ਸਾਵਧਾਨ! ਰੰਗ-ਬਿਰੰਗੀ ਪੈਕਿੰਗ ਵਿਚ ਘਰ ਆ ਰਿਹੈ ਜਾਨਲੇਵਾ ਖ਼ਤਰਾ, ਨਹੀਂ ਯਕੀਨ ਤਾਂ ਪੜ੍ਹੋ ਇਹ ਖ਼ਬਰ
Tuesday, Feb 21, 2023 - 05:34 PM (IST)

ਨਵੀਂ ਦਿੱਲੀ - ਰੰਗਬਿਰੰਗੀ ਪੈਕਿੰਗ ਵਿਚ ਮੌਜੂਦ ਕਾਸਮੈਟਿਕਸ ਅਤੇ ਖ਼ੁਸ਼ਬੂ ਦੇ ਦੀਵਾਨੇ ਲੋਕ ਕਈ ਤਰ੍ਹਾਂ ਦੀਆਂ ਕਿਸਮਾਂ ਦੇ ਉਤਪਾਦ ਖ਼ਰੀਦ ਕੇ ਘਰ ਲੈ ਆਉਂਦੇ ਹਨ। ਇਸ ਲਈ ਉਹ ਮੋਟੀ ਕੀਮਤ ਦਾ ਭੁਗਤਾਨ ਵੀ ਕਰਦੇ ਹਨ। ਪਰ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ ਕਿ ਇਹ ਰੋਜ਼ਾਨਾ ਆਧਾਰ 'ਤੇ ਇਸਤੇਮਾਲ ਹੋਣ ਵਾਲੇ ਕੈਮਿਕਲ ਯੁਕਤ ਉਤਪਾਦ ਵਿਅਕਤੀ ਦੀ ਜਾਨ ਨੂੰ ਖ਼ਤਰਾ ਪੈਦਾ ਕਰ ਰਹੇ ਹਨ। ਇਨ੍ਹਾਂ ਉਤਪਾਦਾਂ ਵਿਚ ਮੌਜੂਦ ਕੈਮਿਕਲ ਕਾਰਨ ਕੈਂਸਰ, ਚਮੜੀ ਦੀਆਂ ਬੀਮਾਰੀਆਂ, ਕਿਡਨੀ ਦੀਆਂ ਬੀਮਾਰੀਆਂ ਅਤੇ ਅਸਥਮਾ ਵਰਗੀਆਂ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ। ਚਮੜੀ ਨੂੰ ਚਮਕਾਉਣ ਵਾਲੀਆਂ ਕ੍ਰੀਮ, ਵੱਖ-ਵੱਖ ਤਰ੍ਹਾਂ ਦਾ ਵਾਲਾਂ ਲਈ ਤੇਲ, ਖ਼ੂਬਸੂਰਤੀ ਨੂੰ ਵਧਾਉਣ ਲਈ ਵਰਤੋਂ 'ਚ ਆਉਣ ਵਾਲੇ ਉਤਪਾਦਾਂ ਵਿਚ ਬਿਊਟਿਲੇਟੇਡ ਹਾਈਡਰਾਕਸਾਇਨਿਸੋਲ(BHA) ਕੈਮਿਕਲ ਹੁੰਦਾ ਹੈ ਜਿਹੜਾ ਕਿ ਪ੍ਰਜਣਨ ਪ੍ਰਕਿਰਿਆ, ਕਿਡਨੀ ਸੈੱਲ ਅਤੇ ਢਿੱਡ ਦੇ ਕੀੜੀਆਂ ਨੂੰ ਪ੍ਰਭਾਵਿਤ ਕਰਦਾ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਬੰਦੂਕ ਹਿੰਸਾ ਦਾ ਅਸਰ: ਸਕੂਲਾਂ ਦੀ ਸੁਰੱਖਿਆ ਦਾ ਵਪਾਰ 25 ਹਜ਼ਾਰ ਕਰੋੜ ਤੋਂ ਪਾਰ, ਕੀਤੇ ਹਾਈ ਟੈੱਕ ਪ੍ਰਬੰਧ
ਕਈ ਕੰਪਨੀਆਂ ਕਾਸਮੈਟਿਕ ਉਤਪਾਦ ਬਣਾਉਣ ਲ਼ਈ ਪੈਰਾਫਾਰਮੇਲਿਡਾਈਡ ਕੈਮੀਕਲ ਦੀ ਵਰਤੋਂ ਕਰਦੀਆਂ ਹਨ। ਜਿਹੜਾ ਕਿ ਅਮਰੀਕਾ ਸਮੇਤ ਕਈ ਦੇਸ਼ਾਂ ਵਿਚ ਬੈਨ ਹੈ। ਇਸ ਕੈਮੀਕਲ ਨਾਲ ਚਮੜੀ ਦੇ ਰੋਗ ਅਤੇ ਗਲੇ ਦਾ ਕੈਂਸਰ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਕਈ ਪਰਫਿਊਮ ਦੀ ਖੁਸ਼ਬੂ ਨੂੰ ਲੰਮੇ ਸਮੇਂ ਤੱਕ ਬਣਾਈ ਰੱਖਣ ਲ਼ਈ ਕੰਪਨੀਆਂ ਕਈ ਤਰ੍ਹਾਂ ਦੇ ਕੈਮੀਕਲ ਦਾ ਇਸਤੇਮਾਲ ਕਰਦੀਆਂ ਹਨ। ਇਸ ਕਾਰਨ ਚਮੜੀ ਦੀਆਂ ਬੀਮਾਰੀਆ, ਮਰਦਾਂ ਅਤੇ ਔਰਤਾਂ ਵਿਚ ਪ੍ਰਜਣਨ ਦੀ ਸਮਰਥਾ ਨੂੰ ਨੁਕਸਾਨ ਅਤੇ ਅਸਥਮਾ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਘੱਟ ਮੁਨਾਫੇ ਦੇ ਬਾਵਜੂਦ ਅਡਾਨੀ ਸਮੂਹ ਦੇ ਮਾਰਕੀਟ ਕੈਪ ’ਚ ਰਹੀ ਤੇਜ਼ੀ, ਇਸ ਮਾਮਲੇ ’ਚ ਟਾਟਾ ਅਤੇ ਰਿਲਾਇੰਸ ਤੋਂ ਪੱਛੜੇ
ਸ਼ੈਂਪੂ, ਟੁੱਥ ਪੇਸਟ, ਫੇਸ ਵਾਸ਼, ਕੰਡੀਸ਼ਨਰ ਅਤੇ ਕਾਸਮੈਟਿਕਸ ਵਿਚ ਮੌਜੂਦ ਪੈਰਾਬੇਨ ਕੰਪਾਊਂਡ, ਪ੍ਰੋਪੀ ਪੈਰਾਬੇਨ ਅਤੇ ਮੀਥਾਇਲ ਪੈਰਾਬੇਨ ਵਰਗੇ ਜਾਨਲੇਵਾ ਕੈਮਿਕਲ ਬ੍ਰੈਸਟ ਕੈਂਸਰ , ਪ੍ਰਜਣਨ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾਉਣ ਅਤੇ ਹਾਰਮੋਨਲ ਬਦਲਾਅ ਦਾ ਕਰਨ ਬਣਦੇ ਹਨ। ਇਸ ਲਈ ਕਿਸੇ ਵੀ ਉਤਪਾਦ ਨੂੰ ਖ਼ਰੀਦਣ ਸਮੇਂ ਇਨ੍ਹਾਂ ਕੈਮਿਕਲ ਦਾ ਮਾਤਰਾ ਜ਼ਰੂਰ ਚੈੱਕ ਕਰੋ।
ਵਾਲਾਂ ਅਤੇ ਨਹੁੰਆਂ ਨੂੰ ਰੰਗਣ ਵਾਲੇ ਉਤਪਾਦ ਵੀ ਨਰਵ ਸਿਸਟਮ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੇ ਹਨ। ਇਸ ਕਾਰਨ ਬੋਲੇਪਣ, ਅੱਖਾਂ ਦੀ ਰੋਸ਼ਨੀ ਨੂੰ ਨੁਕਾਸਨ, ਇਕਾਗਰਤਾ ਦੀ ਘਾਟ ਅਤੇ ਯਾਦਦਾਸ਼ਤ ਜਾਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਵੱਡੀ ਰਾਹਤ : ਦੇਸ਼ ਦੇ ਇਸ ਸੂਬੇ ਵਿਚ ਸਥਾਪਤ ਹੋਣ ਜਾ ਰਿਹੈ ਭਾਰਤ ਦਾ ਪਹਿਲਾ ਸੈਮੀਕੰਡਕਟਰ ਪਲਾਂਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।