ਸ਼ੇਅਰ ਬਾਜ਼ਾਰ 'ਚ ਕੋਰੋਨਾ ਦਾ ਕਹਿਰ: ਸੈਂਸੈਕਸ 800 ਅੰਕ ਡਿੱਗਾ ਅਤੇ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁੱਬੇ

01/06/2022 10:21:00 AM

ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ ਨੇ ਸਾਲ ਦੇ ਪਹਿਲੇ ਹਫ਼ਤੇ ਦੀ ਸ਼ੁਰੂਆਤ ਵਾਧੇ ਨਾਲ ਕੀਤੀ ਅਤੇ ਲਗਾਤਾਰ ਤਿੰਨ ਦਿਨ ਦੇ ਵਾਧੇ ਤੋਂ ਬਾਅਦ ਅੱਜ ਹਫਤੇ ਦੇ ਚੌਥੇ ਦਿਨ ਇਸ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਕਮਜ਼ੋਰ ਗਲੋਬਲ ਸੰਕੇਤਾਂ ਅਤੇ ਕੋਰੋਨਾ ਸੰਕਰਮਣ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਕਾਰਨ, ਵੀਰਵਾਰ ਨੂੰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ ਅਤੇ ਇਸ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 500 ਤੋਂ ਜ਼ਿਆਦਾ ਅੰਕ ਡਿੱਗ ਕੇ 60 ਹਜ਼ਾਰ ਦੇ ਹੇਠਾਂ ਆ ਗਿਆ। ਸ਼ੁਰੂਆਤ ਕਾਰੋਬਾਰ 'ਚ ਸੈਂਸੈਕਸ 585 ਅੰਕ ਫਿਸਲ ਕੇ 59,638 ਦੇ ਪੱਧਰ 'ਤੇ ਆ ਗਿਆ। ਮੌਜੂਦਾ ਸਮੇਂ 'ਚ ਸੈਂਸੈਕਸ ਸਿਰਫ ਅੱਧੇ ਘੰਟੇ ਦੇ ਕਾਰੋਬਾਰ ਦੌਰਾਨ 820 ਅੰਕ ਜਾਂ 1.36 ਫੀਸਦੀ ਟੁੱਟ ਕੇ 59,402 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 261 ਸਟਾਕ ਉਪਰਲੇ ਸਰਕਟ ਵਿੱਚ ਹਨ ਅਤੇ 172 ਹੇਠਲੇ ਸਰਕਟ ਵਿੱਚ ਹਨ। ਸਰਕਟ ਦਾ ਮਤਲਬ ਹੈ ਕਿ ਇੱਕ ਦਿਨ ਵਿੱਚ ਇੱਕ ਸਟਾਕ ਵਿੱਚ ਕੋਈ ਹੋਰ ਲਾਭ ਜਾਂ ਗਿਰਾਵਟ ਨਹੀਂ ਹੋ ਸਕਦੀ। ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ 269.60 ਲੱਖ ਕਰੋੜ ਰੁਪਏ ਹੈ। ਕੱਲ੍ਹ ਇਹ 272.35 ਲੱਖ ਕਰੋੜ ਰੁਪਏ ਸੀ। ਯਾਨੀ ਅੱਜ 2.7 ਲੱਖ ਕਰੋੜ ਦੀ ਗਿਰਾਵਟ ਆਈ ਹੈ।

ਟਾਪ ਗੇਨਰਜ਼

ਏਅਰਟੈੱਲ, ਸਨ ਫਾਰਮਾ, ਟਾਟਾ ਸਟੀਲ, ਡਾ. ਰੈੱਡੀ

ਨਿਫਟੀ ਦਾ ਹਾਲ

ਸੈਂਸੈਕਸ ਦੀ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦੇ ਸੂਚਕਾਂਕ ਨਿਫਟੀ 'ਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਨਿਫਟੀ 171 ਅੰਕਾਂ ਦੀ ਗਿਰਾਵਟ ਨਾਲ 17,800 ਦੇ ਹੇਠਾਂ ਆ ਗਿਆ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਲਗਾਤਾਰ ਤੀਜੇ ਕਾਰੋਬਾਰੀ ਦਿਨ ਵਾਧੇ ਦੇ ਨਾਲ ਬੰਦ ਹੋਇਆ। ਸੈਂਸੈਕਸ 367 ਅੰਕ ਜਾਂ 0.61 ਫੀਸਦੀ ਦੇ ਵਾਧੇ ਨਾਲ 60,233 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਵੇਸ਼ਕਾਂ ਨੂੰ ਅੱਜ 60 ਸਕਿੰਟਾਂ 'ਚ 2.7 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸਦੇ 50 ਸ਼ੇਅਰਾਂ ਵਿੱਚੋਂ, 43 ਗਿਰਾਵਟ ਵਿੱਚ ਅਤੇ 7 ਲਾਭ ਵਿੱਚ ਕਾਰੋਬਾਰ ਕਰ ਰਹੇ ਹਨ। ਨਿਫਟੀ ਮਿਡਕੈਪ, ਬੈਂਕਿੰਗ, ਵਿੱਤੀ ਅਤੇ ਨੈਕਸਟ 50 ਸੂਚਕਾਂਕ ਗਿਰਾਵਟ 'ਚ ਹਨ।

ਟਾਪ ਗੇਨਰਜ਼

ਹਿੰਡਾਲਕੋ, ਏਅਰਟੈੱਲ, ਯੂਪੀਐਲ ਅਤੇ ਸਨ ਫਾਰਮਾ

ਟਾਪ ਲੂਜ਼ਰਜ਼

HDFC, HCL ਟੈਕ, HDFC ਬੈਂਕ, ਟੈਕ ਮਹਿੰਦਰਾ ਆਈਸ਼ਰ ਮੋਟਰਸ ਹਨ।


Harinder Kaur

Content Editor

Related News