ਉਪਭੋਗਤਾਵਾਂ ਨੂੰ ਮਿਲੇਗੀ 24 ਘੰਟੇ ਬਿਜਲੀ, ਸ਼ਹਿਰਾਂ ’ਚ 15 ਅਤੇ ਪਿੰਡਾਂ ’ਚ 30 ਦਿਨਾਂ ’ਚ ਮਿਲੇਗਾ ਕੁਨੈਕਸ਼ਨ

12/22/2020 4:23:53 PM

ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਬਿਜਲੀ ਖੇਤਰ ਵਿਚ ਸੁਧਾਰ ਲਿਆਉਣ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ। ਸੋਮਵਾਰ ਨੂੰ ਕੇਂਦਰੀ ਊਰਜਾ ਮੰਤਰੀ  ਆਰ.ਕੇ. ਸਿੰਘ ਨੇ ਕਿਹਾ ਕਿ ਉਪਭੋਗਤਾਵਾਂ ਨੂੰ 24 ਘੰਟੇ ਬਿਜਲੀ ਉਪਲੱਬਧ ਕਰਵਾਉਣ ਅਤੇ ਤੈਅ ਸਮੇਂ ’ਤੇ ਸੇਵਾਵਾਂ ਦੇਣ ਦੀ ਵਿਵਸਥਾ ‘ਬਿਜਲੀ(ਉਪਭੋਗਤਾ ਅਧਿਕਾਰ) ਨਿਯਮ -2020’ ’ਚ ਯਕੀਨੀ ਕੀਤੀ ਗਈ ਹੈ।

ਹੁਣ ਅਰਜ਼ੀ ਦੇਣ ਦੇ ਬਾਅਦ ਮੈਟਰੋ ’ਚ 7, ਹੋਰ ਸ਼ਹਿਰਾਂ ਵਿਚ 15 ਅਤੇ ਪਿੰਡਾਂ ’ਚ 30 ਦਿਨਾਂ ਦੀ ਮਿਆਦ ’ਚ ਕਨੈਕਸ਼ਨ ਦੇਣਾ ਹੋਵੇਗਾ। ਉਪਭੋਗਤਾ ਦੀ ਸ਼ਿਕਾਇਤ ਦਾ ਹੱਲ ਨਾ ਕਰਨ ’ਤੇ ਬਿਜਲੀ ਕੰਪਨੀ ਖ਼ਿਲਾਫ ਜੁਰਮਾਨਾ ਲੱਗੇਗਾ। ਨਿਯਮਾਂ ’ਚ ਬਿਜਲੀ ਕੁਨੈਕਸ਼ਨ ਜਾਰੀ ਕਰਨ, ਬਿਜਲੀ ਬਿੱਲਾਂ ਦੇ ਭੁਗਤਾਨ ਦੀ ਸਹੂਲਤ ਅਤੇ ਬਿਜਲੀ ਸਪਲਾਈ ਲਈ ਉਪਭੋਗਤਾ ਦੇ ਅਧਿਕਾਰ ਤੈਅ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਨਵੇਂ ਨਿਯਮਾਂ ਨਾਲ ਦੇਸ਼ ’ਚ 30 ਕਰੋੜ ਮੌਜੂਦਾ ਅਤੇ ਸੰਭਾਵੀ ਬਿਜਲੀ ਉਪਭੋਗਤਾ ਨੂੰ ਲਾਭ ਮਿਲੇਗਾ। ਦੇਸ਼ ’ਚ ਸਰਕਾਰੀ ਅਤੇ ਨਿੱਜੀ ਬਿਜਲੀ ਵੰਡ ਕੰਪਨੀਆਂ ਦਾ ਏਕਾਅਧਿਕਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਪਭੋਗਤਾ ਨੂੰ ਵਿਕਲਪ ਦੇਣ ਅਤੇ ਇਨ੍ਹਾਂ ਨੂੰ ਲਾਗੂ ਕਰਨ ਦਾ ਸਿਸਟਮ ਬਣਾਉਣਾ ਜ਼ਰੂਰੀ ਹੋ ਗਿਆ ਸੀ।

ਬਿਜਲੀ ਕੁਨੈਕਸ਼ਨ ਲੈਣਾ ਸੌਖਾ ਹੋ ਜਾਵੇਗਾ

ਬਿਜਲੀ ਮੰਤਰਾਲੇ ਨੇ ਤਿਆਰ ਕੀਤੇ ਖਰੜੇ ਵਿਚ ਕੁਨੈਕਸ਼ਨ ਜਾਰੀ ਕਰਨ ਦੀ ਆਖਰੀ ਤਾਰੀਖ਼ ਨਿਸ਼ਚਤ ਕਰ ਦਿੱਤੀ ਗਈ ਹੈ। ਨਵਾਂ ਕੁਨੈਕਸ਼ਨ ਲੈਣ ਲਈ ਖਪਤਕਾਰਾਂ ਨੂੰ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਏਗਾ। ਤੁਹਾਨੂੰ 10 ਕਿਲੋਵਾਟ ਤੱਕ ਦੇ ਲੋਡ ਲਈ ਸਿਰਫ ਦੋ ਦਸਤਾਵੇਜ਼ਾਂ ਦੀ ਜ਼ਰੂਰਤ ਹੋਏਗੀ। ਕੁਨੈਕਸ਼ਨ ਦੇਣ 'ਚ ਤੇਜ਼ੀ ਲਿਆਉਣ ਲਈ 150 ਕਿਲੋਵਾਟ ਤੱਕ ਲੋਡ ਲਈ ਕੋਈ ਡਿਮਾਂਡ ਚਾਰਜ ਨਹੀਂ ਹੋਵੇਗਾ। ਮੈਟਰੋ ਸ਼ਹਿਰਾਂ ਵਿਚ ਨਵਾਂ ਬਿਜਲੀ ਕੁਨੈਕਸ਼ਨ 7 ਦਿਨਾਂ ਵਿਚ ਮਿਲ ਜਾਵੇਗਾ। ਇੱਕ ਨਵਾਂ ਬਿਜਲੀ ਕੁਨੈਕਸ਼ਨ ਹੋਰ ਨਗਰ ਪਾਲਿਕਾ ਖੇਤਰਾਂ ਵਿਚ 15 ਦਿਨਾਂ ਵਿਚ ਅਤੇ ਪੇਂਡੂ ਖੇਤਰਾਂ ਵਿਚ 30 ਦਿਨਾਂ ਵਿਚ  ਨਵਾਂ ਬਿਜਲੀ ਕੁਨੈਕਸ਼ਨ ਉਪਲਬਧ ਹੋਵੇਗਾ।

ਇਹ ਵੀ ਪੜ੍ਹੋ:  1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਬਿਜਲੀ ਖਪਤਕਾਰਾਂ ਨੂੰ ਮਿਲਣਗੇ ਨਵੇਂ ਅਧਿਕਾਰ 

ਇਸ ਨਵੇਂ ਖਰੜੇ ਵਿਚ ਹੁਣ ਸਾਰੇ ਨਾਗਰਿਕਾਂ ਨੂੰ ਬਿਜਲੀ ਦੇਣਾ ਅਤੇ ਖਪਤਕਾਰਾਂ ਦੀ ਸੰਤੁਸ਼ਟੀ 'ਤੇ ਧਿਆਨ ਕੇਂਦਰਿਤ ਕਰਨਾ ਮਹੱਤਵਪੂਰਨ ਬਣ ਜਾਵੇਗਾ। ਇਸਦੇ ਲਈ ਇਹਨਾਂ ਸੇਵਾਵਾਂ ਦੇ ਸਬੰਧ ਵਿਚ ਮੁੱਖ ਸੇਵਾਵਾਂ ਦੀ ਪਛਾਣ ਕਰਨਾ, ਘੱਟੋ-ਘੱਟ ਸੇਵਾ ਪੱਧਰ ਅਤੇ ਮਾਪਦੰਡ ਨਿਰਧਾਰਤ ਕਰਨ ਅਤੇ ਉਨ੍ਹਾਂ ਨੂੰ ਖਪਤਕਾਰਾਂ ਦੇ ਅਧਿਕਾਰਾਂ ਵਜੋਂ ਮਾਨਤਾ ਦੇਣਾ ਲਾਜ਼ਮੀ ਹੋਵੇਗਾ।

ਇਹ ਵੀ ਪੜ੍ਹੋ:  ਇਸ ਹਫ਼ਤੇ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ ਬੈਂਕ,ਜੇਕਰ ਨਹੀਂ ਭਰੀ ITR ਤਾਂ ਹੋਵੇਗੀ ਪ੍ਰੇਸ਼ਾਨੀ

ਬਿੱਲਾਂ ਦੇ ਭੁਗਤਾਨ ਬਾਰੇ ਵਿਵਸਥਾ

ਖਰੜੇ ਦੇ ਅਨੁਸਾਰ ਐਸ.ਈ.ਆਰ.ਸੀ. (ਸੂਬਾ ਬਿਜਲੀ ਰੈਗੂਲੇਟਰੀ ਕਮਿਸ਼ਨ) ਪ੍ਰਤੀ ਸਾਲ ਪ੍ਰਤੀ ਉਪਭੋਗਤਾ ਲਈ ਆਊਟੇਜ ਦੀ ਔਸਤ ਸੰਖਿਆ ਅਤੇ ਮਿਆਦ ਤੈਅ ਕਰੇਗਾ। ਭੁਗਤਾਨ ਕਰਨ ਲਈ ਨਕਦ, ਚੈੱਕ, ਡੈਬਿਟ ਕਾਰਡ, ਨੈੱਟ ਬੈਂਕਿੰਗ ਦੀ ਸਹੂਲਤ ਮਿਲੇਗੀ, ਪਰ 1000 ਜਾਂ ਵਧੇਰੇ ਬਿੱਲਾਂ ਦੀ ਅਦਾਇਗੀ ਹੁਣ ਸਿਰਫ ਆਨਲਾਈਨ ਹੋਵੇਗੀ। ਨਵੇਂ ਡਰਾਫਟ ਵਿਚ ਕਿਹਾ ਗਿਆ ਹੈ ਕਿ ਜੇ ਕਿਸੇ ਗਾਹਕ ਨੂੰ 60 ਦਿਨਾਂ ਦੀ ਦੇਰ ਨਾਲ ਬਿੱਲ ਮਿਲਦਾ ਹੈ ਤਾਂ ਗਾਹਕ ਨੂੰ ਬਿੱਲ ਵਿਚ 2-5% ਦੀ ਛੋਟ ਮਿਲੇਗੀ।

ਇਹ ਵੀ ਪੜ੍ਹੋ:  ਮਹਿੰਦਰਾ ਐਂਡ ਮਹਿੰਦਰਾ ਦੀ ਦੱਖਣ ਕੋਰੀਆਈ ਇਕਾਈ ਨੇ ਦਿਵਾਲੀਆ ਲਈ ਕੀਤਾ ਅਪਲਾਈ

24 ਘੰਟੇ ਟੋਲ ਮੁਕਤ ਸੇਵਾਵਾਂ ਚਾਲੂ ਹੋਣਗੀਆਂ

ਡਰਾਫਟ ਵਿਚ 24*7 ਟੌਲ-ਮੁਕਤ ਕਾਲ ਸੈਂਟਰ, ਵੈਬ-ਬੇਸਡ ਅਤੇ ਮੋਬਾਈਲ ਸੇਵਾਵਾਂ ਨਵੇਂ ਕੁਨੈਕਸ਼ਨਾਂ ਲਈ ਚਾਲੂ ਰਹਿਣਗੀਆਂ। ਇਸ ਵਿਚ ਗਾਹਕ ਐਸਐਮਐਸ, ਈਮੇਲ ਅਲਰਟਸ, ਕੁਨੈਕਸ਼ਨ ਬਾਰੇ ਆਨਲਾਈਨ ਸਟੇਟਸ ਟਰੈਕਿੰਗ, ਕੁਨੈਕਸ਼ਨ ਬਦਲਣ, ਨਾਮ ਅਤੇ ਵੇਰਵਿਆਂ ਵਿਚ ਤਬਦੀਲੀ, ਲੋਡ ਤਬਦੀਲੀ, ਮੀਟਰ ਬਦਲਣ, ਕੋਈ ਸਪਲਾਈ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜ੍ਹੋ:  ਦੇਸ਼ ਦੇ ਵੱਡੇ ਉਦਯੋਗਪਤੀ ਰਤਨ ਟਾਟਾ ਨੂੰ ਵਿਦੇਸ਼ 'ਚ ਮਿਲਿਆ ਸਨਮਾਨ

ਉਪਭੋਗਤਾ ਦੇ ਅਧਿਕਾਰ 

  • ਉਪਭੋਗਤਾ ਦੇ ਅਧਿਕਾਰ ਅਤੇ ਕੰਪਨੀਆਂ ਦੀ ਜਵਾਬਦੇਹੀ
  • ਨਵਾਂ ਕਨੈਕਸ਼ਨ ਜਾਰੀ ਕਰਨ ਅਤੇ ਮੌਜੂਦਾ ਕੁਨੈਕਸ਼ਨ ’ਚ ਬਦਲਾਅ
  • ਮੀਟਰਿੰਗ ਪ੍ਰਬੰਧਨ, ਬਿਲਿੰਗ ਅਤੇ ਭੁਗਤਾਨ
  • ਬਿਜਲੀ ਕੱਟਣਾ ਅਤੇ ਫਿਰ ਉਸ ਨੂੰ ਦੁਬਾਰਾ ਜੋੜਣਾ
  • ਬਿਜਲੀ ਸਪਲਾਈ ਅਤੇ ਉਸਦੀ ਭਰੋਸੇਯੋਗਤਾ, ਮੁਆਵਜ਼ਾ ਵਿਵਸਥਾ
  • ਉਪਭੋਗਤਾ ਸੇਵਾ ਲਈ ਕਾਲ ਸੈਂਟਰ
  • ਸ਼ਿਕਾਇਤ ਹੱਲ ਵਿਵਸਥਾ 

Harinder Kaur

Content Editor

Related News