ਕੋਰੋਨਾ ਆਫ਼ਤ ਕਾਰਣ ਨੌਕਰੀਆਂ ਘਟਣ ਦਾ ਖਦਸ਼ਾ, ਇਸ ਸੈਕਟਰ 'ਚ ਹੋ ਸਕਦੀ ਹੈ ਸਭ ਤੋਂ ਵੱਧ ਕਟੌਤੀ
Sunday, Jul 19, 2020 - 03:38 PM (IST)
ਨਵੀਂ ਦਿੱਲੀ(ਇੰਟ.) : ਕੋਰੋਨਾ ਆਫ਼ਤ ਨਾਲ ਰੋਜ਼ਗਾਰ 'ਤੇ ਸਭ ਤੋਂ ਵੱਧ ਮਾਰ ਪੈਣ ਜਾ ਰਹੀ ਹੈ। ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਤਾਲਾਬੰਦੀ 'ਚ ਰਾਹਤ ਦੇ ਬਾਵਜੂਦ ਵੀ ਕੰਪਨੀਆਂ ਨੂੰ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਕੰਮ ਕਰਨਾ ਪੈ ਰਿਹਾ ਹੈ। ਅਜਿਹੇ 'ਚ ਉਹ ਨਵੀਂ ਤਕਨੀਕ ਅਪਣਾਉਣ 'ਤੇ ਮਜ਼ਬੂਰ ਹੋਣਗੀਆਂ। ਇਸ ਨਾਲ ਭਾਰਤ 'ਚ ਘੱਟ ਤੋਂ ਘੱਟ 20 ਫ਼ੀਸਦੀ ਨੌਕਰੀਆਂ ਘੱਟ ਸਕਦੀਆਂ ਹਨ। ਇਸ 'ਚ ਸਭ ਤੋਂ ਵੱਧ ਮੁਸ਼ਕਲ ਮੈਨਿਊਫੈਕਚਰਿੰਗ ਅਤੇ ਆਟੋ ਇੰਡਸਟਰੀ ਲਈ ਹੋਵੇਗੀ। ਉਦਯੋਗ ਮੰਡਲ ਫਿੱਕੀ ਨੇ ਇਕ ਰਿਪੋਰਟ 'ਚ ਇਹ ਗੱਲ ਕਹੀ ਹੈ।
ਸੂਚਨਾ ਤਕਨਾਲੋਜੀ ਸੰਸਥਾ ਨੈਸਕਾਮ ਅਤੇ ਵਿੱਤੀ ਖੋਜ ਸੰਸਥਾ ਅਰਨੇਸਟ ਐਂਡ ਯੰਗ ਨਾਲ ਮਿਲ ਕੇ ਫਿੱਕੀ ਨੇ ਇਹ ਰਿਪੋਰਟ ਤਿਆਰ ਕੀਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਕੋਰੋਨਾ ਤੋਂ ਬਾਅਦ ਕੰਮ ਦੇ ਤਰੀਕੇ 'ਚ ਵੱਡੇ ਬਦਲਾਅ ਹੋਣ ਜਾ ਰਹੇ ਹਨ, ਜਿਸ ਦਾ ਅਸਰ ਰੋਜ਼ਗਾਰ 'ਤੇ ਪਵੇਗਾ। ਇਸ 'ਚ ਕਿਹਾ ਗਿਆ ਹੈ ਕਿ ਵਾਹਨ ਖ਼ੇਤਰ 'ਚ 10 ਤੋਂ 15 ਫ਼ੀਸਦੀ ਅਤੇ ਕੱਪੜਾ ਖ਼ੇਤਰ 'ਚ 15 ਤੋਂ 20 ਫ਼ੀਸਦੀ ਨੌਕਰੀਆਂ ਖ਼ਤਮ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : Huawei ਸਮੇਤ 4 ਚੀਨੀ ਕੰਪਨੀਆਂ ਕਰ ਰਹੀਆਂ ਭਾਰਤ ਦੀ ਜਾਸੂਸੀ! ਕੁੰਡਲੀ ਖੰਗਾਲਣ 'ਚ ਜੁਟੀ ਸਰਕਾਰ
ਸਿਰਫ਼ 5 ਤੋਂ 10 ਫ਼ੀਸਦੀ ਨੌਕਰੀਆਂ ਪੈਦਾ ਹੋਣਗੀਆਂ
ਰਿਪੋਰਟ ਮੁਤਾਬਕ ਸਿਰਫ 5 ਤੋਂ 10 ਫ਼ੀਸਦੀ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਰਿਪੋਰਟ ਮੁਤਾਬਕ ਸਾਲ 2022 ਤੱਕ ਵਾਹਨ ਖ਼ੇਤਰ 'ਚ 50 ਅਤੇ ਕੱਪੜਾ ਖ਼ੇਤਰ 'ਚ 40 ਫ਼ੀਸਦੀ ਨੌਕਰੀਆਂ 'ਚ ਤਕਨੀਕ ਅਤੇ ਕੁਸ਼ਲਤਾ (ਸਕਿੱਲ) ਦੇ ਆਧਾਰ 'ਤੇ ਬਦਲਾਅ ਹੋਵਾ। ਇਸ 'ਚ ਕਿਹਾ ਗਿਆ ਹੈ ਕਿ ਕੱਪੜਾ ਖ਼ੇਤਰ 'ਚ ਡਾਟਾ ਸਾਇੰਟਿਸਟ, ਵਾਤਾਵਰਣ ਮਾਹਰ ਅਤੇ ਆਈ. ਟੀ. ਪ੍ਰੋਸੈੱਸ ਇੰਜੀਨੀਅਰ ਦੇ ਰੂਪ 'ਚ ਨਵੇਂ ਰੋਜ਼ਗਾਰ ਦੇ ਤੌਰ 'ਤੇ ਉਭਰਨਗੇ। ਰਿਪੋਰਟ ਮੁਤਾਬਕ ਵਾਹਨ ਖ਼ੇਤਰ 'ਚ ਆਟੋਮੋਬਾਈਲ ਐਨਾਲਿਟਿਕਸ ਇੰਜੀਨੀਅਰ, ਸਾਈਬਰ ਸੁਰੱਖਿਆ ਮਾਹਰ ਅਤੇ ਥ੍ਰੀਡੀ ਪ੍ਰਿੰਟਿੰਗ ਟੈਕਨੀਸ਼ੀਅਨ ਮਾਹਰਾਂ ਦੀ ਮੰਗ ਵਧੇਗੀ।
ਇਹ ਵੀ ਪੜ੍ਹੋ : ਆਨਲਾਈਨ ਸ਼ਾਪਿੰਗ ਕਰਨ ਵਾਲੇ ਹੋ ਜਾਣ ਸਾਵਧਾਨ, ਸਰਕਾਰੀ ਏਜੰਸੀ ਨੇ ਦਿੱਤੀ ਚਿਤਵਾਨੀ
ਮੈਨਿਊਫੈਕਚਰਿੰਗ ਸੈਕਟਰ ਲਈ ਹੋਵੇਗੀ ਸਭ ਤੋਂ ਵੱਡੀ ਚੁਣੌਤੀ
ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਬਦਲਾਅ 'ਚ ਸਭ ਤੋਂ ਵੱਡੀ ਚੁਣੌਤੀ ਮੈਨਿਊਫੈਕਚਰਿੰਗ ਸੈਕਟਰ ਲਈ ਹੋਵੇਗੀ। ਇਸ 'ਚ ਪੁਰਾਣੇ ਪੱਧਰ 'ਤੇ ਉਤਪਾਦਨ ਨੂੰ ਲਿਆਉਣ ਲਈ ਕੰਪਨੀਆਂ ਨੂੰ ਸਿਹਤ ਦੀ ਜਾਂਚ ਲਈ ਜ਼ਰੂਰੀ ਮਸ਼ੀਨ ਅਤੇ ਉਸ ਲਈ ਮਾਹਰ ਰੱਖਣੇ ਹੋਣਗੇ, ਜਦੋਂ ਕਿ ਮੌਜੂਦਾ ਸਮੇਂ ਵਿਚ ਹੀ ਕੋਵਿਡ ਦੇ ਮੱਦੇਨਜ਼ਰ ਸਮਾਜਿਕ ਦੂਰੀ ਬਣਾਏ ਰੱਖਦੇ ਹੋਏ ਕੰਮ ਕਰਨਾ ਮੁਸ਼ਕਲ ਹੋ ਰਿਹਾ ਹੈ। ਇਸ 'ਚ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਗਿਆ ਹੈ ਕਿ ਇਸ ਖ਼ੇਤਰ 'ਚ ਕੰਪਨੀਆਂ ਨੂੰ ਭਾਰੀ ਛਾਂਟੀ ਕਰਨ ਅਤੇ ਨਵੀਂ ਤਕਨੀਕ ਅਪਣਾਉਣ 'ਤੇ ਮਜ਼ਬੂਰ ਹੋਣਾ ਪਵੇਗਾ। ਇਸ ਨਾਲ ਬੇਰੋਜ਼ਗਾਰੀ ਵਧਣ ਦਾ ਖ਼ਤਰਾ ਹੋਵੇਗਾ।
ਇਹ ਵੀ ਪੜ੍ਹੋ : ਇਨਕਮ ਟੈਕਸ ਰਿਟਰਨ ਨਾ ਭਰਨ ਵਾਲੇ IT ਡਿਪਾਰਟਮੈਂਟ ਦੀ ਰਡਾਰ 'ਤੇ, ਸ਼ੁਰੂ ਹੋਵੇਗਾ ਈ-ਅਭਿਆਨ