ਕੋਰੋਨਾ : ਫੇਸਬੁੱਕ ਤੇ ਗੂਗਲ ਨੂੰ ਹੋ ਸਕਦੈ 44 ਬਿਲੀਅਨ ਡਾਲਰ ਦਾ ਨੁਕਸਾਨ

Thursday, Mar 26, 2020 - 09:11 PM (IST)

ਕੋਰੋਨਾ : ਫੇਸਬੁੱਕ ਤੇ ਗੂਗਲ ਨੂੰ ਹੋ ਸਕਦੈ 44 ਬਿਲੀਅਨ ਡਾਲਰ ਦਾ ਨੁਕਸਾਨ

ਗੈਜੇਟ ਡੈਸਕ-ਚੀਨ ਦੇ ਇਕ ਸ਼ਹਿਤ ਤੋਂ ਸ਼ੁਰੂ ਹੋਇਆ ਕੋਰੋਨਾਵਾਇ੍ਰਸ ਅੱਜ ਦੁਨੀਆ ਦੇ ਕਰੀਬ 200 ਦੇਸ਼ਾਂ 'ਚ ਪਹੁੰਚ ਚੁੱਕਿਆ ਹੈ। ਇਸ ਵਾਇਰਸ ਕਾਰਣ ਪੂਰੀ ਦੁਨੀਆ ਨੂੰ ਜਾਨ ਦੇ ਨਾਲ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ। ਕੋਰੋਨਾਵਾਇਰਸ ਦਾ ਅਸਰ ਤਕਨਾਲੋਜੀ ਜਗਤ ਦੀਆਂ ਦੋ ਵੱਡੀਆਂ ਕੰਪਨੀਆਂ ਫੇਸਬੁੱਕ ਅਤੇ ਗੂਗਲ 'ਤੇ ਵੀ ਬਹੁਤ ਪੈਣ ਵਾਲਾ ਹੈ। ਇਕ ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਅਤੇ ਗੂਗਲ ਨੂੰ ਕੋਰੋਨਾਵਾਇਰਸ ਕਾਰਣ ਸਾਲ 2020 'ਚ 44 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਦੂਜੇ ਸ਼ਬਦਾਂ 'ਚ ਕਹੀਏ ਤਾਂ ਸਾਲ 2020 'ਚ ਕੋਰੋਨਾਵਾਇਰਸ ਦੇ ਕਾਰਣ ਇਨ੍ਹਾਂ ਦੋਵਾਂ ਕੰਪਨੀਆਂ ਨੂੰ ਵਿਗਿਆਪਨ 'ਚ ਹੋਣ ਵਾਲੀ ਕਮੀ ਕਾਰਣ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ।

PunjabKesari

ਗਲੋਬਲ ਇੰਵੈਸਟਮੈਂਟ ਬੈਂਕ ਅਤੇ ਵਿੱਤੀ ਸੇਵਾ ਕੰਪਨੀ ਕਾਵੇਨ ਐਂਡ ਕੰਪਨੀ ਦੀ ਰਿਪੋਰਟ ਮੁਤਾਬਕ ਸਾਲ 2020 'ਚ ਗੂਗਲ ਦਾ ਕੁੱਲ ਸ਼ੁੱਧ ਮਾਲੀਆ 127.5 ਬਿਲੀਅਨ ਡਾਲਰ ਰਹਿਣ ਦੀ ਉਮੀਦ ਸੀ ਪਰ ਕੋਰੋਨਾਵਾਇਰਸ ਕਾਰਣ ਇਸ 'ਚ 28.6 ਬਿਲੀਅਨ ਦੀ ਕਮੀ ਆਉਣ ਦੀ ਸੰਭਾਵਨਾ ਹੈ। ਕਾਵੇਨ ਦੀ ਰਿਪੋਰਟ ਮੁਤਾਬਕ ਇਸ ਸਾਲ ਟਵਿੱਟਰ ਦੀ ਕਮਾਈ 'ਚ 18 ਫੀਸਦੀ ਦੀ ਕਮੀ ਦੇਖਣ ਨੂੰ ਮਿਲ ਸਕਦੀ ਹੈ।

PunjabKesari

ਉੱਥੇ ਫੇਸਬੁੱਕ ਨੂੰ ਲੈ ਕੇ ਕੰਪਨੀ ਨੇ ਕਿਹਾ ਕਿ ਫੇਸਬੁੱਕ ਨੂੰ ਇਸ ਸਾਲ ਵਿਗਿਆਪਨ ਨਾਲ 67.8 ਬਿਲੀਅਨ ਡਾਲਰ ਦੇ ਮੁਨਾਫੇ ਦਾ ਅਨੁਮਾਨ ਸੀ ਪਰ ਕੋਰੋਨਾ ਕਾਰਣ ਇਸ 'ਚ 15.7 ਬਿਲੀਅਨ ਡਾਲਰ ਦੀ ਕਮੀ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਇਹ ਵੀ ਦਾਅਵਾ ਹੈ ਕਿ ਸਾਲ 2021 'ਚ ਫੇਸਬੁੱਕ ਦੇ ਵਿਗਿਆਪਨ ਬਿਜ਼ਨੈੱਸ 'ਚ 23 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਜੋ ਕਿ ਕਰੀਬ 83 ਬਿਲੀਅਨ ਡਾਲਰ ਦੇ ਕਰੀਬ ਹੋਵੇਗਾ।


author

Karan Kumar

Content Editor

Related News