ ਦਾਨ ਦੇਣ ਦਾ ਐਲਾਨ ਕੀਤਾ ਹੈ।


Karan Kumar

Content Editor

Related News